Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਅਕਤੂਬਰ ਵਿੱਚ ਵੀ ਗਰਮੀਂ
ਮਹੀਨਾ ਅਕਤੂਬਰ ਦਾ ਪਰ ਘਟੀ ਨਾ ਤੱਪਸ਼ ਹਾਲੇ,
ਜਾਂਦੀ-ਜਾਂਦੀ ਵੀ ਵਿਖਾਈ ਜਾਏ ਰੰਗ਼ ਗਰਮੀਂ।
ਜੇਠ ਹਾੜ੍ਹ ਦੀ ਸਭ ਨੂੰ ਯਾਦ ਆ ਗਈ,
31-32 ਡਿਗਰੀ ਦੇ ਮਾਰੀ ਜਾਏ ਡੰਗ ਗਰਮੀਂ।
ਕੰਬਲ, ਰਜਾਈਆਂ ਤੇ ਹੀਟਰਾਂ ਨੂੰ ਲਾ ਨੁੱਕਰੇ,
A.C. ਤੇ ਪੱਖਿਆਂ ਦੀ ਕਰੀ ਜਾਏ ਮੰਗ ਗਰਮੀਂ ।
ਕੁਝ ਕਹਿਣ ਕਿ Bonus ਦੇ ਦਿਨ ਮਿਲ ਗਏ,
ਪਰ ਸੋਹਲ ਸਰੀਰਾਂ ਕਰਦੀ ਹੈ ਤੰਗ ਗਰਮੀਂ ।
ਅਕਤੂਬਰ ਤਿੰਨ-ਚਾਰ ਨੂੰ ਤੋੜ ਰਿਕਾਰਡ ਸਾਰੇ,
ਸਾਡੀ ਭਵਿੱਖ ਬਾਣੀ ਛਿੱਕੇ ਗਈ ਟੰਗ ਗਰਮੀਂ ।
ਗ਼ਲੋਬਲ ਵਾਰਮਿੰਗ ਦੀ ਸ਼ਹਿ ਵਿੱਚ ਆਈ ਫਿਰਦੀ,
ਰੁੱਤਾਂ ਭੁੱਲ੍ਹੀ ਪਰ ਕਰੇ ਨਾ ਭੋਰਾ ਸੰਗ ਗਰਮੀਂ ।
ਰੰਗ਼ ਬਲਵਿੰਦਰ ਦਾ ਕਰਕੇ ਹੋਰ Dark,
ਗੋਰੇ-ਕਾਲਿਆਂ ਦੇ ਝੁਲਸਾ ਗਈ ਅੰਗ ਗਰਮੀਂ ।
ਮਹੀਨੇ ਦਿਸੰਬਰ ਦੇ ਸਾਨੂੰ ਜਦ ਲੋੜ ਪੈਣੀ,
ਨੀਂਵੀਂ ਪਾ ਕੇ ਜਾਊ ਦੂਰੋਂ-ਦੂਰੋਂ ਲੰਘ ਗਰਮੀਂ ।

ਗਿੱਲ ਬਲਵਿੰਦਰ
CANADA +1.416.558.5530, ([email protected])

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …