Home / ਰੈਗੂਲਰ ਕਾਲਮ / ਬੱਚਿਆਂ ਦੀ ਬੂਸਟਰ ਸੀਟ ਅਤੇ ਕਾਰ ਇੰਸ਼ੋਰੈਂਸ

ਬੱਚਿਆਂ ਦੀ ਬੂਸਟਰ ਸੀਟ ਅਤੇ ਕਾਰ ਇੰਸ਼ੋਰੈਂਸ

ਚਰਨ ਸਿੰਘ ਰਾਏ416-400-9997
ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਬੂਸਟਰ ਸੀਟ ਸਹੀ ਤਰੀਕੇ ਨਾਲ ਫਿਟ ਨਹੀਂ ਕਰਦੇ ਇਹ ਰਿਪੋਰਟ ਇਕ ਸਰਕਾਰੀ ਸੰਸਥਾ ਦੀ ਹੈ ਜਿਸ ਅਨੁਸਾਰ ਚੈਕ ਕੀਤੀਆਂ ਗਈਆਂ 40% ਤੋਂ ਵੱਧ ਕਾਰਾਂ ਵਿਚ ਜਾਂ ਤਾਂ ਕਾਰ ਸੀਟ ਸਹੀ ਤਰੀਕੇ ਨਾਲ ਲਗਾਈ ਨਹੀਂ ਗਈ ਜਾਂ ਫਿਰ ਬੱਚੇ ਦੀ ਉਮਰ ਅਨੁਸਾਰ ਸਹੀ ਸੀਟ ਨਹੀਂ ਵਰਤੀ ਗਈ ਸੀ। ਜਿਥੇ ਇਹ ਅਣਗਹਿਲੀ ਬੱਚੇ ਦੇ ਦੁਰਘਟਨਾ ਵਿਚ ਜਖਮੀ ਹੋਣ ਦੇ ਆਸਾਰ ਵਧਾ ਦਿੰਦੀ ਹੈ,ਉਥੇ ਡਰਾਈਵਰ ਨੂੰ 240 ਡਾਲਰ ਦੀ ਟਿਕਟ ਵੀ ਮਿਲਦੀ ਹੈ ਅਤੇ 2 ਪੁਆਇੰਟ ਵੀ ਜਾਂਦੇ ਹਨ ਕਿਉਂਕਿ 16 ਸਾਲ ਤੋਂ ਘੱਟ ਸਵਾਰੀ ਦੀ ਸਹੀ ਕਾਰ ਸੀਟ,ਬੂਸਟਰ ਸੀਟ ਜਾਂ ਸੀਟ ਬੈਲਟ ਦੀ ਜਿੰਮੇਵਾਰੀ ਡਰਾਈਵਰ ਦੀ ਮੰਨੀਂ ਜਾਂਦੀ ਹੈ ।
1-ਰੀਅਰ ਫੇਸਿੰਗ ਸੀਟ-ਨਵੇਂ ਜਨਮੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਬਣਦਾ ਹੈ,ਦੁਰਘਟਨਾ ਸਮੇਂ ਸਹੀ ਤਰੀਕੇ ਨਾਲ ਫਿਟ ਕੀਤੀ ਹੋਈ ਸੀਟ ਬੱਚੇ ਦੀ ਜਾਨ ਬਚਾਉਂਦੀ ਹੈ। ਬੱਚੇ ਦੀ ਕਾਰ ਸੀਟ ਦਾ ਮੂੰਹ ਕਾਰ ਦੇ ਪਿਛਲੇ ਪਾਸੇ ਨੂੰ (ਰੀਅਰ ਫੇਸਿੰਗ) ਹੋਣਾ ਚਾਹੀਦਾ ਹੈ। ਬੱਚੇ ਦਾ ਭਾਰ 20 ਪੌਂਡ ਹੋਣ ਤੱਕ ਇਹ ਸੀਟ ਵਰਤਣੀ ਕਨੂੰਨੀ ਤੌਰ ‘ਤੇ ਲਾਜ਼ਮੀ ਹੈ।
2-ਫਾਰਵਰਡ ਫੇਸਿੰਗ ਸੀਟ-ਜਦੋਂ ਬੱਚਾ ਥੋੜ੍ਹਾ ਵੱਡਾ ਹੋ ਜਾਂਦਾ ਹੈ ਅਤੇ ਭਾਰ 20 ਪੌਂਡ ਤੋਂ 40 ਪੌਂਡ ਤੱਕ ਹੋ ਜਾਂਦਾ ਹੈ ਤਾਂ ਬੱਚੇ ਨੂੰ ਅੱਗੇ ਨੂੰ ਮੂੰਹ ਵਾਲੀ ਸੀਟ ‘ਤੇ ਬਠਾਇਆ ਜਾ ਸਕਦਾ ਹੈ ਪਰ ਸੀਟ ਨੂੰ ਚੰਗੀ ਤਰ੍ਹਾਂ ਸੈਟ ਕਰਨਾ ਬਹੁਤ ਲਾਜ਼ਮੀ ਹੈ। ਬੱਚਾ 40 ਪੌਂਡ ਤੱਕ ਦਾ ਹੋਣ ਤੱਕ ਇਥੇ ਰਹਿਣਾ ਚਾਹੀਦਾ ਹੈ, ਉਮਰ ਦੀ ਕੋਈ ਸੀਮਾਂ ਨਹੀਂ। 40 ਪੌਡ ਭਾਰ ਤੋਂ ਘੱਟ ਕੋਈ ਬੂਸਟਰ ਸੀਟ ਵਰਤਣੀ ਲੀਗਲ ਨਹੀਂ। ਹੁਣ 45 ਪੌਂਡ ਭਾਰ ਦੇ ਬੱਚਿਆਂ ਵਾਸਤੇ ਵੀ ਇਹ ਸੀਟਾਂ ਆ ਗਈਆਂ ਹਨ।
3-ਬੂਸਟਰ ਸੀਟ-ਜਦੋਂ ਬੱਚੇ ਥੋੜ੍ਹਾ ਹੋਰ ਵੱਡਾ ਹੋ ਗਿਆ ਪਰ ਉਸਦੀ ਉਮਰ 8 ਸਾਲ ਤੋ ਘੱਟ ਹੈ, ਜਿਹੜੇ ਬੱਚੇ ਚਾਈਲਡ ਸੀਟ ਤੋਂ ਵੱਡੇ ਹੋ ਗਏ ਹਨ ਉਨ੍ਹਾਂ ਨੂੰ ਬੂਸਟਰ ਸੀਟ ਚਾਹੀਦੀ ਹੈ। ਕਨੂੰਨ ਅਨੁਸਾਰ ਜੇ ਬੱਚੇ ਦੀ ਉਮਰ 8 ਸਾਲ ਤੋਂ ਘੱਟ ਦੀ ਹੈ ਭਾਰ 40 ਪੌਂਡ ਤੋਂ ਵੱਧ ਪਰ 80 ਪੌਂਡ ਤੋਂ ਘੱਟ ਹੈ ਅਤੇ ਕੱਦ 4 ਫੁਟ 9 ਇੰਚ ਤੋਂ ਘੱਟ ਹੈ ਤਾਂ ਇਹ ਬੂਸਟਰ ਸੀਟ ਲਾਜ਼ਮੀ ਹੈ। ਪਰ ਇਹ ਅਸੀਂ ਆਪ ਦੇਖਣਾ ਹੈ ਕਿ ਕਦੋਂ ਬੱਚਾ ਇਸ ਸੀਟ ਵਿਚ ਬੈਠਣ ਕਈ ਤਿਆਰ ਹੈ। ਕਈ ਵਿਅਕਤੀ ਬੂਸਟਰ ਸੀਟ ਛੋਟੇ ਟਰਿਪ ਸਮੇਂ ਵਰਤਣਾ ਸ਼ੁਰੂ ਕਰਦੇ ਹਨ ਅਤੇ ਤਾਂ ਕਿ ਬੱਚਿਆਂ ਨੂੰ ਆਦਤ ਪੈ ਜਾਵੇ 3-4 ਸਾਲ ਦੇ ਬੱਚੇ ਸਹੀ ਤਰੀਕੇ ਨਾਲ ਇਹ ਸੀਟ ਨਹੀਂ ਵਰਤ ਸਕਦੇ। ਆਮ ਤੌਰ ‘ਤੇ 5 ਸਾਲ ਦਾ ਬੱਚਾ ਠੀਕ ਤਰੀਕੇ ਨਾਲ ਇਹ ਸੀਟ ਵਰਤਣ ਦੇ ਯੋਗ ਹੋ ਜਾਂਦਾ ਹੈ। ਜਿੰਨਾਂ ਚਿਰ ਬੱਚਾ ਤਿਆਰ ਨਹੀਂ ਉਨਾ ਚਿਰ ਇਸ ਸੀਟ ਵਿਚ ਸ਼ਿਫਟ ਨਹੀਂ ਕਰਨਾ ਚਾਹੀਦਾ। ਬੂਸਟਰ ਸੀਟ ਨੂੰ ਮੂਹਰਲੀ ਸੀਟ ਤੇ ਨਹੀਂ ਲਗਾ ਸਕਦੇ ਇਹ ਹਮੇਸਾ ਹੀ ਕਾਰ ਦੀ ਪਿਛਲੀ ਸੀਟ ‘ਤੇ ਲਗਣੀ ਹੈ।
4-ਸੀਟ ਬੈਲਟ-ਬੱਚਾ ਸੀਟ ਬੈਲਟ ਵਰਤਣੀ ਸ਼ੁਰੂ ਕਰ ਸਕਦਾ ਹੈ ਜੇ ਉਸਦੀ ਉਮਰ 8 ਸਾਲ ਤੋਂ ਵੱਧ ਦੀ ਹੋ ਗਈ ਹੈ ਜਾਂ ਭਾਰ 80 ਪੌਂਡ ਹੋ ਗਿਆ ਹੈ ਜਾਂ ਕੱਦ 4 ਫੁਟ 9 ਇੰਚ ਜਾਂ ਵੱਧ ਹੋ ਗਿਆ ਹੈ। ਸੀਟ ਬੈਲਟ ਵੱਡਿਆਂ ਦੀ ਸੁਰੱਖਿਆ ਵਾਸਤੇ ਬਣਾਈ ਗਈ ਹੈ। ਬੂਸਟਰ ਸੀਟ ਉਚੀ ਹੋਣ ਕਰਕੇ ਸੀਟ ਬੈਲਟ ਚੰਗੀ ਤਰ੍ਹਾਂ ਫਿਟ ਆ ਜਾਂਦੀ ਹੈ। ਕਿਸੇ ਦੁਰਘਟਨਾ ਸਮੇ ਸੀਟ ਬੈਲਟ ਨਾਲੋਂ ਬੂਸਟਰ ਸੀਟ 3.5 ਗੁਣਾ ਵੱਧ ਬੱਚੇ ਨੂੰ ਸੁਰੱਖਿਆ ਦਿੰਦੀ ਹੈ ਅਤੇ ਬੱਚੇ ਦਾ ਬਚਾਓ ਕਰਦੀ ਹੈ । ਭਾਵੇਂ ਕਿ ਬੱਚੇ ਕਨੂੰਨੀ ਤੌਰ ਤੇ ਸੀਟ ਬੈਲਟ ਵਰਤ ਸਕਦੇ ਹਨ ਪਰ ਇਹ ਅਸੀਂ ਦੇਖਣਾ ਹੈ ਕਿ ਕੀ ਉਹ ਬੁਸਟਰ ਸੀਟ ਤੋਂ ਬਿਨਾਂ ਸੀਟ ਬੈਲਟ ਵਿਚ ਫਿਟ ਆਉਂਦੇ ਹਨ ਕਿ ਨਹੀਂ।
ਜਦੋਂ ਬੱਚੇ ਦਾ ਕੱਦ ਇੰਨਾ ਹੋ ਗਿਆ ਹੈ ਕਿ ਉਹ ਕਾਰ ਦੀ ਸੀਟ ਤੇ ਪੂਰੀ ਪਿੱਠ ਲਾ ਕੇ ਬੈਠ ਸਕਦਾ ਹੋਵੇ ਅਤੇ ਲੱਤਾਂ ਸੀਟ ਦੇ ਕਿਨਾਰੇ ਤੇ ਪੂਰੀਆਂ ਆ ਜਾਣ ਤਾਂ ਉਹ ਸੀਟ ਬੈਲਟ ਵਰਤਣ ਲਈ ਤਿਆਰ ਹੈ । ਪਰ 13 ਸਾਲ ਤੋਂ ਘੱਟ ਦੇ ਬੱਚੇ ਨੂੰ ਹਮੇਸਾ ਹੀ ਪਿਛਲੀ ਸੀਟ ਤੇ ਬਠਾਉਣਾ ਚਾਹੀਦਾ ਹੈ ਤਾਂ ਕਿ ਦੁਰਘਟਨਾ ਸਮੇਂ ਜੋਰ ਨਾਲ ਖੁਲਣ ਵਾਲੇ ਏਅਰ ਬੈਗਾਂ ਦੀ ਮਾਰ ਤੋਂ ਪਰੇ ਰਹੇ ।
ਚਾਈਲਡ ਸੇਫਟੀ ਸੀਟ ਅਤੇ ਬੂਸਟਰ ਸੀਟ ਹਮੇਸਾ ਹੀ ਕੈਨੇਡੀਅਨ ਮੋਟਰ ਸੇਫਟੀ ਸਟੈਂਡਰਡ ਤੇ ਪੂਰੀ ਉਤਰਨੀ ਚਾਹੀਦੀ ਹੈ। ਟੁੱਟੀ ਹੋਈ,ਕਰੈਸ਼ ਹੋਈ,ਤਰੀਕ ਲੰਘੀ ਹੋਈ ਸੀਟ ਵਰਤਣੀ ਮਨਾ ਹੈ ਅਤੇ ਅਮਰੀਕਾ ਵਿਚ ਬਣੀ ਹੋਈ ਸੀਟ ਕੈਨੇਡਾ ਵਿਚ ਨਹੀਂ ਵਰਤਣੀ ਚਾਹੀਦੀ ਕਿਉਂਕਿ ਕਨੇਡਾ ਵਿਚ ਬਣੀ ਸੀਟ ਹੀ ਕੈਨੇਡੀਅਨ ਸੇਫਟੀ ਸਟੈਂਡਰਡ ਅਨੁਸਾਰ ਬਣਾਈ ਜਾਂਦੀ ਹੈ। ਵਰਤੀ ਹੋਈ ਸੀਟ ਕਿਸੇ ਨੂੰ ਦੇਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਇਸ ਦੀ ਵਰਤੋਂ ਦੀ ਤਰੀਕ ਲੰਘ ਨਾ ਚੁਕੀ ਹੋਵੇ। ਸਹੀ ਤਰੀਕੇ ਨਾਲ ਲਗਾਈ ਸੀਟ ਬੈਲਟ ਦੁਰਘਟਨਾ ਸਮੇਂ ਜਖਮੀ ਅਤੇ ਮੌਤ ਹੋਣ ਦੇ ਮੌਕੇ 75% ਤੱਕ ਘਟਾ ਦਿੰਦੀ ਹੈ। ਓਨਟਾਰੀਓ ਵਿਚ 96% ਲੋਕ ਸੀਟ ਬੈਲਟ ਵਰਤਦੇ ਹਨ ਪਰ 5 ਲੱਖ ਲੋਕ ਹਾਲੇ ਵੀ ਇਹ ਨਹੀਂ ਵਰਤਦੇ। ਜੇ ਸੀਟ ਬੈਲਟ ਨਹੀਂ ਲੱਗੀ ਤਾਂ ਗੰਭੀਰ ਸੱਟ ਲੱਗਣ ਦੇ ਮੌਕੇ 32 ਗੁਣਾ ਵੱਧ ਜਾਂਦੇ ਹਨ। ਇਸ ਕਰਕੇ ਹੀ ਸਰਕਾਰ ਹਰ ਸਾਲ ਲੋਕਾਂ ਨੂੰ ਸੂਚਿਤ ਕਰਨ ਵਾਸਤੇ ਮੁਹਿੰਮ ਚਲਾਉਂਦੀ ਹੈ ।
ਪਨੈਲਟੀ-ਇਹ ਕਨੂੰਨ ਹੈ ਕਿ ਕਾਰ ਵਿਚ ਜਿੰਨੀਆਂ ਸੀਟ ਬੈਲਟਾਂ ਹਨ ਉਨੇ ਹੀ ਸਵਾਰ ਜਾ ਸਕਦੇ ਹਨ। ਸੀਟ ਬੈਲਟ ਹਮੇਸਾ ਹੀ ਠੀਕ ਹੋਣੀ ਚਾਹੀਦੀ ਹੈ,ਟੁੱਟੀ ਹੋਈ ਸੀਟ ਬੈਲਟ ਦੀ ਟਿਕਟ ਮਿਲਦੀ ਹੈ ਭਾਵੇਂ ਉਸ ਵੇਲੇ ਕੋਈ ਸਵਾਰੀ ਸੀਟ ਬੈਲਟ ਵਰਤ ਰਹੀ ਹੈ ਜਾਂ ਨਹੀਂ। ਇਕ ਸੀਟ ਬੈਲਟ ਦੋ ਬੱਚਿਆਂ ਨੂੰ ਨਹੀਂ ਲਾ ਸਕਦੇ ।
ਜੇ ਤੁਸੀਂ ਟੈਕਸੀ ਵਿਚ ਜਾਂ ਆਮ ਕਾਰ ਵਿਚ ਸਫਰ ਕਰ ਰਹੇ ਹੋ ਅਤੇ ਉਮਰ 16 ਸਾਲ ਜਾਂ ਵੱਧ ਹੈ,ਜੇ ਸੀਟ ਬੈਲਟ ਨਹੀਂ ਲਾਈ ਤਾਂ ਤੁਹਾਨੂੰ 240 ਡਾਲਰ ਦੀ ਟਿਕਟ ਮਿਲੇਗੀ ਪਰ ਜੇ ਉਮਰ 16 ਸਾਲ ਤੋਂ ਘੱਟ ਹੈ ਤਾਂ ਟਿਕਟ ਡਰਾਈਵਰ ਨੂੰ ਮਿਲੇਗੀ 240 ਡਾਲਰ ਦੀ ਅਤੇ 2 ਡੀਮੈਰਿਟ ਪੁਆਇੰਟ ਵੀ ਡਰਾਈਵਿੰਗ ਰਿਕਾਰਡ ਤੇ 2 ਸਾਲ ਵਾਸਤੇ ਜਾਣਗੇ।
ਕੈਬ ਡਰਾਈਵਰ ਨੂੰ ਚਾਈਲਡ ਕਾਰ ਸੀਟ ਅਤੇ ਬੂਸਟਰ ਸੀਟ ਵਰਤਣ ਤੋਂ ਛੋਟ ਹੈ ਜੇ ਬੱਚਾ ਸਵਾਰੀ ਦੇ ਤੌਰ ‘ਤੇ ਜਾ ਰਿਹਾ ਹੈ ਪਰ ਜੇ ਆਪਣੇ ਬੱਚੇ ਹਨ ਤਾਂ ਅਤੇ ਸਕੂਲ ਬੋਰਡ ਨਾਲ ਐਗਰੀਮੈਂਟ ਅਧੀਨ ਬੱਚੇ ਚੁਕਣ ਸਮੇਂ ਚਾਈਲਡ ਕਾਰ ਸੀਟ ਅਤੇ ਬੂਸਟਰ ਸੀਟ ਵਰਤਣੀ ਜਰੂਰੀ ਹੈ। ਸਕੂਲ ਬੱਸਾਂ ਨੂੰ ਚਾਈਲਡ ਕਾਰ ਸੀਟਾਂ ਤੋਂ ਛੋਟ ਹੈ। ਸਪੈਸਲ ਨੀਡ ਵਾਲੇ ਬੱਚਿਆਂ ਵਾਸਤੇ ਖਾਸ ਸੀਟਾਂ ਵਰਤਣੀਆਂ ਚਾਹੀਦੀਆਂ ਹਨ ।
ਜਿੰਮੇਵਾਰੀ ਨਾਲ ਡਰਾਈਵਿੰਗ ਕਰਕੇ ਅਤੇ ਇਹ ਚਾਈਲਡ ਕਾਰ ਸੀਟ ਅਤੇ ਬੂਸਟਰ ਸੀਟ ਅਤੇ ਸੀਟ ਬੈਲਟ ਬਾਰੇ ਸਾਵਧਾਨੀ ਵਰਤਕੇ ਅਸੀਂ ਆਪਣਾ ਲਾਈਸੈਂਸ ਸਾਫ ਰੱਖ ਸਕਦੇ ਹਾਂ ਅਤੇ ਇੰਸ਼ੋਰੈਂਸ ਕੰਪਨੀ ਦਾ ਰਿਸਕ ਘੱਟ ਕਰ ਸਕਦੇ ਹਾਂ ਅਤੇ ਪੂਰੇ ਡਿਸਕਾਊਂਟ ਲੈਕੇ ਆਪਣੀ ਇਂਸ਼ੋਰੈਂਸ ਵੀ ਲਾਜਮੀ ਤੌਰ ‘ਤੇ ਘੱਟ ਕਰ ਸਕਦੇ ਹਾਂ। ਜੇ ਤੁਸੀਂ ਨਵੇਂ ਆਏ ਹੋ ਅਤੇ ਇੰਸੋਰੈਂਸ ਬਹੁਤ ਮਹਿੰਗੀ ਮਿਲੀ ਹੈ ਅਤੇ ਘੱਟ ਨਹੀਂ ਹੋ ਰਹੀ ਤਾਂ ਮੈਂ ਤੁਹਾਨੂੰ ਵਧੀਆ ਰੇਟ ਦੇ ਸਕਦਾ ਹਾਂ।
ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ 5-6 ਲੱਖ ਤੋਂ ਉਪਰ ਘਰ ਹੈ ਤਾਂ 15 ਤੋਂ 20 % ਤੱਕ ਡਿਸਕਾਊਂਟ ਮਿਲ ਸਕਦਾ ਹੈ।
ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਜਿਵੇ ਕਾਰ,ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ,ਡਿਸਬਿਲਟੀ,ਕਰੀਟੀਕਲ ਇਲਨੈਸ,ਵਿਜਟਰ ਜਾਂ ਸੁਪਰ ਵੀਜਾ ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗ੍ਹਾ ਤੋਂ ਲੈਣ ਲਈ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ

Check Also

ਨਿਡਰ ਯੋਧਾ ਅਤੇ ਲਾਸਾਨੀ ਸਿੱਖ ਜਰਨੈਲ-ਬਾਬਾ ਬੰਦਾ ਸਿੰਘ ਬਹਾਦਰ

ਡਾ. ਡੀ ਪੀ ਸਿੰਘ (ਕਿਸ਼ਤ ਦੂਜੀ) ਪਰੰਤੂ ਉਹਨਾਂ ਨੂੰ ਲਗਾਤਾਰ ਡਰ ਸੀ ਕਿ ਸਿੱਖ ਉਸ …