Breaking News
Home / ਰੈਗੂਲਰ ਕਾਲਮ / ਜਾਣਾ ਚੰਦ ‘ਤੇ ਮੁਬਾਰਕ….

ਜਾਣਾ ਚੰਦ ‘ਤੇ ਮੁਬਾਰਕ….

ਜਾਣਾ ਚੰਦ ‘ਤੇ ਮੁਬਾਰਕ ਪਹਿਲਾਂ ਢਾਰਿਆਂ ਨੂੰ ਦੇਖ
ਜਿਹੜੇ ਰੁਲ਼ਦੇ ਜਮੀਂ ਤੇ ਨੰਨੇ ਤਾਰਿਆਂ ਨੂੰ ਦੇਖ
ਇਸਰੋ ਦੇ ਸਾਇੰਸਦਾਨੋਂ, ਗੌਰਵ ਹੋ ਸਾਡਾ
ਨਹੀਂ ਛੱਤ ਵੀ ਸਿਰਾਂ ‘ਤੇ ਦੁਖਿਆਰਿਆਂ ਨੂੰ ਦੇਖ
ਉਦੋਂ ਮੰਨ ਲਵਾਂਗੇ ਵੱਡੀ ਪ੍ਰਾਪਤੀ ਤੁਹਾਡੀ
ਮਨਾਵਾਂਗੇ ਵੀ ਖੁਸ਼ੀਆਂ ਨਾਹਰਿਆਂ ਨੂੰ ਦੇਖ
ਪੁਲਾੜ ਵਿੱਚ ਖੋਜਾਂ ਜਾ ਕੇ ਫੇਰ ਕਰਿਓ
ਕੱਢੋ ਹੱਲ ਕੋਈ ਪਹਿਲਾਂ ਭੁੱਖਾਂ ਮਾਰਿਆਂ ਨੂੰ ਦੇਖ
ਸਾਡੇ ਦੇਸ਼ ਵਿੱਚ ਅਜੇ ਤਾਂ ਮਚੀ ਕੁਰਲਾਹਟ
ਖੁਸ਼ ਹੋਈ ਜਾਨੈ ਚੰਦ ਤੇ ਨਜ਼ਾਰਿਆਂ ਨੂੰ ਦੇਖ
ਅਜੇ ਕੁੱਲੀ ਗੁੱਲੀ ਜੁੱਲੀ ਵੀ ਹੋਈ ਨਾ ਪੂਰੀ
ਐਵੇਂ ਆਖੋ ਨਾ ਤਰੱਕੀ ਮੁਨਾਰਿਆਂ ਨੂੰ ਦੇਖ
ਪੌਣੀ ਸਦੀ ਹੋ ਗਈ ਮਿਲੀ ਅਜ਼ਾਦੀ ਨੂੰ
ਕਿੱਥੇ ਗਈ ਏ ਗੁਲਾਮੀ ਮੁਜਾਰਿਆਂ ਨੂੰ ਦੇਖ
ਹੱਦਾਂ ਉੱਤੇ ਘੁਸਪੈਠ ਬੰਦ ਅਜੇ ਹੋਈ ਨਾ
ਕੁੱਝ ਲਈ ਏ ਹੜੱਪ ਲਲਕਾਰਿਆਂ ਨੂੰ ਦੇਖ
ਖਲਕਤ ਵੰਡੀ ਹੋਈ ਲੋਕਾਂ ਤੇ ਜੋਕਾਂ ਵਿੱਚ
ਖੂਨ ਪੀਣੇ ਜੋ ਬੈਠੇ ਹਤਿਆਰਿਆਂ ਨੂੰ ਦੇਖ
ਘਰ ਆਪਣਾ ਹੀ ਭਰਦੇ ਲੁੱਟ ਕੇ ਅਵਾਮ ਨੂੰ
ਵਾਅਦੇ ਕਰਦੇ ਨਾ ਪੂਰੇ ਫ਼ੋਕੇ ਲਾਰਿਆਂ ਨੂੰ ਦੇਖ
ਤੁਸੀਂ ਕਰੋ ਨਾ ਦਿਖਾਵੇ ਵੱਡੇ ‘ਕੱਠ ਕਰਕੇ
ਢਿੱਡ ਭਰਨੇ ‘ਨੀ ਸੁਣ, ਬੁਲਾਰਿਆਂ ਨੂੰ ਦੇਖ
ਜਸ਼ਨ ਮਨਾਉ ਬਹੁਤ ਵੱਡੀ ਕਾਮਯਾਬੀ
ਅੱਖਾਂ ਪੂੰਝਦੇ ਜੇ ਤੁਸੀਂ ਹੰਝੂ ਖਾਰਿਆਂ ਨੂੰ ਦੇਖ

– ਸੁਲੱਖਣ ਮਹਿਮੀ
+647-786-6329

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …