Breaking News
Home / ਰੈਗੂਲਰ ਕਾਲਮ / ਬਰਫਵਾਰੀ,ਫਰੀਜਿੰਗ ਰੇਨ ‘ਚ ਨਵੇਂ ਡਰਾਈਵਰ ਤੇ ਕਾਰ ਇੰਸੋਰੈਂਸ

ਬਰਫਵਾਰੀ,ਫਰੀਜਿੰਗ ਰੇਨ ‘ਚ ਨਵੇਂ ਡਰਾਈਵਰ ਤੇ ਕਾਰ ਇੰਸੋਰੈਂਸ

ਚਰਨ ਸਿੰਘ ਰਾਏ
ਕੈਨੇਡਾ ਵਿਚ ਹਰ ਸਾਲ ਬਹੁਤ ਵਿਅਕਤੀ ਨਵੇ ਆਉਦੇ ਹਨ ਅਤੇ ਹਰ ਸਾਲ ਸਰਦੀਆਂ ਵਿਚ ਡਰਾਈਵ ਕਰਨਾ ਉਂਨਾਂ ਵਾਸਤੇ ਇਕ ਨਵਾਂ ਤਜਰਵਾ ਹੁੰਦਾ ਹੈ। ਜੇ ਬਿਨਾਂ ਸਿਖੇ ਤੋਂ ਡਰਾਈਵ ਕਰੀਏ ਤਾਂ ਕਈ ਵਾਰ ਸਤਿਥੀ ਬੜੀ ਗੁਝਲਦਾਰ ਵੀ ਜੋ ਜਾਂਦੀ ਹੈ। ਨਵੇਂ ਡਰਾੲਵਿਰਾਂ ਦੀ ਇੰਸੋਰੈਂਸ ਪਹਿਲਾਂ ਹੀ ਬਹੁਤ ਜਿਆਦਾ ਹੂੰਦੀ ਹੈ,ਪਰ ਤਜਰਵੇ ਦੀ ਘਾਟ ਕਰਕੇ ਸਲਿਪਰੀ ਰੋਡ ਤੇ ਗੱਡੀ ਘੁੰਮ ਕੇ ਜੇ ਦੂਸਰੀ ਕਾਰ ਨਾਲ  ਜਰਾ ਜਿੰਨਾਂ ਵੀ ਟਕਰਾ ਗਈ ਤਾਂ ਕਾਰ ਇੰਸੋਰੈਂਸ ਦੁਗਣੀ ਭਾਵ 600-700 ਡਾਲਰ ਮਹੀਨਾ ਤੱਕ ਹੋ ਜਾਂਦੀ ਹੈ।
ਸਰਦੀਆਂ ਵਿਚ ਟਾਇਰਾਂ ਦੀ ਸਿਹਤ ਬਹੁਤ ਹੀ ਮਹੱਤਵਪੂਰਨ ਹੈ ਕਿਉਕਿ ਟਾਇਰ ਹੀ ਗੱਡੀ ਅਤੇ ਸੜਕ ਵਿਚ ਸੰਪਰਕ ਦਾ ਇਕੋ ਇਕ ਜਰੀਆ  ਹੂੰਦੇ ਹਨ। ਸਹੀ ਤਰੀਕੇ ਨਾਲ ਭਰੀ ਹਵਾ,ਵਧੀਆ ਵਿੰਟਰ ਟਾਇਰਾਂ ਨਾਲ ਜਿਥੇ ਗੱਡੀ ਦੀ ਗਰਿਪ ਸੜਕ ਤੇ ਪੂਰੀ ਰਹਿੰਦੀ ਹੈ,ਉਥੇ ਤੇਲ ਵੀ ਘੱਟ ਖਾਂਦੀ ਹੈ। ਠੰਡ ਵਿਚ ਹਮੇਸਾ ਹੀ ਟਾਇਰਾਂ ਦਾ ਪਰੈਂਸਰ ਵੀ ਘੱਟਦਾ ਰਹਿੰਦਾ ਹੈ ਇਸ ਕਰਕੇ ਵਾਰ ਵਾਰ ਹਵਾ ਚੈਕ ਕਰਨੀ ਪੈਂਦੀ ਹੈ। ਕਿੰਨਾਂ ਪਰੈਸਰ ਚਾਹੀਦਾ ਹੈ,ਹਰ ਇਕ ਗੱਡੀ ਦੇ ਸਾਈਡ ਡੋਰ ਤੇ ਲਿਖਿਆ ਹੁੰਦਾ ਹੈ। ਵਿੰਟਰ ਟਾਇਰਾਂ ਵਿਚ ਗਰੂਵ 30% ਤੱਕ ਵੱਧ ਹੋਣ ਕਰਕੇ ਗਰਿਪ ਵੱਧ ਰਹਿੰਦਾ ਹੈ। ਵਿੰਟਰ ਟਾਇਰ ਸਿਰਫ ਬਰਫ ਵਾਸਤੇ ਹੀ ਨਹੀਂ ਹੁੰਦੇ ਇਹ ਠੰਡ ਵਾਸਤੇ ਵੀ ਹੁੰਦੇ ਹਨ ਕਿਉਕਿ ਆਮ ਟਾਇਰ ਠੰਡ ਵਿਚ ਸਖਤ ਹੋ ਜਾਂਦੇ ਹਨ ਪਰ ਵਿੰਟਰ ਟਾਇਰ ਲਚਕੀਲੇ ਰਹਿੰਦੇ ਹਨ ਅਤੇ ਵੱਧ ਟਰੈਕਸਨ ਅਤੇ ਗਰਿਪ ਕਰਕੇ ਕਾਰ ਦਾ ਸਬੰਧ ਸੜਕ ਨਾਲ ਬਣਾਈ ਰੱਖਦੇ ਹਨ ।
ਸਰਦੀਆਂ ਦੀ ਡਰਾਈਵਿੰਗ ਵਿਚ ਸੱਭ ਨਾਲੋ ਖਤਰਨਾਕ ਹਾਲਾਤ ਉਦੋ ਹੁੰਂਦੀ ਹੈ ਜਦੋਂ ਗੱਡੀ ਸਕਿਡ ਕਰ ਜਾਂਦੀ ਹੈ ਜਾਂ ਘੁੱਮ ਜਾਂਦੀ ਹੈ,ਜਦੋਂ ਬਰੇਕ ਕੰਮ ਕਰਨਾ ਛੱਡ ਜਾਂਦੇ ਹਨ, ਸਟੇਰਿਂਗ ਵੀ ਕੰਮ ਨਹੀ ਕਰਦਾ ਅਤੇ ਡਰਾਈਵਰ ਨੂੰ ਪਤਾ ਨਹੀਂ ਲਗਦਾ ਕਿ ਹੁਣ ਗੱਡੀ ਨੂੰ ਕੰਟਰੋਲ ਕਿਵੇਂ ਕਰਨਾ ਹੈ। ਕਾਰ ਸਕਿਡ ਉਦੋਂ ਕਰਦੀ ਹੈ ਜਦੋ ਅਸੀਂ ਸਲਿਪਰੀ ਰੋਡ ਤੇ ਲੋੜ ਤੋਂ ਵੱਧ ਸਪੀਡ ਤੇ ਟਰਨ ਮਾਰਨ ਦੀ ਕੋਸਿਸ ਕਰਦੇ ਹਾਂ। ਇਸ ਵੇਲੇ ਮੂਹਰਲੇ ਵੀਲ ਟਰੈਕਸਨ ਖੋ ਬੈਠਦੇ ਹਨ ਅਤੇ ਕਾਰ ਚੌੜੀ ਟਰਨ ਲੈਕੇ ਦੂਸਰੀ ਟਰੈਫਿਕ ਵਿਚ ਵੀ ਜਾ ਵੜਦੀ ਹੈ। ਇਸ ਤਰਾਂ ਹੀ ਸਲਿਪਰੀ ਰੋਡ ਤੇ ਇਕ ਦਮ ਤੇਜ ਬਰੇਕ ਮਾਰਨ ਨਾਲ,ਤੇਜ ਸਪੀਡ ਜਾਂ ਸਟੇਰਿੰਗ ਨੂੰ ਇਕ ਦਮ ਕੱਟ ਮਾਰਨ ਨਾਲ ਪਿਛਲੇ ਵੀਲਾਂ ਦਾ ਸਬੰਧ ਸੜਕ ਨਾਲੋਂ ਟੁਟਣ ਕਰਕੇ ਟਰੈਕਸਨ ਖਤਮ ਹੋ ਜਾਂਦੀ ਹੈ ਅਤੇ ਕਾਰ ਸਕਿਡ ਕਰ ਜਾਂਦੀ ਹੈ। ਸਕਿਡਿੰਗ ਤੋਂ ਬਾਅਦ ਗੱਡੀ ਨੂੰ ਕੰਟਰੋਲ ਕਰਨ ਦਾ ਤਰੀਕਾ ਇਕੋ ਹੀ ਹੈ ਸਕਿਡ ਚਾਹੇ ਅਗਲੇ ਜਾਂ ਪਿਛਲੇ ਟਾਇਰਾਂ ਦੀ ਹੋਈ ਹੋਵੇ। ਜਦੋਂ ਕਾਰ ਘੁੰਮ ਜਾਵੇ  ਤਾਂ ਸਪੀਡ ਤੋ ਪੈਰ ਚੁਕਣਾ ਹੈ ਅਤੇ ਜੇ ਪੈਰ ਬਰੇਕਾਂ ਤੇ ਹੈ ਤਾਂ ਵੀ ਪੈਰ ਚੁਕ ਲੈਣਾ ਹੈ ਕਿਉਕਿ ਇਸ ਵੇਲੇ ਬਰੇਕ ਕੰਮ ਨਹੀ ਕਰ ਰਹੇ ਹੁੰਦੇ। ਸਟੇਰਿੰਗ ਨੂੰ ਫੜ ਕੇ ਆਪਣੀ ਨਿਗਾਹ ਉਸ ਪਾਸੇ ਰੱਖਣੀ ਹੈ ਜਿਸ ਪਾਸੇ ਤੁਸੀਂ ਜਾਣਾ ਚਾਹੁੰਦੇ ਹੋ। ਸਪੀਡ ਘੱਟ ਹੋਣ ਤੇ ਕੁਝ ਸਮੇਂ ਬਾਅਦ ਕਾਰ ਦੇ ਟਾਇਰਾਂ ਦਾ ਸਬੰਧ ਸੜਕ ਨਾਲ ਬਣ ਜਾਵੇਗਾ ਅਤੇ ਗੱਡੀ ਪੁਰੀ ਤਰਾਂ ਤੁਹਾਡੇ ਕੰਟਰੋਲ ਵਿਚ ਆ ਜਾਵੇਗੀ । ਜੇ ਇਸ ਤਰਾਂ ਦੀ ਸਥਿਤੀ ਦਾ ਪਹਿਲਾਂ ਪਤਾ ਨਾ ਹੋਵੇ ਤਾਂ ਨਵੇਂ ਡਰਾਈਵਰ ਘਬਰਾਕੇ ਬਰੇਕ ਮਾਰਦੇ ਨੇ,ਸਟੇਰਿੰਗ ਨੂੰ ਤੇਜੀ ਨਾਲ ਇਧਰ ਉਧਰ  ਘੁਮਾੳਣ ਕਰਕੇ ਕਾਰ ਸਪਿੰਨ ਕਰ ਜਾਂਦੀ ਹੈ ਅਤੇ ਪੂਰਾ ਗੇੜਾ ਖਾ ਜਾਂਦੀ ਹੈ। ਇਹ ਇਕ ਬਹੁਤ ਹੀ ਖਤਰਨਾਕ ਸਥਿਤੀ ਹੁੰਦੀ ਹੈ। ਸਕਿਡ ਤੋਂ ਬਾਅਦ ਗੱਡੀ ਨੂੰ ਕੰਟਰੋਲ ਕਰਨ ਦਾ ਤਰੀਕਾ ਸਿਖਣ ਵਾਸਤੇ ਪਰੈਕਟਿਸ ਕਰਨ ਦੀ ਜਰੂਰਤ ਪੈਂਦੀ ਹੈ।ਨਵੇਂ ਡਰਾਈਵਰਾਂ ਨੂੰ ਅਤੇ ਬੱਚਿਆਂ ਨੂੰ ਜਿਹਨਾਂ ਨੇ ਹੁਣੇ ਹੀ ਲਾਇਸੈਂਸ ਲਿਆ ਹੈ,ਇਸਦੀ ਪਰੈਕਟਿਸ ਕਰਨੀ ਬਹੁਤ ਬਹੁਤ ਹੀ ਜਰੂਰੀ ਹੈ, ਕਿਸੇ ਖੁਲੇ,ਬਰਫ ਜੰਮੀਂ  ਵਾਲੇ ਤਿਲਕਣੇ ਪਾਰਕ ਲਾਟ ਵਿਚ। ਨਹੀਂ ਤਾਂ ਸਕਿਡ ਦਾ ਪਹਿਲਾ ਤਜਰਵਾ ਸਨੋ-ਸਟੌਰਮ ਵੇਲੇ ਹਾਈਵੇ ਦੇ ਲਾਂਘੇ ਤੋਂ ਬਾਹਰ ਜਾਣ ਵੇਲੇ ਹੋਣਾ ਹੈ,ਜਦੋਂ ਗੱਡੀ ਸਲਿਪ ਕਰਕੇ ਦੂਸਰੀ ਕਾਰ ਨਾਲ  ਜਾ ਟਕਰਾਉਣੀ ਹੈ। ਨਵੇਂ ਡਰਾਈਵਰ ਇਸ ਤਰਾਂ ਦੇ ਹਾਲਾਤਾਂ ਵਿਚ ਘਬਰਾਕੇ ਗਲਤੀ ਕਰ ਬੈਠਦੇ ਹਨ।
ਬਰਫ ਪੈਣ ਵੇਲੇ ਜੇ ਤਾਪਮਾਨ 0 ਡਿਗਰੀ ਹੈ ਤਾਂ ਤਿਲਕਣ ਬਹੁਤ ਜਿਆਦਾ ਹੁੰਦੀ ਹੈ ਪਰ ਜੇ ਤਾਪਮਾਨ -20 ਹੈ ਤਾਂ ਆਮ ਸੋਚ ਦੇ ਉਲਟ ਤਿਲਕਣ ਘੱਟ ਜਾਂਦੀ ਹੈ। ਬਲੈਕ ਆਈਸ ਵੀ ਬਹੁਤ ਵੱਡਾ ਖਤਰਾ ਹੈ ਡਰਾੲਿਿਵੰਗ ਵਾਸਤੇ। ਇਹ ਹਮੇਸਾ ਛਾਵਾਂ ਵਾਲੀਆਂ ਥਾਵਾਂ ਤੇ,ਉਚੀ ਨੀਵੀਂ ਸੜਕ ਤੇ ਅਤੇ ਪੁਲਾਂ ਉਪਰ ਆਮ ਹੁੰਦੀ ਹੈ।
ਪੁਰਾਣੀ ਅਤੇ ਕਮਜੋਰ ਬੈਟਰੀ ਵੀ ਇੰਂਨੀ ਠੰਢ ਵਿਚ ਕੰਮ ਕਰਨਾ ਬੰਦ ਕਰ ਦਿੰਦੀ ਹੈ ਅਤੇ ਗੱਡੀ  ਦੁਬਾਰਾ ਸਟਾਰਟ ਨਹੀਂ ਹੁੰਦੀ।ਪੂਰੀ ਬਰਫਵਾਰੀ ਵਿਚ ਕਾਰ ਟੋਹ ਕਰਨ ਵਾਸਤੇ ਟੋ-ਟਰੱਕ ਦਾ ਨੰਬਰ ਹੋਣਾ ਚਾਹੀਦਾ ਹੈ ਅਤੇ ਹਰ ਪਾਸੇ ਤੋਂ ਬੇਬੱਸ ਹੋਣ ਤੇ ਜੇ ਪਤਾ ਨਾਂ ਲੱਗੇ ਕਿ ਹੁਣ ਕੀ ਕਰੀਏ ਤਾਂ ਬੇਝਿਜਕ ਹੋਕੇ 911 ਵੀ ਕਾਲ ਕਰ ਸਕਦੇ ਹੋ। ਉਹ ਤੁਹਾਡੀ ਪੂਰੀ ਪੂਰੀ ਮੱਦਦ ਕਰਨਗੇ।
ਸਰਦੀਆਂ ਦੀ ਡਰਾੲਿਿਵੰਗ ਵਾਸਤੇ ਪੂਰੇ ਬਰੇਕਾਂ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ ਕਿਉਕਿ ਸਲਿਪਰੀ ਰੋਡ ਤੇ ਕਾਰ ਰੁਕਣ ਨੂੰ ਜਿਆਦਾ ਸਮਾਂ ਲੱਗਦਾ ਹੈ।ਜੇ ਗੱਡੀ ਵਿਚ ਆਟੀ-ਲਾਕ ਬਰੇਕ ਸਿਸਟਮ ਨਹੀਂ ਹੈ ਤਾਂ ਤਿਲਕਣ ਵਾਲੀ ਜਗਾ ਤੇ ਬਰੇਕ ਲਾਉਣ ਨਾਲ ਗੱਡੀ ਰੁਕਦੀ  ਨਹੀਂ,ਉਸ ਵੇਲੇ ਛੱਡ-ਛੱਡ ਕੇ ਬਰੇਕ ਮਾਰਨ ਨਾਲ ਦੇਸੀ ਤਰੀਕੇ ਦਾ ਆਟੀ-ਲਾਕ ਬਰੇਕ ਸਿਸਟਮ ਬਣ ਜਾਂਦਾ ਹੈ ਅਤੇ ਗੱਡੀ ਰੁਕ ਜਾਂਦੀ ਹੈ। ਆਟੀ-ਲਾਕ ਬਰੇਕ ਸਿਸਟਮ ਟਾਇਰਾਂ ਨੂੰ  ਲੌਕ ਹੋਣ ਤੋਂ ਰੋਕਦਾ ਹੈ। ਜਦੋ ਅਸੀਂ ਸਖਤ ਬਰੇਕ ਮਾਰਦੇ ਹਾਂ,ਤਾਂ  ਵੀਲਾਂ ਵਿਚ ਲੱਗੇ ਸੈਂਸਰ ਨੂੰ ਵੀਲਾਂ ਦੇ ਲੌਕ ਹੋਣ ਦਾ ਪਤਾ ਲੱਗਦਾ ਹੈ ਤਾਂ ਇਹ ਸਿਸਟਮ ਵੀਲਾਂ ਨੂੰ ਆਪਣੇ ਆਪ ਚੱਲਣ ਲਾ ਦਿੰਦਾ ਹੈ। ਉਸ ਵੇਲੇ ਸਾਨੂੰ ਲੱਗਦਾ ਹੈ ਕਿ ਬਰੇਕ ਨਹੀਂ ਲੱਗ ਰਹੇ ਅਤੇ ਗੱਡੀ ਅੱਗੇ ਨੁੰ ਜਾ ਰਹੀ ਹੈ,ਬਰੇਕਾਂ ਵਿਚੋਂ ਆਵਾਜ ਵੀ ਆਉਂਦੀ ਹੈ,ਪਰ ਫਿਰ ਕਾਰ ਇਕ ਦਮ ਰੁਕ ਜਾਂਦੀ ਹੈ। ਇਹ ਛੱਡ-ਛੱਡ ਕੇ ਬਰੇਕ ਮਾਰਨ ਵਰਗਾ ਹੀ ਹੁੰਦਾ ਹੈ। ਇਸ ਤਰਾਂ ਦੇ ਹਾਲਾਤ ਵਿਚ ਨਵੇਂ ਡਰਾਈਵਰ ਨੂੰ ਜੇ ਆਟੀ-ਲਾਕ ਬਰੇਕ ਸਿਸਟਮ ਦਾ ਪਤਾ ਨਾ ਹੋਵੇ ਤਾਂ ਬਹੁਤ  ਘਬਰਾ  ਜਾਂਦੇ ਹਨ।
ਬਹੁਤ ਜਿਆਦਾ ਠੰਡ ਹੋਣ ਤੇ ਗੈਸ ਟੈਂਕ ਖਾਲੀ ਹੋਣ ਤੇ ਗੈਸ ਪਾਈਪ ਦੇ ਫਰੀਜ ਹੋਣ ਦਾ ਵੀ ਖਤਰਾ ਹੁੰਦਾ ਹੈ। ਇਸ ਕਰਕੇ ਹੀ ਮਾਈਨਸ ਤਾਪਮਾਨ ਵਿਚ ਕਦੇ ਵੀ ਗੈਸ ਟੈਂਕ ਅੱਧ ਤੋਂ ਵੱਧ ਖਾਲੀ ਨਹੀ ਹੋਣਾ ਚਾਹੀਦਾ ਨਹੀਂ ਤਾਂ ਟੈਕ ਵਿਚ ਕੰਡਨਸੇਸਨ ਹੋਣ ਨਾਲ ਗੈਸ ਲਾਈਨ ਫਰੀਜ ਹੋ ਸਕਦੀ ਹੈ ਅਤੇ ਹੁਣ ਕਾਰ ਨੂੰ ਮਕੈਨਿਕ ਹੀ ਠੀਕ ਕਰ ਸਕੇਗਾ।
ਭਾਰੀ ਬਰਫਵਾਰੀ ਤੋਂ ਬਾਅਦ ਕੰਮ ਤੇ ਜਾਣ ਦੀ ਕਾਹਲੀ ਵਿਚ ਅਸੀਂ  ਕਾਰ ਤੋਂ ਬਰਫ ਨੂੰ ਪੂਰੀ ਤਰਾਂ ਸਾਫ ਨਹੀਂ ਕਰਦੇ,ਸਿਰਫ ਦੇਖਣ ਜੋਗਾ ਰਾਹ ਬਣਾਕੇ ਡਰਾਈਵ ਕਰਨਾ ਸੁਰੂ ਕਰ ਦਿੰਦੇ ਹਾਂ,ਇਹ ਇਕ ਘੋਰ ਗਲਤੀ ਹੈ ,ਇਸਦੀ ਟਿਕਟ ਵੀ ਮਿਲ ਸਕਦੀ ਹੈ ਕਿੳੋਕਿ ਡਰਾਈਵ ਕਰਦੇ ਸਮੇਂ ਬਰਫ ਉਡਕੇ ਦੂਸਰੇ ਵਹੀਕਲ ਦੇ ਮੂਹਰਲੇ ਸੀਸੇ ਤੇ ਪੈਣ ਕਰਕੇ ਡਰਾਈਵਰ ਨੂੰ ਦੇਖਣ ਵਿਚ ਮੁਸਕਲ ਆ ਸਕਦੀ ਹੈ ਅਤੇ ਐਕਸੀਡੈਂਟ ਦਾ ਖਤਰਾ ਹੋ ਸਕਦਾ ਹੈ। ਪਹਿਲਾਂ ਇਕ ਐਕਸੀਡੈਂਟ ਗੱਡੀ ਦੇ ਘੁਮਣ ਕਰਕੇ ਹੋਇਆ ਸੀ ਤਾਂ ਇੰਸੋਰੈਂਸ ਬਹੁਤ ਵੱਧ ਗਈ ਸੀ,ਹੁਣ ਬਰਫ ਨਾ ਸਾਫ ਕਰਨ ਦੀ ਇਕ ਟਿਕਟ ਮਿਲ ਗਈ ਤਾਂ ਤੁਸੀਂ ਹਾਈ ਰਿਸਕ ਡਰਾਈਵਰ ਬਣ ਗਏ।ਹੁਣ ਤੁਹਾਡੀ ਇੰਸੋਰੈਂਸ ਹੋਰ ਵੀ ਵੱਧ ਗਈ ਕਿਉਕਿ ਹੁਣ ਤੁਹਾਨੂੰ ਸਿਰਫ ਹਾਈ ਰਿਸਕ ਕਵਰ ਕਰਨ ਵਾਲੀ ਕੰਪਨੀ ਹੀ ਇੰਸੋਰੈਂਸ ਦੇ ਸਕਦੀ ਹੈ।
ਜੇ ਤੁਸੀਂ ਨਵੇਂ ਆਏ ਹੋ ਅਤੇ ਤੁਹਾਨੂੰ ਕਾਰ ਇੰਸੋਰੈਂਸ ਲੈਣ ਵਿਚ ਮੁਸਕਿਲ ਆ ਰਹੀ ਹੈ ਜਾਂ ਬਹੁਤ ਮਹਿੰਗੀ ਮਿਲ ਰਹੀ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ ਚਾਰ ਲੱਖ ਤੋਂ ਉਪਰ ਘਰ ਹੈ ਤਾਂ ਮੈਂ ਤੁਹਾਨੂੰ ਬਹੁਤ ਵਧੀਆ ਰੇਟ ਦੇ ਸਕਦਾ ਹਾਂ। ਜੇ 4000 ਸ,ਫੁਟ ਦਾ ਘਰ ਅਤੇ 2-3 ਵਧੀਆ ਕਾਰਾਂ ਹਨ ਤਾਂ ਤਾਂ ਗਰੰਟੀ ਤੌਰ ਤੇ ਰੇਟ ਘੱਟ ਹੋਣਗੇ। ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸ਼ੋਰੈਂਸ ਜਿਵੇ ਕਾਰ, ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ, ਡਿਸਬਿਲਟੀ, ਕਰੀਟੀਕਲ ਇਲਨੈਸ, ਵਿਜਟਰ ਜਾਂ ਸੁਪਰ ਵੀਜਾ  ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗਾ ਤੋਂ ਲੈਣ ਲਈ ਤੁਸੀਂ ਮੈਨੂੰ  416-400-9997 ਤੇ ਕਾਲ ਕਰ ਸਕਦੇ ਹੋ । ਚਰਨ ਸਿੰਘ ਰਾਏ  ਸੀਨੀਅਰ ਇੰਸੋਰੈਂਸ ਅਡਵਾਈਜਰ

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …