Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530
ਮਿਲਖ਼ਾ ਸਿੰਘ
Indian Army ਤੋਂ ਸ਼ੁਰੂ ਸੀ ਸਫ਼ਰ ਕੀਤਾ,
ਜਿਥੋਂ ਗਰਾਉਂਡਾਂ ਦੇ ਨਾਲ ਗਿਆ ਬੱਝ ਮਿਲਖ਼ਾ।
Practice ਦਿਨੇ ਰਾਤੀਂ ਇਕੱਲਾ ਹੀ ਕਰੀ ਜਾਏ,
ਬਹਾਨਾਂ ਬਣਾਵੇ ਨਾ ਲਾਏ ਕੋਈ ਪੱਜ਼ ਮਿਲਖ਼ਾ।
ਪੰਜਾਬੀ ਸੂਰਮਾਂ ਭਾਰਤ ਦੀ ਸ਼ਾਨ ਬਣਿਆ,
ਲਾਘਾਂ ਪੁੱਟਦਾ ਸੀ ਕਈ-ਕਈ ਗ਼ਜ਼ ਮਿਲਖ਼ਾ।
ਬਾਝ ਵਾਂਗੂੰ ਉਹ ਹਵਾ ਨੂੰ ਚੀਰਦਾ ਸੀ,
Flying Sikh ਦੇ ਖ਼ਿਤਾਬ ਨਾਲ ਗਿਆ ਸੱਜ ਮਿਲਖ਼ਾ।
ਵੱਜਦੀਆਂ ਤਾੜੀਆਂ ਹੱਲਾ-ਸ਼ੇਰੀ ਦੇਣ ਉਸਨੂੰ,
ਭੱਜ-ਭੱਜ ਤੂੰ ਹੋਰ ਤੇਜ ਭੱਜ ਮਿਲਖ਼ਾ।
ਦੇਸ਼ਾਂ- ਪ੍ਰਦੇਸ਼ਾਂ ਵਿੱਚ ਹੋ ਗਈ ਬੱਲੇ-ਬੱਲੇ,
ਮਿਲੇ ਪਿਆਰ ਨਾਲ ਗਿਆ ਸੀ ਰੱਜ ਮਿਲਖ਼ਾ।
‘ਗਿੱਲ ਬਲਵਿੰਦਰਾ’ ਮੁੜੂ ਨਾ ਹੁਣ ਪਿੱਛੇ,
ਜਿਹੜੇ TRACK ‘ਤੇ ਦੌੜਿਆ ਹੈ ਅੱਜ ਮਿਲਖ਼ਾ।
[email protected]

 

Check Also

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਦਲੀਪ ਕੁਮਾਰ ਯੂਸਫ਼ ਖਾਨ ਤੋਂ ਦਲੀਪ ਕੁਮਾਰ ਬਣਿਆ, ਫ਼ਿਲਮੀਂ ਜਗ਼ਤ ਦਾ …