Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530
ਦਲੀਪ ਕੁਮਾਰ
ਯੂਸਫ਼ ਖਾਨ ਤੋਂ ਦਲੀਪ ਕੁਮਾਰ ਬਣਿਆ,
ਫ਼ਿਲਮੀਂ ਜਗ਼ਤ ਦਾ ਮੁੱਖ ਕਿਰਦਾਰ ਸੀ ਉਹ।
ਓਸ ਦੇ ਮੇਚ ਦਾ ਨਹੀਂ ਕੋਈ ਹੋਰ ACTOR, ,
BOLLYWOOD ਦਾ ਸੁੱਪਰ ਸਟਾਰ ਸੀ ਉਹ।
ਕਲਾ ਉਸ ਦੀ ਹਰੇਕ ਨੂੰ ਡੰਗ਼ਦੀ ਸੀ,
ਅਭਿਨੈ ਖ਼ੇਤਰ ਦਾ ਪ੍ਰਵੇਸ਼ ਦੁਆਰ ਸੀ ਉਹ।
TRAGEDY KING ਵੀ ਆਖਦੇ ਲੋਕ ਉਸਨੂੰ,
ACTING ਸੰਸਾਰ ਦਾ ਝੰਡਾ ਬਰਦਾਰ ਸੀ ਉਹ।
ਹਰ ਇੱਕ ROLL ਵਿੱਚ ਪਾ ਸੀ ਜਾਨ ਦੇਂਦਾ,
ਪੂਰੀ INDUSTRY ਦਾ ਕੁਤਬ-ਮਿਨਾਰ ਸੀ ਉਹ।
ਧਰਮਿੰਦਰ ਅਮਿਤਾਬ ਜਿਹੇ ਉਸ ਦੀ ਕਰਨ ਪੂਜਾ,
ਬਹੁਤ ਸਿਤਾਰਿਆਂ ਦਾ ਪਰਵਤ ਨਿਗ਼ਾਰ ਸੀ ਉਹ।
ਜਿਸਨੇ ਸਭ ਦੇ ਦਿਲਾਂ ‘ਤੇ ਰਾਜ ਕਰਿਆ,
‘ਗਿੱਲ ਬਲਵਿੰਦਰਾ’ ਐਸੀ ਸਰਕਾਰ ਸੀ ਉਹ।
[email protected]

Check Also

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 HAPPY CANADA DAY ਅੰਬਰਾਂ ਦੀ ਸ਼ਾਨ ਵਧਾਵੇ, ਝੰਡਾ ਝੁੱਲ ਰਿਹਾ ਦੋ …