Breaking News
Home / ਰੈਗੂਲਰ ਕਾਲਮ / ਇੱਕ ਚੰਨ ਦੇ ਵਾਪਿਸਆਉਣਦੀਉਡੀਕਕਰਾਂਗਾ ਮੈਂ…

ਇੱਕ ਚੰਨ ਦੇ ਵਾਪਿਸਆਉਣਦੀਉਡੀਕਕਰਾਂਗਾ ਮੈਂ…

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
6 ਮਾਰਚ 2019 ਦੀਸਵੇਰ ਸੁਹਣੀ ਨਿੱਖਰੀ ਹੈ। ਕੱਲ੍ਹ ਬੱਦਲ ਮੰਡਰਾਈ ਗਏ ਸਨ, ਸੂਰਜ ਨੂੰ ਸਿਰਨਹੀਂ ਚੁੱਕਣ ਦਿੱਤਾ ਬੱਦਲਾਂ ਨੇ। ਅੱਜ ਸੂਰਜਉਤਾਂਹ ਨੂੰ ਉੱਠ ਰਿਹੈਜਿਵੇਂ ਹੌਸਲੇ ਨਾਲਭਰਿਆ-ਭਰਿਆਹੋਵੇ! ਲਗਦੈ ਅੱਜ ਦਿਨ ਸੁਹਣਾ ਲੱਗੇਗਾ, ਕਈ ਦਿਨਾਂ ਤੋਂ ਚੱਲੀ ਆ ਰਹੀ ਮੌਸਮੀਂ ਟੁੱਟ-ਭੱਜ ਦੂਰਹੋਵੇਗੀ ਅੱਜ। ਨਿੱਖਰੇ ਮੌਸਮ ਦੀ ਖੁਸ਼ੀ ਅਖ਼ਬਾਰੀਖਬਰ ਨੇ ਪਲਵਿਚ ਹੀ ਖੋਹ ਕੇ ਅਹੁ ਮਾਰੀ ਹੈ। ਮਿੱਤਰ ਪਿਆਰੇ ਗੀਤਕਾਰਪਰਗਟ ਸਿੰਘ ਦੇ ਤੁਰਜਾਣਦੀਖ਼ਬਰਨਿਗ੍ਹਾ ਪੈਂਦਿਆਂ ਹੀ ਮੂੰਹੋਂ ‘ਹਾਏ’ ਨਿਕਲਿਆ।ਪਤਾ ਈ ਨਹੀਂ ਲੱਗਣ ਦਿੱਤਾ ਬਾਈਪਰਗਟ, ਤੈਂ ਹੱਥਾਂ ‘ਚੋਂ ਕਿਰ ਗਿਐਂ ਰੇਤੇ ਵਾਂਗ! ਮੈਨੂੰਆਪਣੇ ਅੰਦਰੋਂ ਕੁਝ ਭੁਰ ਗਿਆ ਮਹਿਸੂਸ ਹੋਇਐ। ਉਮਰਕਿਹੜੀ ਸੀ ਹਾਲੇ, ਸਾਰੀ ਪਚਵੰਜਾ ਵਰ੍ਹੇ। ਆਪਣਾ ਪਿੰਡ ਲਿੱਦੜਾਂ ਮਸ਼ਹੂਰਕਰ ਦਿੱਤਾ ਤੈਂ ਸਾਰੇ ਕਿਤੇ।
ਸੋਗ ਲੱਦੀ ਕਾਹਲੀਨਾਲਹਰਜੀਤਹਰਮਨ ਨੂੰ ਫੋਨਲਾਉਂਦਾ ਹਾਂ। ਫੋਨ ਬੰਦ ਹੈ। ਸਪੱਸ਼ਟ ਹੈ ਕਿ ਉਹ ਗੱਲ ਕਰਨ ਦੇ ਸਮਰੱਥ ਨਹੀਂ ਹੋਣਾ।ਪਰਗਟ ਦੇ ਪੁੱਤਰ ਤੇ ਆਪਣੇ ਅਜੀਜ ਪਿਆਰੇ ਸਟਾਲਿਨਵੀਰ ਨੂੰ ਫੋਨਕਰਨਲਈਮਨਨਹੀਂ ਮੰਨਦਾ ਪਿਆ। ਕੀ ਕਹਾਂਗਾ ਓਸ ਨੂੰ ਕਿ ਬਹੁਤਮਾੜੀ ਹੋਈ? ਰੱਬਭਾਣਾ ਮੰਨਣ ਦਾਬਲਬਖਸ਼ੇ! ਤੇ ਬਸ…? ਏਨੇ ਕੁ ਬੋਲਾਂ ਨਾਲਸਰ ਜਾਊ ਸਟਾਲਿਨਦਾ?ਨਹੀਂ ਕਰਹੋਣਾਫੋਨਮੈਥੋਂ।
ੲੲੲ
ਪਰਗਟ ਸਿੰਘ ਜਦਵੀਮਿਲਦਾ ਸੀ ਹਰਮਨਨਾਲ ਹੁੰਦਾ। ਉਲਾਂਭਾਵੀਉਹਦਾਹਰਵੇਲੇ ਇਹੋ ਹੁੰਦਾ, ”ਮੇਰੇ ਪਿੰਡ ਨੀ ਗੇੜਾਮਾਰਦਾ, ਨੇੜਿਓਂ ਦੀਲੰਘਜਾਨੈ।”ਪਿਆਰਾ ਜਿਹਾ ਮਨੁੱਖ ਸੀ। ਪਿਆਰੇ-ਪਿਆਰੇ ਗੀਤਲਿਖਣ ਵਾਲਾ।ਇੱਕ ਦਿਨਬਸਵਿਚਸਫ਼ਰਕਰਰਿਹਾ ਸਾਂ। ਹਰਮਨਦਾ ਗੀਤ ਵੱਜ ਰਿਹਾ ਸੀ। ਬੋਲਸਨ:
ਮੋੜਾਂ ‘ਤੇ ਖੜ੍ਹੇ ਸਿਪਾਹੀਆਂ ਦਾ ਕੀ ਦੋਸ਼
ਜਦੋਂ ਸ਼ਹਿਰਵਾਲਾ ਖੁਦ ਸ਼ਹਿਨਸ਼ਾਹਵਿਕ ਗਿਆ
ਕਿੱਥੋਂ ਇਨਸਾਫ਼ਦੀ ਕੋਈ ਰੱਖੂਗਾ ਉਮੀਦ
ਜਦੋਂ ਜੱਜ ਮੂਹਰੇ ਖੜ੍ਹਾ ਹੀ ਗਵਾਹਵਿਕ ਗਿਆ
ਸੁਰਜੀਤ ਪਾਤਰ ਦੇ ਲਿਖੇ- ‘ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ’ ਗੀਤ ਤੋਂ ਬਾਅਦਅਦਾਲਤੀ ਦੁਨੀਆਂ ਬਾਰੇ ਮੇਰੇ ਧਿਆਨਵਿਚ ਇਹ ਦੂਜਾ ਗੀਤ ਆਇਆ ਸੀ। ਹਰਮਨ ਨੂੰ ਬਸਵਿਚੋਂ ਹੀ ਫੋਨਕੀਤਾ ਤੇ ਪਰਗਟਦਾਨੰਬਰਲਿਆ ਤੇ ਉਸ ਨੂੰ ਇਸ ਖੂਬਸੂਰਤਰਚਨਾਲਈਵਧਾਈ ਦਿੱਤੀ। ਵਧਾਈਲੈਂਦਿਆਂ ਉਹ ਖੁਸ਼ ਵੀ ਹੋਇਆ ਪਰਨਾਲ ਹੀ ਉਲਾਂਭਾਵੀ ਸੀ, ”ਪਿੰਡ ਗੇੜਾਨੀਮਾਰਨਾ?”
ਬਾਈਪਰਗਟ, ਤੇਰੇ ਆਉਣਦਾ ਇੰਤਜ਼ਾਰ ਕਰਾਂਗਾ, ਇਹ ਆਪਣੇ ਵਾਸਤੇ ਲਿਖ ਕੇ ਸਾਨੂੰ ਦੇ ਗਿਉਂ:
ਚੰਨ ਚਾਨਣੀਰਾਤ ਤੋਂ ਹਨੇਰਾ ਹੋ ਗਿਆ
ਇੱਕ ਚੰਨ ਸੀ ਅੰਬਰੀਂ ਬੱਦਲਾਂ ਲੁਕੋ ਲਿਆ
ਹਵਾਵਾਂ ਨਾਲ ਬੱਦਲ ਉਡਾਉਣਦਾ
ਇੰਤਜ਼ਾਰ ਕਰਾਂਗਾ ਮੈਂ
ਇੱਕ ਚੰਨ ਦੇ ਵਾਪਸਆਉਣਦਾ
ਇੰਤਜ਼ਾਰ ਕਰਾਂਗਾ ਮੈਂ…
ਇੱਕ ਦਿਨਮੈਨੂੰਹਰਮਨ ਨੇ ਚੇਤਾਕਰਵਾਇਆ ਸੀ, ”ਘੁੱਗੀ ਬਾਈ, ਤੈਨੂੰਯਾਦਹੋਣੈ, ਸੰਗਰੂਰ ਪੰਚਾਇਤ ਭਵਨ ‘ਚ ਤੇਰੀਕਿਤਾਬਰਿਲੀਜ਼ ਹੋਈ ਸੀ ਬਾਪੂਪਾਰਸਬਾਰੇ, ਉਥੇ ਹਰਭਜਨਮਾਨਵੀਬੈਠਿਆ ਸੀ ਤੇਰੇ ਨਾਲਦੀਕੁਰਸੀ’ਤੇ…ਬਾਪੂ ਜੱਸੋਵਾਲ ਵੀ ਸੀ, ਮੈਂ ਤੇ ਪਰਗਟਬਾਈਤੈਨੂੰਪਹਿਲੀਵਾਰੀਮਿਲੇ ਸੀ, ਸਟੇਜ’ਤੇ ਆਏ ਸੀ ਮਿਲਣ, ਮੈਂ ਉਦੋਂ ਫਾਰਮਾਸਿਸਟ ਹੁੰਦਾ ਸੀ ਤੇ ਬਾਈਪਰਗਟਅਜੀਤਦਾ ਪੱਤਰਕਾਰ ਮਸਤੂਆਣਿਓਂ…।”
ਹਰਮਨ ਦੇ ਚੇਤਾਕਰਵਾਣ’ਤੇ ਮੇਰੀਆਂ ਅੱਖਾਂ ਅੱਗੇ ਕਿਸੇ ਫਿਲਮ ਦੇ ਸੀਨਵਾਂਗਰਸਾਰਾ ਕੁਝ ਘੁੰਮ ਗਿਆ ਸੀ। ਪਰਗਟ ਸਿੰਘ ਉਦੋਂ ਪੱਤਰਕਾਰੀ ਨੂੰ ਪ੍ਰਣਾਇਆ ਹੋਇਆ ਸੀ ਤੇ ਆਪਣੇ ਨਾਂ ਨਾਲ’ਮਸਤੂਆਣਾ’ਲਿਖਦਾ ਹੁੰਦਾ, ਸੁਹਣੀ ਕਵਰੇਜਕਰਦਾ ਤੇ ਉਸਦੀਆਂ ਖਬਰਾਂ ਵੀਵਾਧੂਛਪਦੀਆਂ ਰਹਿੰਦੀਆਂ।
ੲੲੲ
ਪਤਾਨਹੀਂ ਕਦੋਂ ਉਹਦੇ ਅੰਦਰ ਗੀਤ ਨੇ ਅੰਗੜਾਈ ਭੰਨੀ। ਗੀਤਲਿਖੇ ਉਤੋ- ੜੁੱਤੀ ਤੇ ਸਾਰੇ ਸਿਰੇ ਦੇ।ਹਰਮਨ ਨੇ ਪਤਾਨਹੀਂ ਉਹਦੇ ਗੀਤਦੀ ਰਗ ਕਿਵੇਂ ਫੜਲਈ ਸੀ ਤੇ ਆਪਣੀ ਰਗ ਵਿਚਰਲਾਲੋਕਾਂ ਦੀ ਰਗ ਰਗ ‘ਤੇ ਚਾੜ੍ਹ ਦਿੱਤੇ ਇਹਨਾਂ ਦੋਵਾਂ ਨੇ ਗੀਤ ਹੀ ਗੀਤ! ਪਰਗਟ ਨੂੰ ਇਹ ਭਲੀਭਾਂਤਪਤਾ ਹੁੰਦਾ ਸੀ ਕਿ ਹਰਮਨਦੀਆਵਾਜ਼ ਕੀ ਭਾਲਰਹੀ ਹੈ! ਉਹ ਲਿਖਣ ਪੱਖੋਂ ਫੀਲਿੰਗ ਦੀਰਤਾਵੀਕਮੀਂ ਨਾਛਡਦਾ ਤੇ ਹਰਮਨ ਗਾਉਣ ਪੱਖੋਂ।
ਮੈਂ ਉਹਨਾਂ ਪਲਾਂ ਨੂੰ ਚੇਤੇ ਕਰ ਕੇ ਕਦੀ-ਕਦੀਭਾਵੁਕ ਹੋ ਜਾਨਾ, ਜਦਹਰਮਨਸਾਡੇ ਘਰ ਆਉਂਦਾ ਤਾਂ ਮੇਰੇ ਪਿਤਾ ਜੀ ਆਖਦੇ, ”ਉਹ ਸੁਣਾਈ ਗੀਤ…ਕਣਕਾਂ ਨੂੰ ਪਹਿਲਾਪਾਣੀਲਾਉਂਦੇ ਜੱਟ…। ਹਰਮਨਤਰਾਰੇ ਵਿਚ ਆ ਜਾਂਦਾ। ਸੁਣ ਰਹੇ ਪਿਤਾ ਨੂੰ ਸ਼ਾਇਦਸਾਡੇ ਖੇਤਜਾਣਾ, ਸਰੋਂ ਤੇ ਤੋਰੀਏ ਦੇ ਪੀਲੇ-ਪੀਲੇ ਫੁੱਲ ਤੇ ਕਣਕ ਨੂੰ ਪਹਿਲਾਪਾਣੀਲਾਉਣਾ…ਸਭ ਕੁਛ ਚੇਤੇ ਆ ਜਾਂਦਾ ਸੀ। ਕੈਂਸਰਦੀਮਾਰਦਾਮਾਰਿਆ ਮੰਜੇ ‘ਤੇ ਪਿਆਪਿਓ ਇਹੋ ਕਿਹਾ ਕਰੇ ਕਿ ਹਰਮਨਦਾਕਣਕਾਂ ਵਾਲਾ ਗੀਤਮੋਬਾਈਲਫੂਨ ‘ਚੋਂ ਕੱਢ ਕੇ ਲਾ ਦੇ…ਭੋਰਾਮਨ ਖੁਸ਼ ਹੋਜੂ ਮੇਰਾ।”ਪਿਤਾਦੀ ਕਹੀ ਮੰਨ ਕੇ ਗੀਤਪਲੇਅਕਰ ਦਿੰਦਾ ਤੇ ਮੋਬਾਈਲਉਸਦੇ ਸਿਰਹਾਂਦੀਧਰ ਕੇ ਪਰ੍ਹੇ ਜਾ ਕੇ, ਲੁਕ ਕੇ ਜਿਹੇ ਅੱਖਾਂ ਪੂੰਝਣ ਲਗਦਾ ਸਾਂ। ਗੀਤ ਦੇ ਪਹਿਲੇ ਬੋਲ ਸੁਣਾਏ ਬਿਨਾਂ ਰਹਿਨਹੀਂ ਹੁੰਦਾ, ਸੁਣੋਂ ਜ਼ਰਾ:
ਜਿਹੜੇ ਵੇਲੇ ਕਣਕਾਂ ਨੂੰ ਪਹਿਲਾਪਾਣੀਲਾਉਂਦੇ ਜੱਟ
ਤੋਰੀਏ ਨੂੰ ਪੈਂਦੇ ਉਦੋਂ ਪੀਲੇ ਪੀਲੇ ਫੁੱਲ ਵੇ
ਓਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ
ਸਾਰੀ ਹੀ ਉਮਰਤੇਰਾਤਾਰੀਂ ਜਾਊਂ ਮੁੱਲ ਵੇ…
ਦਿਲਕਰਦੈ ਕਿ ਉਸ ਦੇ ਭੋਗ ਵਾਲੇ ਦਿਨ ਹੀ ਪਿੰਡ ਜਾ ਆਵਾਂ, ਉਸ ਦੇ ਤੁਰਜਾਣਮਗਰੋਂ ਹੀ ਉਲਾਂਭਾਲਾਹਆਵਾਂ ਪਰਨਹੀਂ ਜਾ ਸਕਾਂਗਾ ਤੇ ਨਹੀਂ ਲਾਹ ਸਕਾਂਗਾ ਉਸਦਾਉਲਾਂਭਾ।ਮਜਬੂਰੀ ਹੈ ਉਸ ਦਿਨਡਾਹਢੀ।ਬਸ ਇਹ ਗੀਤਉਸਦਾਵਾਰ-ਵਾਰਚੇਤੇ ਆ ਰਿਹਾ ਹੈ, ਮਨ ਬੇਹੱਦ ਉਦਾਸ ਹੈ, ਮੋਬਾਈਲਫੋਨਵਿਚੋਂ ਕੱਢ ਕੇ ਸੁਣ ਰਿਹਾ ਹਾਂ ਗੀਤ:
ਤੇਰੇ ਬਾਝੋਂ ਸੱਜਣਾ ਵੇ ਦੱਸ ਕਿਵੇਂ ਹੱਸੀਏ
ਪਿੰਡ ਲਿੱਦੜਾਂ ‘ਚ ਦੱਸ ਵੇ ਕਿਵੇਂ ਵੱਸੀਏ
ਦਿੰਦੇ ਵੱਸਣ ਨਾਪਰਗਟ ਗੈਰ ਵੇ
ਹੁਣ ਵੱਸਿਆ ਨਹੀਂ ਜਾਂਦਾ
ਸਾਨੂੰ ਹੱਸਕੇ ਹਸਾਉਣਵਾਲੇ ਤੁਰਗੇ
ਹੁਣ ਹੱਸਿਆ ਨੀਜਾਂਦਾ…..

Check Also

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 No Direct Flight to India ਸਿੱਧੀ Flight ਨਾ India ਤੋਂ ਕੋਈ …