6.3 C
Toronto
Tuesday, October 28, 2025
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530
No Direct Flight to India
ਸਿੱਧੀ Flight ਨਾ India ਤੋਂ ਕੋਈ ਆਵੇ,
ਕੀ ਕਰਨ ਤੇ ਕੀ ਨਾ ਕਰਨ ਲੋਕੀਂ।
ਕਰੋਨਾ ਘੱਟ ਕੇ ਫੇਰ ਤੋਂ ਵੱਧਣ ਲੱਗਾ,
ਅੱਕੇ ਪਹਿਲਾਂ ਤੋਂ ਹੋਰ ਵੀ ਡਰਨ ਲੋਕੀਂ।
ਇੰਤਜ਼ਾਰ ਕਰਦਿਆਂ ਹੋ ਨਾ ਦੇਰ ਜਾਏ,
ਤੱਤੇ ਪਾਣੀਆਂ ਵਿੱਚੋਂ ਦੀ ਤਰਨ ਲੋਕੀਂ।
ਚੱਕਰਵਿਊ ਵਿੱਚ ਵਿਦਿਆਰਥੀ ਵਰਗ ਘਿਰਿਆ,
ਸਮਝ ਆਏ ਨਾ ਪੈਰ ਕਿੱਥੇ ਧਰਨ ਲੋਕੀਂ।
ਇੱਕ ਪਾਸੇ ਟਿਕਟ ਹੈ ਤਿੰਨ ਲੱਖ ਦੀ,
ਡਾਕੇ ਜੇਬਾਂ ‘ਤੇ ਪੈਂਦੇ ਵੀ ਜਰਨ ਲੋਕੀਂ।
ਕੋਈ ਮੈਕਸੀਕੋ ਤੇ ਕੋਈ ਯੂਰੋਪ ਫਸਿਆ,
ਭਾਲਦੇ ਫਿਰਦੇ ਨੇ ਥਾਂ-ਕੁਥਾਂ ਸ਼ਰਨ ਲੋਕੀਂ।
ਮਾਂ ਦੇ ਹੱਥਾਂ ਦੀਆਂ ਚੂਰੀਆਂ ਖਾਣ ਵਾਲੇ,
ਬਿਨਾਂ ਤੜਕੇ ਦੇ ਪਾਸਤਾ ਅੱਜ ਚਰਨ ਲੋਕੀਂ।
ਗਿੱਲ ਬਲਵਿੰਦਰ ਜਿਹੇ ਆਪਣਾ ਦੇਸ ਛੱਡ ਕੇ,
ਉਡਾਰੀ ਦੂਰ ਪ੍ਰਦੇਸਾਂ ਦੀ ਭਰਨ ਲੋਕੀਂ।
[email protected]

RELATED ARTICLES
POPULAR POSTS