7.2 C
Toronto
Sunday, November 23, 2025
spot_img

ਗ਼ਜ਼ਲ

ਕਦੇ ਫੇਰ ਕਰਾਂਗੇ ਚੰਦ ਤਾਰਿਆਂ ਦੀ ਗੱਲ।
ਹੋਵੇ ਧਰਤੀ ਦੇ ਪਹਿਲਾਂ ਦੁਖਿਆਰਿਆਂ ਦੀ ਗੱਲ।
ਅਨਾਥ ਘਰਾਂ ਵਿੱਚ ਕਿਉਂ ਰੁਲਣ ਡੰਗੋਰੀਆਂ,
ਬੁੱਢ੍ਹੇ ਮਾਪਿਆਂ ਦੇ ਲੁੱਟੇ ਸਹਾਰਿਆਂ ਦੀ ਗੱਲ।
ਰੀਸੋ ਰੀਸੀ ਅਸੀਂ ਕਰੀਏ ਪੁਲਾੜ ਦੀਆਂ ਖੋਜਾਂ,
ਕਰਾਂ ਰੋਟੀ ਦੇ ਮਥਾਜ ਭੁੱਖਾਂ ਮਾਰਿਆਂ ਦੀ ਗੱਲ।
ਜਾ ਕਰਾਂ ਅਹਿਸਾਸ ਕੱਚੇ ਢਾਰਿਆਂ ਦਾ ਪਹਿਲਾਂ,
ਫੇਰ ਕਰਾਂਗੇ ਮਹਿਲ ਮੁਨਾਰਿਆਂ ਦੀ ਗੱਲ।
ਖਾ ਗਏ ਲੁੱਟ ਕੇ ਦੇਸ਼ ਨੂੰ ਕਈ ਲੋਕ ਅੱਜ ਦੇ,
ਕਾਤਿਲ, ਮਸੂਮਾਂ ਦੇ ਹਤਿਆਰਿਆਂ ਦੀ ਗੱਲ।
ਕਹਿ ਕੇ ਅਬਲਾ ਵਿਚਾਰੀ ਪੱਲੇ ਝਾੜ ਲਏ ਅਸੀਂ,
ਕਿਉਂ ਕਰਦੇ ਨਾ ਕਦੇ ਦੁਖਿਆਰਿਆਂ ਦੀ ਗੱਲ।
ਗੱਲ ਕਰਾਂ ਮੈਂ ਫਸਲਾਂ ਤੇ ਨਸਲਾਂ ਬਚਾਉਣ ਦੀ,
ਕਿੰਨੇ ਹੋਏ ਪਏ ਜ਼ਹਿਰੀ ਪਾਣੀ ਖਾਰਿਆਂ ਦੀ ਗੱਲ।
ਰੁਲ਼ ਗਿਆ ਬਚਪਨ ਕਰਕੇ ਬਾਲ ਮਜ਼ਦੂਰੀ,
ਨਸੀਬ ਹੋਏ ਨਾ ਸਕੂਲ ਦੇ ਦਵਾਰਿਆਂ ਦੀ ਗੱਲ।
ਖੁੱਲ੍ਹੇ ਅਸਮਾਨ ਥੱਲੇ ਸੌਵੇਂ ਨਾ ਕੋਈ ਰਾਤਾਂ ਨੂੰ,
ਝੂਠੇ ਵਾਅਦੇ ਨੇਤਾਵਾਂ ਦੇ ਲਾਰਿਆਂ ਦੀ ਗੱਲ।
– ਸੁਲੱਖਣ ਮਹਿਮੀ
+647-786-6329

RELATED ARTICLES
POPULAR POSTS