12.5 C
Toronto
Wednesday, November 5, 2025
spot_img

ਗ਼ਜ਼ਲ

ਜਦੋਂ ਸੱਚੇ ਦਿਲੋਂ ਕੀਤੀ ਅਰਦਾਸ ਹੁੰਦੀ ਏ।
ਪੂਰੀ ਹੋਣ ਦੀ ਵੀ ਪੂਰੀ, ਪੂਰੀ ਆਸ ਹੁੰਦੀ ਏ।
ਉਹ ਤਾਂ ਸੂਲ਼ੀ ਦੀ ਵੀ ਸੂਲ਼ ਬਣਾ ਸਕਦਾ,
ਉਹਦੀ ਮਿਹਰ ਭਰੀ ਨਿਗ੍ਹਾ ਧਰਵਾਸ ਹੁੰਦੀ ਏ।
ਜਾਣੀ ਜਾਣ ਹੈ ਉਹ ਤਾਂ ਸਭ ਕੁੱਝ ਜਾਣਦਾ,
ਜਪੀ ਨਾਮ ਦੀ ਜੇ ਮਾਲਾ ਹਰ ਸਵਾਸ ਹੁੰਦੀ ਏ।
ਦੁਨੀਆਂ ਦੇ ਰੰਗਾਂ ਵਿੱਚ ਰੰਗੀ ਨੂੰ ਨਾ ਪੁੱਛਦਾ,
ਬਾਂਹ ਫੜ੍ਹ ਲੈਂਦਾ ਆਪੇ ਜਦੋਂ ਉਦਾਸ ਹੁੰਦੀ ਏ।
ਨੀਵਾਂ ਹੋ ਕੇ ਸਵਾਲੀ ਆ ਕੇ ਦਰ ਖੜ੍ਹਕਾਵੇ,
ਬੁਝੇ ਜਨਮਾਂ ਤੋਂ ਲੱਗੀ ਹੋਈ ਪਿਆਸ ਹੁੰਦੀ ਏ।
ਮਿਟ ਜਾਣ ਸਾਰੀਆਂ ਹੀ ਦੂਰੀਆਂ, ਕੁੜੱਤਣਾਂ,
ਵੱਖਰੀ ਕੋਈ ਲੱਜ਼ਤ ਤੇ ਮਿਠਾਸ ਹੁੰਦੀ ਏ।
ਹੁੰਦਾ ਨਾ ਸੁਖਾਲ਼ਾ, ਕੱਟਣਾ ਗੇੜ ਚੁਰਾਸੀ ਦਾ,
ਕੱਟ ਜਾਂਦਾ ਆਪੇ ਪਹੁੰਚ ਜੇ ਬਿੰਦਾਸ ਹੁੰਦੀ ਏ।
ਜੇ ਰੂਹ ਕਰੇ ਉੱਪਰਾਲਾ, ਦੇਖੇ ਚਾਨਣ ਨਿਰਾਲਾ,
ਭਾਵੇਂ ਅੱਖੀਆਂ ਤੋਂ ਹੀਣੀ ਸੂਰਦਾਸ ਹੁੰਦੀ ਏ।
ਮੇਲ ਆਤਮਾਂ ਦਾ ਹੋ ਜਾਏ ਪ੍ਰਮਾਤਮਾਂ ਦੇ ਨਾਲ,
ਹੁੰਦੀ ਆਮ ਨਾ ਉਹ ਰੂਹ ਕੋਈ ਖਾਸ ਹੁੰਦੀ ਏ।
– ਸੁਲੱਖਣ ਮਹਿਮੀ
+647-786-6329

RELATED ARTICLES
POPULAR POSTS