ਰੀਆ ਦਿਓਲ
ਸੀਪੀਏ ਸੀਜੀਏ416-300-2359
ਓਲਡ-ਏਜ ਸਕਿਉਰਟੀ ਪੈਨਸ਼ਨ (ਬੁਢਾਪਾ ਪੈਨਸ਼ਨ) ਲੈਣ ਵਾਸਤੇ ਕੰਮ ਕਰਨ ਜਾਂ ਨਾਂ ਕਰਨ ਦੀ ਕੋਈ ਸ਼ਰਤ ਨਹੀਂ ਹੁੰਦੀ। ਜੇ ਤੁਹਾਡੀ ਉਮਰ 65 ਸਾਲ ਦੀ ਹੋ ਗਈ ਹੈ ਅਤੇ ਕੈਨੇਡਾ ਵਿਚ ਰਹਿੰਦੇ 10 ਸਾਲ ਹੋ ਗਏ ਹਨ ਤਾਂ ਤੁਸੀਂ ਇਹ ਪੈਨਸ਼ਨ ਲੈਣ ਦੇ ਹੱਕਦਾਰ ਹੋ ਸਕਦੇ ਹੋ। ਹੁਣ ਨਵੇਂ ਕਨੂੰਨ ਮੁਤਾਬਿਕ ਆਪਣੀ ਪੈਨਸ਼ਨ ਨੂੰ ਪੰਜ ਸਾਲ ਤੱਕ ਅੱਗੇ ਪਾਕੇ ਭਾਵ ਲੇਟ ਕਰਕੇ ਤੁਸੀਂ 36% ਤੱਕ ਵੱਧ ਪੈਂਸਨ ਲੇ ਸਕਦੇ ਹੋ। ਪਰ ਇਥੇ ਇਹ ਬਹੁਤ ਧਿਆਨ ਰੱਖਣ ਦੀ ਜਰੂਰਤ ਇਹ ਹੈ ਕਿ ਇਹ 36% ਵਾਧਾ ਸਿਰਫ ਤੁਹਾਡੀ ਬੇਸਿਕ ਪੈਨਸ਼ਨ ਤੇ ਹੀ ਲਾਗੂ ਹੋਣਾ ਹੈ, ਗਰੰਟਿਡ ਇੰਕਮ ਸਪਲੀਮੈਂਟ ਤੇ ਨਹੀਂ। ਇਸ ਸਮੇਂ ਤੁਸੀਂ ਗਰੰਟਿਡ ਇੰਕਮ ਸਪਲੀਮੈਂਟ ਨਹੀਂ ਲੈ ਸਕਦੇ ਅਤੇ ਨਾਂਹੀ ਤੁਹਾਡਾ ਸਪਾਉਜ ਅਲਾਉਸ ਲੈ ਸਕਦਾ ਹੈ।ਆਮ ਤੌਰ ਤੇ ਬਹੁਤੇ ਵਿਅੱਕਤੀਆਂ ਨੂੰ ਇਹ ਪੈਂਸਨ 65 ਸਾਲ ਤੇ ਹੀ ਲੈ ਲੈਣੀ ਚਾਹੀਦੀ ਹੈ ਕਿਉਕਿ ਤੁਹਾਡੇ ਸਪਾਊਜ ਨੂੰ ਵੀ 60 ਸਾਲ ਤੇ ਅਲਾਊਂਸ ਮਿਲਣ ਲੱਗ ਜਾਣਾ ਹੈ ਅਤੇ 65 ਸਾਲ ਤੱਕ ਮਿਲਦੇ ਰਹਿਣਾ ਹੈ ਅਤੇ 65 ਸਾਲ ਤੇ ਪੈਨਸ਼ਨ ਮਿਲਣ ਲੱਗ ਜਾਣੀ ਹੈ।
ਇਹ ਪੈਨਸ਼ਨ ਉਹਨਾਂ ਨੂੰ ਅੱਗੇ ਪਾਉਣ ਦਾ ਫਾਇਦਾ ਹੈ ਜਿਹਨਾਂ ਦੀ ਆਮਦਨ ਹੁਣ ਵੱਧ ਹੈ ਅਤੇ ਉਹਨਾਂ ਦੀ ਜੌਬ ਵੀ ਵਧੀਆ ਹੈ ਅਤੇ ਸਿਹਤ ਚੰਗੀ ਹੋਣ ਕਰਕੇ ਹੋਰ ਪੰਜ ਸਾਲ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹਨ। ਪਰ 70 ਸਾਲ ਦੀ ਉਮਰ ਤੋਂ ਵੱਧ ਪੈਨਸ਼ਨ ਲੇਟ ਕਰਨ ਦਾ ਕੋਈ ਫਾਇਦਾ ਨਹੀਂ।
ਸਵਾਲ-2-ਰੈਂਟਲ ਪ੍ਰਾਪਰਟੀ ਦੀ ਆਮਦਨ ਦਾ ਟੈਕਸ ਭਰਨ ਵੇਲੇ ਕੀ ਕਟੌਤੀਆਂ ਹਨ?
ਰੈਂਟਲ ਪ੍ਰਾਪਰਟੀ ਦੀ ਆਮਦਨ ਵਿਚੋਂ ਕਈ ਤਰ੍ਹਾਂ ਦੇ ਖਰਚੇ ਕਲੇਮ ਕੀਤੇ ਜਾ ਸਕਦੇ ਹਨ, ਜਿਵੇਂ ਮਾਰਗੇਜ ਦਾ ਵਿਆਜ, ਪ੍ਰਾਪਰਟੀ ਟੈਕਸ, ਬਿਲ ਬੱਤੀਆਂ, ਹੋਮ ਇੰਸੋਰੈਂਸ, ਮੈਨਟੀਨੈਂਸ ਖਰਚੇ, ਐਡਵਰਟਾਈਜ ਕਰਨ ਅਤੇ ਪ੍ਰਾਪਰਟੀ ਮੈਨੇਜਮੈਂਟ ਦੀਆਂ ਫੀਸਾਂ ਆਦਿ। ਮਾਰਗੇਜ ਦਾ ਸਿਰਫ ਵਿਆਜ ਹੀ ਕਲੇਮ ਕੀਤਾ ਜਾ ਸਕਦਾ ਹੈ ਨਾਂਕਿ ਪੂਰੀ ਕਿਸ਼ਤ ਕਲੇਮ ਕੀਤੀ ਜਾ ਸਕਦੀ ਹੈ।
ਜੇ ਰੈਟਲ ਪ੍ਰਾਪਰਟੀ ਘਾਟੇ ਵਿਚ ਜਾਂ ਰਹੀ ਹੈ ਤਾਂ ਇਹ ਘਾਟਾ ਤੁਹਾਡੀ ਦੂਸਰੀ ਆਮਦਨ ਵਿਚੋਂ ਅਡਜਸਟ ਕੀਤਾ ਜਾ ਸਕਦਾ ਹੈ।ਅਤੇ ਇਹ ਘਾਟਾ ਤੁਹਾਡਾ ਅਕਾਊਟੈਂਟ ਪਿਛਲੀਆਂ ਟੈਕਸ ਰਿਟਰਨਾਂ ਵਿਚ ਵੀ ਅਡਜਸਟ ਕਰ ਸਕਦਾ ਹੈ ਅਤੇ ਅਗਲੇ ਸਾਲਾਂ ਵਿਚ ਭਰਨ ਵਾਲੀਆਂ ਟੈਕਸ ਰਿਟਰਨਾਂ ਵਿਚ ਭਰਨ ਵਾਸਤੇ ਰੱਖ ਸਕਦਾ ਹੈ। ਇਸ ਤਰ੍ਹਾਂ ਹੀ ਘਰ ਵਿਚ ਕੋਈ ਕਮਰਾ ਜਾਂ ਇਕ ਹਿਸਾ ਕਿਰਾਏ ਤੇ ਦੇ ਸਕਦੇ ਹੋ ਪਰ ਧਿਆਨ ਰੱਖਣ ਦੀ ਗੱਲ ਇਹ ਹੈ ਕਿ ਜੇ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਆਮ ਨਾਲੋਂ ਘੱਟ ਕਿਰਾਏ ਤੇ ਦਿਤਾ ਹੈ ਤਾ ਇਹ ਘਾਟਾ ਤੁਸੀਂ ਰਿਟਰਨ ਵਿਚ ਨਹੀਂ ਭਰ ਸਕਦੇ।
ਜੇ ਤੁਸੀ ਰੈਟਲ ਪ੍ਰਾਪਰਟੀ ਨੂੰ ਰਿਹਾਇਸੀ ਘਰ ਵਿਚ ਬਦਲ ਰਹੇ ਹੋ ਜਾਂ ਰਿਹਾਇਸ਼ੀ ਘਰ ਨੂੰ ਰੈਟ ਕਰਨਾ ਹੈ ਤਾਂ ਬਹੁਤ ਹੀ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਇਸ ਤਰਾਂ ਦੇ ਹਾਲਾਤ ਵਿਚ ਟੈਕਸ ਕਨੂੰਨ ਅਨੁਸਾਰ ਇਹ ਸਮਝਿਆ ਜਾਂਦਾ ਹੈ ਕਿ ਤੁਸੀਂ ਇਹ ਘਰ ਵੇਚ ਦਿਤਾ ਹੈ ਅਤੇ ਉਸ ਸਮੇਂ ਹੀ ਦੁਬਾਰਾ ਖਰੀਦ ਲਿਆ ਹੈ ਅੱਜ ਦੀ ਕੀਮਤ ਤੇ । ਇਸ ਤਰ੍ਹਾਂ ਹੀ ਹੋਰ ਵੀ ਕਈ ਗੱਲਾਂ ਹਨ ਜਿਹੜਾ ਤੁਹਾਡਾ ਅਕਾਊਂਟੈਂਟ ਧਿਆਨ ਵਿਚ ਰੱਖਕੇ ਤੁਹਾਡੀ ਰਿਟਰਨ ਫਾਈਲ ਕਰ ਕਰਦਾ ਹੈ ਤਾਂ ਕਿ ਜੇ ਕੱਲ ਨੂੰ ਆਡਿਟ ਆ ਜਾਵੇ ਤਾਂ ਤੁਹਾਡੀ ਰਿਟਰਨ ਇਸ ਆਡਿਟ ਵਿਚੋਂ ਪਾਸ ਹੋਣ ਦੇ ਯੋਗ ਹੋਵੇ ਨਹੀਂ ਤਾਂ ਬਹੁਤ ਪਨੈਲਿਟੀ ਲੱਗ ਜਾਂਦੀ ਹੈ।
ਜੇ ਕਈ ਪ੍ਰਾਪਰਟੀਆਂ ਲੈਕੇ ਰੈਂਟ ਤੇ ਦਿਤੀਆਂ ਹਨ ਜਾਂ 4-5 ਵਿਅੱਕਤੀਆਂ ਨੇ ਇਕੱਠੇ ਹੋਕੇ ਖਰੀਦੀਆਂ ਹਨ ਤਾਂ ਤੁਹਾਡਾ ਅਕਾਊਂਟੈਂਟ ਤੁਹਾਨੂੰ ਸਲਾਹ ਦੇ ਸਕਦਾ ਹੈ ਕਿ ਤੁਹਾਨੂੰ ਇਹ ਕੰਮ ਕੰਪਨੀ ਬਣਾਕੇ ਕਰਨਾ ਚਾਹੀਦਾ ਹੈ ਕਿ ਪਰਸਨਲ ਤੌਰ ਤੇ।
ਸਵਾਲ 3-ਕੀ ਚਾਈਲਡ ਕੇਅਰ ਦੇ ਖਰਚੇ ਵੀ ਟੈਕਸ ਡੀਡੱਕਟੀਬਲ ਹਨ?
ਬੱਚਿਆਂ ਦੀ ਦੇਖ-ਰੇਖ ਵਾਸਤੇ ਬਣੇ ਸਕੂਲ, ਡੇ ਕੇਅਰ ਸੈੰਟਰ ਜਾਂ ਹੋਮ ਕੇਅਰ ਵਿਚ ਕੀਤੇ ਖਰਚੇ ਟੈਕਸ ਵਿਚ ਕਲੇਮ ਕੀਤੇ ਜਾ ਸਕਦੇ ਹਨ। ਜੇ ਰਸੀਦ ਤੁਹਾਡੇ ਨਾਮ ਤੇ ਹੈ ਤਾਂ ਤੁਸੀਂ ਜਾਂ ਤੁਹਾਡੇ ਸਪਾਊਜ ਇਹ ਖਰਚੇ ਕਲੇਮ ਕਰ ਸਕਦੇ ਹਨ। ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਸਮਰ ਕੈੰਪ ਦੇ ਖਰਚੇ ਵੀ ਕਲੇਮ ਕੀਤੇ ਜਾ ਸਕਦੇ ਹਨ। ਜੇ ਬੱਚਾ ਛੋਟਾ ਹੈ ਕੈਪ ਅਟੈਡ ਕਰਨ ਵਾਸਤੇ ਇਕੱਲਾ ਨਹੀਂ ਜਾ ਸਕਦਾ, ਸੁਪਰਵੀਜਨ ਵਿਚ ਹੀ ਜਾ ਸਕਦਾ ਹੈ ਤਾਂ ਇਹ ਖਰਚੇ ਵੀ ਕਲੇਮ ਕਰ ਸਕਦੇ ਹਾਂ। ਪਰ ਜੇ ਬੱਚੇ ਦੀ ਉਮਰ ਵੱਧ ਹੈ ਅਤੇ ਆਪਣਾ ਧਿਆਨ ਆਪ ਰੱਖ ਸਕਦਾ ਹੈ ਤਾਂ ਇਹ ਖਰਚੇ ਕਲੇਮ ਨਹੀਂ ਹੋ ਸਕਦੇ।ਰਾਤ ਦੇ ਕੈਂਪ ਦੇ ਪੂਰੇ ਦੇ ਪੂਰੇ ਖਰਚੇ ਕਲੇਮ ਨਹੀਂ ਕਰ ਸਕਦੇ, ਇਹ ਇਕ ਲਿਮਟ ਤੱਕ ਹੀ ਕਲੇਮ ਕੀਤੇ ਜਾ ਸਕਦੇ ਹਨ। ਇਹ ਖਰਚੇ ਆਪਣੇ ਕਈ ਨੇੜੇ ਦੇ ਰਿਸਤੇਦਾਰਾਂ ਦੇ ਨਾਮ ਤੇ ਨਹੀਂ ਪਾ ਸਕਦੇ। ਜੇ ਦਾਦੀ ਦੇ ਨਾਮ ਤੇ ਤੁਸੀਂ ਕੇਅਰਗਿਵਰ ਦੇ ਖਰਚੇ ਪਹਿਲਾਂ ਹੀ ਪਾਏ ਹੋਏ ਹਨ ਤਾਂ ਦਾਦੀ ਦੇ ਨਾਮ ਤੇ ਹੁਣ ਚਾਈਲਡ ਕੇਅਰ ਦੇ ਖਰਚੇ ਨਹੀਂ ਪਾ ਸਕਦੇ। ਇਸ ਤਰ੍ਹਾਂ ਹੀ ਵੱਡੇ ਬੱਚੇ ਨੂੰ ਛੋਟੇ ਬੱਚੇ ਦੀ ਦੇਖਭਾਲ ਕਰਨ ਵਾਸਤੇ ਹਾਇਰ ਨਹੀਂ ਕਰ ਸਕਦੇ ਜੇ ਦੋਨਾਂ ਬੱਚਿਆਂ ਦੀ ਉਮਰ ਵਿਚ 8-9 ਸਾਲ ਦਾ ਹੀ ਗੈਪ ਹੈ। ਇਸ ਤਰ੍ਹਾਂ ਦੇ ਪਾਏ ਖਰਚੇ ਸੀ ਆਰ ਏ ਵੱਲੋਂ ਕੱਟ ਦਿਤੇ ਜਾਂਦੇ ਹਨ ਅਤੇ ਰਿਕਵਰੀ ਵੀ ਪੈ ਜਾਂਦੀ ਹੈ।
ਇਹਨਾਂ ਸਾਰੇ ਖਰਚਿਆਂ ਦੀ ਬੱਚੇ ਦੀ ਉਮਰ ਦੇ ਹਿਸਾਬ ਨਾਲ ਇਕ ਲਿਮਟ ਹੁੰਦੀ ਹੈ। ਆਮ ਤੌਰ ‘ਤੇ ਘੱਟ ਆਮਦਨ ਵਾਲਾ ਸਪਾਊਜ ਹੀ ਇਹ ਖਰਚੇ ਕਲੇਮ ਕਰਦਾ ਹੈ। ਇਹ ਸਾਰੇ ਚਾਈਲਡ ਕੇਅਰ ਦੇ ਖਰਚੇ ਤਾਂ ਹੀ ਕਲੇਮ ਕੀਤੇ ਜਾ ਸਕਦੇ ਹਨ ਜੇ ਤੁਸੀਂ ਕੰਮ ਤੇ ਜਾਂਦੇ ਹੋ ਜਾਂ ਸਕੂਲ ਅਟੈਂਡ ਕਰਦੇ ਹੋ। ਛੋਟ ਇਹ ਹੈ ਕਿ ਜੇ ਤੁਸੀਂ ਮੈਟਰਨਿਟੀ ਲੀਵ ਤੇ ਹੋ ਤਾਂ ਦੂਜੇ ਬੱਚਿਆਂ ਦੇ ਖਰਚੇ ਕਲੇਮ ਕਰ ਸਕਦੇ ਹਾਂ। ਗਲਤ ਤਰੀਕੇ ਨਾਲ ਕਲੇਮ ਕੀਤਾ ਖਰਚਾ ਵਾਪਸ ਦੇਣਾ ਪੈ ਸਕਦਾ ਹੈ।
ਸਵਾਲ-4-ਵਰਕਿੰਗ ਇੰਨਕਮ ਟੈਕਸ ਬੈਨੀਫਿਟ ਕੀ ਹੈ?
ਇਹ ਬੈਨੀਫਿਟ ਉਨ੍ਹਾਂ ਕੰਮ ਕਰਨ ਵਾਲਿਆਂ ਵਾਸਤੇ ਹੈ ਜਿਹਨਾਂ ਦੀ ਆਮਦਨ ਬਹੁਤ ਘੱਟ ਹੈ। ਜੇ ਤੁਸੀਂ ਕੈਨੇਡਾ ਦੇ ਪੱਕੇ ਨਿਵਾਸੀ ਹੋ ਅਤੇ ਤੁਹਾਡੀ ਉਮਰ 19 ਸਾਲ ਦੀ ਹੋ ਗਈ ਹੈ ਤਾਂ ਤੁਸੀਂ ਇਹ ਬੈਨੀਫਿਟ ਲੈ ਸਕਦੇ ਹੋ। ਪਰ ਜੇ ਤੁਸੀਂ ਵਿਆਹੇ ਹੋਏ ਹੋ ਜਾਂ ਕੋਈ ਬੱਚਾ ਤੁਹਾਡੇ ਤੇ ਨਿਰਭਰ ਹੈ ਤਾਂ 19 ਸਾਲ ਤੋਂ ਘੱਟ ਉਮਰ ਦੇ ਕੰਮ ਕਰਨ ਵਾਲੇ ਨੂੰ ਵੀ ਇਹ ਲਾਭ ਮਿਲ ਸਕਦਾ ਹੈ। ਦੂਸਰੀ ਸ਼ਰਤ ਇਹ ਹੈ ਕਿ ਤੁਸੀਂ ਇਸ ਸਾਲ 13 ਹਫਤਿਆਂ ਤੋਂ ਵੱਧ ਵਾਸਤੇ ਫੁਲ ਟਾਈਮ ਸਟੂਡੈਂਟ ਨਹੀਂ ਹੋ ਸਕਦੇ।
ਜੇ ਤੁਹਾਡੀ ਨੈਟ ਆਮਦਨ 11525 ਡਾਲਰ ਤੋਂ ਘੱਟ ਹੈ ਤਾਂ ਇਹ ਲਾਭ ਤੁਹਾਨੂੰ ਮਿਲ ਸਕਦਾ ਹੈ। ਜੇ ਤੁਸੀਂ ਵਿਆਹੇ ਹੋਏ ਹੋ,ਡਿਸਏਬਲ ਹੋ ਜਾਂ ਕੋਈ ਬੱਚਾ ਤੁਹਾਡੇ ਤੇ ਨਿਰਭਰ ਹੈ ਤਾਂ ਇਸ ਤੋਂ ਵੱਧ ਆਮਦਨ ਤੇ ਵੀ ਇਹ ਬੈਨੀਫਿਟ ਮਿਲ ਸਕਦਾ ਹੈ।
ਪਰਸਨਲ ਟੈਕਸ ਜਾਂ ਬਿਜਨਸ ਟੈਕਸ ਭਰਨ ਸਮੇਂ ਅਸੀਂ ਇਹ ਧਿਆਨ ਰੱਖਦੇ ਹਾਂ ਕਿ ਤੁਹਾਨੂੰ ਵੱਧ ਤੋਂ ਵੱਧ ਰੀਫੰਡ ਮਿਲੇ ਅਤੇ ਜੇ ਆਡਿਟ ਆ ਜਾਵੇ ਤਾਂ ਤੁਹਾਡੀ ਰਿਟਰਨ ਆਡਿਟ ਵਿਚੋਂ ਆਪਣੇ ਆਪ ਪਾਸ ਹੋ ਜਾਵੇ। ਪਨੈਲਿਟੀ ਲੱਗ ਗਈ ਹੈ, ਜਾਂ ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ ਅਤੇ ਜੇ ਬਿਜਨਸ ਟੈਕਸ ਫਾਈਲ ਕਰਨਾ ਹੈ, ਕੋਈ ਕੰਪਨੀ ਖੋਹਲਣੀ ਹੈ ਤਾਂ ਤੁਸੀ ਮੈਨੂੰ ਕਾਲ ਕਰ ਸਕਦੇ ਹੋ-416-300-2359 ‘ਤੇ।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …