ਭਗਤ ਸਿੰਹਾਂ
ਗਿੱਲ ਬਲਵਿੰਦਰ
CANADA +1.416.558.5530
([email protected] )
ਗ਼ਜ਼ਲ
ਨਾ ਕੋਈ ਸਾਂਝ, ਪਿਆਰ, ਮਤਲਬਖ਼ੋਰ ਹੋ ਗਿਆ।
ਅੱਜ ਬੰਦਾ ਕਿੰਨਾ ‘ਕੱਲਾ, ਕਮਜ਼ੋਰ ਹੋ ਗਿਆ।
ਹੁਣ ਰਾਤਾਂ ਨੂੰ ਨਾ ਪੈਣ ਕਦੇ ਤਾਰਿਆਂ ‘ਨਾ ਬਾਤਾਂ,
ਜਿਹਨੇ ਭਰਨੇ ਹੁੰਘਾਰੇ, ਉਹ ਵੀ ਹੋਰ ਹੋ ਗਿਆ।
ਦਮਗਜੇ ਤਾਂ ਬਥੇਰੇ ਇੱਥੇ ਮਾਰ ਲੈਂਦੇ ਲੋਕ,
ਪਤਾ ਲੱਗ ਜਾਂਦਾ ਜਦੋਂ, ਕੋਈ ਠੋਰ ਹੋ ਗਿਆ।
ਸਮਾਜ ਸੇਵੀ ਤੇ ਸ਼ਰੀਫ਼, ਸਾਊ ਬਣ ਘੁੰਮਦੇ,
ਜਦੋਂ ਛੁਪਦੇ ਨਾ ਕਾਂਡ, ਕਹਿਣ ਚੋਰ ਹੋ ਗਿਆ।
ਲੱਖ ਪਰਦੇ ਲਏ ਪਾ, ਝੂਠ ਲੁਕੇ ਨਾ ਲੁਕਾਇਆ,
ਸੱਚ ਆਉਂਦਾ ਜਦੋਂ ਮੂਹਰੇ, ਕਿੰਨਾ ਸ਼ੋਰ ਹੋ ਗਿਆ।
ਖਾ ਕੇ ਠੋਕਰਾਂ ਜ਼ਮਾਨੇ ਦੀਆਂ ਹੋਈ ਬੈਠਾ ਦੂਰ,
ਕੋਮਲ ਫੁੱਲਾਂ ਜਿਹਾ, ਕੰਡਿਆਂ ਦੀ ਥੋਰ੍ਹ ਹੋ ਗਿਆ।
ਐਵੇਂ ਤਾਂ ਨਈਂ ਉੱਡ ਗਈ ਮਿਠਾਸ ਬੋਲਾਂ ਵਿੱਚੋਂ,
ਕੁੱਝ ਹੋਵੇਗਾ ਜਰੂਰ, ਜੋ ਕਠੋਰ ਹੋ ਗਿਆ।
ਕਦੇ ਚੰਗਿਆਂ ਦੀ ਕਦਰ, ਜੀਊਂਦਿਆਂ ਨਾ ਪੈਂਦੀ,
ਆਇਆ ਯਾਦ ਬੜਾ ਸਾਨੂੰ, ਜਦੋਂ ਤੋਰ ਹੋ ਗਿਆ।
– ਸੁਲੱਖਣ ਮਹਿਮੀ
+647-786-6329