Breaking News
Home / ਰੈਗੂਲਰ ਕਾਲਮ / ਤੁਲਸੀ ਦੇ ਦੀਦਾਰ ਕਰਦਿਆਂ…

ਤੁਲਸੀ ਦੇ ਦੀਦਾਰ ਕਰਦਿਆਂ…

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
‘ઑਤੁਲਸੀ’ ਦਾ ਨਾਂ ਬਥੇਰਾ ਸੁਣਿਆ ਸੀ। ਤੁਲਸੀ ਦਾਸ ਤੇ ਤੁਲਸੀ ਰਾਮ ਵਗੈਰਾ ਵੀ ਬਥੇਰੇ ਦੇਖੇ-ਮਿਲੇ ਪਰ ‘ਤੁਲਸੀ ઑਸਿੰਘ’ ਕਦੇ ਨਹੀਂ ਸੁਣਿਆਂ ਤੇ ਨਾ ਕੋਈ ਮਿਲਿਆ। ਹਾਂ, ਤੁਲਸੀ ਦੇ ਬੂਟੇ ਦੇ ਗੁਣਾ ਬਾਬਤ ਬੜਾ ਸੁਣਿਆ ਸੀ ਏਧਰੋਂ ਓਧਰੋਂ।
ਇਕ ਦਿਨ ਮਾਂ ਆਖਣ ਲੱਗੀ ,”ਪੁੱਤੇ ਵੇ, ਤੇਰੇ ਚੁਬਾਰੇ ਦੀ ਛੱਤ ਉਤੇ ਗਮਲਾ ઠਰੱਖ ਦਿੱਤਾ ਐ ਤੁਲਸੀ ਦੇ ਬੂਟੇ ਦਾ, ਸਵੇਰੇ ਉਠਦੇ ਸਾਰ ਨਿਰਣੇ ਕਲੇਜੇ…ਖਾਲੀ ਪੇਟ…ਦੋ ਤਿੰਨ ਪੱਤੇ ਤੋੜ ਕੇ ਖਾ ਲਿਆ ਕਰ, ਮੇਰੀ ਸ਼ੂਗਰ ਤਾਂ ਓਦਣ ਦੀ ਟਿਕਾਣੇ ਸਿਰ ਹੋਗੀ ਐ, ਜਿੱਦਣ ਦੀ ਮੈਂ ਤਿੰਨ ਪੱਤੇ ਤੋੜ ਕੇ ઠਖਾਨੀ ਆਂ, ਪਰ ਤੈਨੂੰ ਕਿਹੜਾ ਸ਼ੂਗਰ ਹੈਗੀ ਆ, ਫਿਰ ਵੀ ਅਗਾਂਹ ਬੱਚਤ ਈ ਰਹੂ ਪੁੱਤ, ਵਾਖਰੂ ਭਲੀ ਕਰੇ… ।”
ਮਾਂ ਮੇਰੇ ਬਾਰੇ ਅਗਾਂਹ ਦੀ ਸੋਚ ਰਹੀ ਹੈ। ਮੈਂ ਉਰ੍ਹਾਂ ਦੀ ਸੋਚ ਰਿਹਾਂ। ਉਹ ਅੱਗੇ ਬੋਲਦੀ ਹੈ, ”ਹਾਂਅ ਸੱਚ ਤੈਨੂੰ ਦੱਸਣਾ ਭੁੱਲਗੀ ਪੁੱਤ, ਤੁਲਸੀ ਵਾਲੇ ਗਮਲੇ ਨੂੰ ਜੂਠਾ ਪਾਣੀ ਨੀ ਪਾਉਣਾ…ਏਹੇ ਪਵਿੱਤਰ ਬੂਟਾ ਹੁੰਦੈ…।” ਮਾਂ ਨੇ ਹਦਾਇਤ ਕੀਤੀ। ਤੁਲਸੀ ਦਾ ਬੂਟਾ ਦਿਨਾਂ ਵਿਚ ਈ ਮੇਰੇ ਚੁਬਾਰੇ ਦੇ ਬਾਹਰ ਛਤਣੇ ઠਉਤੇ ਵਧ- ਫੁੱਲ ਗਿਆ। ਮੈਂ ਸੁੱਚਮ-ਸੁੱਚੇ ਬੂਟੇ ਤੋਂ ਡਰਦਾ। ਪਾਣੀ ਦੀ ਘੁੱਟ ਵੀ ਦੂਰ ਜਾਕੇ ਭਰਦਾ।
ਸਵੇਰੇ ਸਾਝਰੇ ਉਠਦੇ ਸਾਰ ਪਹਿਲਾਂ ਤੁਲਸੀ ਦੇ ਬੂਟੇ ਦੇ ਦੀਦਾਰ ਹੁੰਦੇ, ਲੱਗਦਾ ਕਿ ਸਵੇਰ ਦੀ ਠੰਢਕ ਵਿਚ ਭਿੱਜੇ ਤੁਲਸੀ ਦੇ ਪੱਤੇ ਪੁਕਾਰ ਰਹੇ ਨੇ! ਮੈਂ ਚਾਹੇ ઑਚੰਡੀਗੜ੍ਹੀਆ਼ ਹੋ ਗਿਆਂ, ਪਰ ਚੌਬਾਰੇ ਮੂਹਰੇ ਫੈਲ ਰਿਹਾ ਤੁਲਸੀ ਦਾ ਗਮਲਾ ਹਾਲੇ ઑਪੇਂਡੂ਼ ਹੈ। ਮੈਂ ਬਚਪਨ ਤੋਂ ਦੇਖਦਾ ਆ ਰਿਹਾ ਹਾਂ ਕਿ ਸਾਡੇ ਘਰ ਦੇ ਵਿਹੜੇ ਵਿਚੋਂ ਮਰੂਏ ਦਾ ਬੂਟਾ ਕਦੇ ਨਹੀਂ ਮਰਿਆ। ਕਿੰਨੇ ਹੀ ਬੂਟੇ ਨੇ ਮਰੂਏ ਦੇ ਸਾਡੇ ਘਰ। ਮੈਂ ਮਾਂ ਨੂੰ ਲੜਦਾ ਹਾਂ ਕਿ ਪੈਰ ਪੈਰ ઑਤੇ ਮਰੂਆ ਮਾਂ…? ਬਸ ਕਰ ਜਾਇਆ ਕਰ…ਏਨਾ ਮਰੂਆ ਕੀ ਕਰਨੈ? ਮਾਂ ਮਰੂਏ ਦੇ ਹੱਕ ਵਿਚ ਬੋਲਦੀ ਹੈ, ”ਤੈਨੂੰ ਕੀ ਹਿੰਦਾ ਏ ਮਰੂਆ…ਏਹਦੀ ਚਟਣੀ ਕਿੰਨੀ ਸੁਆਦੀ ਹੁੰਦੀ ਏ…ਪੱਤੇ ਸੁਕਾ ਲਓ…ਏਹਦਾ ਚੂਰ-ਭੂਰ ਅਰੀ ਵਾਲੀ ਸਬਜ਼ੀ ਵਿਚ ਪਾ ਲਓ…ਪੁੱਤ ਵੇ, ਮਰੂਏ ਦੇ ਸੌ ਸੌ ਗੁਣ ਨੇ…ਨਾ ਕਬਜ਼ ਰਹੇ…ਨਾ ਮੂਮ੍ਹ ਦੀ ਕੌੜ…ਨਾ ਦੰਦ ਦੁਖਣ…ਨਾ ਬਦਹਜ਼ਮੀਂ ਹੋਵੇ…ਜੇ ਸਵੇਰੇ-ਸਵੇਰੇ ਮਰੂਏ ਦੇ ਪੱਤੇ ਦੰਦਾਂ ઑਤੇ ਘਸਾਈਏ ਤੇ ਏਹਦਾ ਪਾਣੀ ਅੰਦਰ ਲੰਘਾਈਏ ਤਾਂ ਏਹ ਸਰੀਰ ਵਾਸਤੇ ਬੜਾ ਲਾਹੇਵੰਦਾ ਹੁੰਦਾ ਏ…।” ਚੇਤਾ ਹੈ, ਘਰ ਵਿਚ ਜਦ ਪੁਦਨਾ ਮੁਕ ਜਾਣਾ ਜਾਂ ਸੁੱਕ ਜਾਣਾ ਤਾਂ ਮਰੂਏ ਦੀ ਚਟਣੀ ਰਗੜੀ ਜਾਂਦੀ ਸੀ ਕੂੰਡੇ-ਘੋਟਣੇ ਨਾਲ। ਮਾਂ ਹਾਲੇ ਵੀ ਮਰੂਆ ਸਕਾਉਣੋ ਨਹੀਂ ਹਟਦੀ। ਚਾਰ -ਪੰਜ ਬੂਟੇ ਹਰੇ-ਭਰੇ ਖਲੋਤੇ ਨੇ ਵਿਹੜੇ ਵਿਚਕਾਰ। ਮੈਂ ਮਾਂ ਤੋਂ ਚੋਰੀਓਂ ਕਈ ਵਾਰ ਮਰੂਏ ਦੇ ਬੂਟੇ ਪੁੱਟ ਕੇ ਬਾਹਰ ਸੁੱਟ੍ਹੇ ਹਨ।
:::::
ਇਹੋ ਫਰਕ ਹੈ ਪੌਦਿਆਂ ਤੇ ਪ੍ਰਾਣੀਆਂ ਵਿਚ। ਰੁੱਖਾਂ ਤੇ ਮਨੁੱਖਾਂ ਵਿਚ। ਇਹ ਰੁੱਖ ਤੇ ਪੌਦੇ ਫਿਰ ਵੀ ਤੋੜ ਨਿਭਾਉਂਦੇ ਨੇ, ਜਿਥੇ ਬੀਜ ਬੋ ਦੇਈਏ, ਉਥੇ ਉਗਦੇ ਨੇ, ਫਲਦੇ-ਫੁਲਦੇ ਨੇ।
ਬੰਦਾ ਅਜਿਹਾ ਹੈ ਕਿ ਭਟਕਣ ਵਿਚ ਹਮੇਸ਼ਾ ਭਟਕਦਾ ਫਿਰਦਾ ਹੈ। ਕੋਈ ਇੱਕ ਟਿਕਾਣਾ ਨਹੀਂ ਬੰਦੇ ਦਾ। ઑਪੌਦਾ ਤੇ ઠઑਰੁੱਖ ਵਾਰ-ਵਾਰ ਛਾਂਗੀਦਾ ਰਹਿੰਦਾ ਹੈ ਪਰ ਏਹ ਆਪਣਾ ਠਿਕਾਣਾ ਨਹੀਂ ਬਦਲਦੇ, ਅਡੋਲ ਖੜ੍ਹੇ ਰਹਿੰਦੇ ਨੇ। ਇਨ੍ਹਾਂ ਦੀ ਅਡੋਲਤਾ ਵਿਚ ਹੀ ਇੰਨੀ ઠਮਹਾਨਤਾ ਹੈ। ਬੇਰੀ ਕਹਿੰਦੀ ਹੈ-”ਮੈਨੂੰ ਵੱਟੇ ਵਜਦੇ ਨੇ, ਮੈਂ ਫਿਰ ਵੀ ਬੇਰ ਦੇਨੀ ਆਂ, ਮੇਰਾ ਕਰਮ ਬੇਰ ਦੇਣਾ ਤੇ ਵੱਟੇ ਖਾਣਾ ਹੀ ਹੈ।”
ਮਾਂ ਵਲੋਂ ਚੌਬਾਰੇ ਉਤੇ ਭੇਜੇ ਤੁਲਸੀ ਦੇ ਗਮਲੇ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਕਹਿੰਦਿਆਂ ਅੱਖਾਂ ਨਮ ਹੋਈਆਂ ਗਈਆਂ ઠਨੇ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …