Breaking News
Home / ਰੈਗੂਲਰ ਕਾਲਮ / ਇਹੋ ਜਿਹਾ ਸੀ ਮੇਰਾਬਚਪਨ-11

ਇਹੋ ਜਿਹਾ ਸੀ ਮੇਰਾਬਚਪਨ-11

ਬੋਲਬਾਵਾਬੋਲ
ਪਿਤਾਮੈਨੂੰ ਮੱਕੀ ਦੇ ਫੁੱਲੇ ਜਾਂ ਕੁਲਫੀਲੈ ਦਿੰਦਾ
ਨਿੰਦਰਘੁਗਿਆਣਵੀ, 94174-21700
ਕਣਕਾਂ ਨਿੱਸਰਦੀਆਂ। ਬੇਰੀਆਂ ਨੂੰ ਬੂਰਪੈਣਲਗਦੇ।ਕਣਕਾਂ ਸਿੱਟੇ ਕੱਢ ਖਲੋਂਦੀਆਂ, ਬੇਰੀਆਂ ਬੇਰਾਂ ਨਾਲ ਲੱਦੀਆਂ ਦਿਸਦੀਆਂ।ਉਦੋਂ ਮਲਿਆਂ ਤੇ ਦੇਸੀਬੇਰੀਆਂ ਦੇ ਬੇਰ ਮੰਡੀ-ਬਜ਼ਾਰ ਨਹੀਂ ਸਨਵਿਕਦੇ।ਆਮ ਜੁ ਹੁੰਦੇ ਸਨ।ਜਿਹੜੇ ਇਲਾਕਿਆਂ ਵਿਚਬੇਰੀਆਂ ਘੱਟ ਹੁੰਦੀਆਂ, ਲੋਕੀਂ ਆਪਣੇ ਰਿਸ਼ਤੇਦਾਰਾਂ ਨੂੰ ਰੁੱਤ ਦਾਮੇਵਾਝੋਲੇ ਭਰ-ਭਰ ਕੇ ਬੇਰਾਂ ਦੇ ਭੇਜਦੇ।ਸੀਜ਼ਨਦੀ ਸੌਗਾਤ ਲੈ ਕੇ ਲੋਕ ਪ੍ਰਸੰਨ ਹੁੰਦੇ ਸਨ। ਸੇਊ ਬੇਰਹਾਲੇ ਨਹੀਂ ਸੀ ਹੋਣ ਲੱਗੇ। ਬੇਰੀਆਂ ਪੇਂਦਣਾਬਹੁਤਬਾਅਦ ‘ਚ ਸ਼ੁਰੂ ਹੋਇਆ। ਮੇਰੇ ਨਾਨਕੇ ਪਿੰਡ ਸ਼ਰੀਂਹਵਾਲਾਵਿਚ ਝੰਜਣ ਦੀਫਸਲਬਹੁਤ ਹੁੰਦੀ ਸੀ। ਇਹ ਝੋਨਾਲਾਉਣ ਤੋਂ ਪਹਿਲਾਂ ਤਿਆਰਕੀਤੀਜਾਂਦੀ, ਕੁਝ ਵਿੱਚੇ ਵਾਹਲੈਂਦੇ ਤੇ ਬਾਕੀਦੀਬਾਲਣਵਾਸਤੇ ਸਾਂਭਲੈਣਦੇ। ਝੰਜਣ ਦੇ ਟਾਂਡੇ ਕਾਫੀਮੋਟੇ ਤੇ ਲੰਬੇ ਹੁੰਦੇ। ਇਹ ਸੁੱਕੇ ਟਾਂਡੇ ਛੇਤੀਕੀਤਿਆਂ ਟੁਟਦੇ ਨਹੀਂ ਸਨ।ਮੇਰਾਪਿਓ ਇੱਕ-ਅੱਧ ਵਾਰਬੋਤੀ-ਗੱਡੀ ‘ਤੇ ਟਾਂਡੇ ਲੈਣ ਗਿਆ ਸੀ। ਵਾਪਸੀ’ਤੇ ਮੇਰੇ ਨਾਨੇ ਨੇ ਮੇਰੇ ਬਹਿਣਲਈ ਖੇਸ ਚੌਹਰਾ ਕਰ ਕੇ ਟਾਂਡਿਆਂ ‘ਤੇ ਵਿਛਾ ਦਿੱਤਾ ਤਾਂ ਕਿ ਨਿਆਣੇ ਦੋਹਤੇ ਦੇ ਟਾਂਡੇ ਨਾ ਖੁਭਣ। ਮੈਂ ਭਰੀ ਗੱਡੀ ਦੀਸਿਖਰ’ਤੇ ਰਾਜਾਬਣਿਆਬੈਠਾਆਲੇ-ਦੁਆਲੇ ਨੂੰ ਨਿਹਾਰਰਿਹਾਨਜ਼ਾਰੇ ਲੈਰਿਹਾ ਸਾਂ। ਦੂਰਤੀਕਖੇਤਾਂ ਵਿਚਖੜ੍ਹੀਆਂ ਫਸਲਾਂ ਤੇ ਰੁੱਖ ਮੇਰੇ ਮਨ ਨੂੰ ਖੇੜਾਦੇਈਜਾਂਦੇ ਸਨ।ਪਿਤਾ ਗੱਡੀ ਦੇ ਅਗਲੇ ਹਿੱਸੇ (ਗਾਡਰ) ‘ਤੇ ਬੈਠਾ ਹੋਇਆ ਸੀ। ਕਦੇ-ਕਦੇ ਉਹ ਬੋਤੀਦੀ ਮੁਹਾਰ ਫੜ੍ਹ ਕੇ ਅੱਗੇ ਅੱਗੇ ਤੁਰਨਲਗਦਾ, ਜਦ ਜੀਅ ਕਰਦਾਬਹਿਜਾਂਦਾ।ਨਾਲੇ ਨਾਲਮੇਰੇ ‘ਤੇ ਵੀਨਿਗ੍ਹਾ ਰਖਦਾ।ਬੋਤੀਲੰਮੀਆਂ-ਲੰਮੀਆਂ ਲਾਂਘਾਂ ਭਰਦੀ ਤਾਂ ਗੱਡੀ ਝੂਲਦੀ, ਮੈਨੂੰਝੂਟੇ ਆਉਂਦੇ, ਮੈਂ ਖੁਸ਼ ਹੁੰਦਾ ਤਾਂ ਪਿਤਾਵੀ ਖੁਸ਼ ਹੋ ਕੇ ਪੁਛਦਾ, ”ਕਿਵੇਂ ਆਂ, ਆਉਂਦੇ ਐ ਠੂਹਣੇਂ?” ਜਦਸਾਦਿਕ ਮੰਡੀ ਆਉਂਦੀ ਤਾਂ ਪਿਤਾਮੈਨੂੰ ਮੱਕੀ ਦੇ ਫੁੱਲੇ ਜਾਂ ਕੁਲਫੀਲੈ ਦਿੰਦਾ।
ਜਦਮਾਮਿਆਂ ਨੇ ਪਹਿਲੀਵਾਰ ਪੁਰਾਣਾ ਟਰੈਕਟਰਲਿਆਂਦਾ ਤਾਂ ਉਹ ਟਰਾਲੀਭਰ ਕੇ ਟਾਂਡਿਆਂ ਦੀਭੈਣਾਂ ਦੇ ਘਰ ਲਾਹੁੰਣ ਆ ਜਾਂਦੇ । ਅੱਧੀ ਸਾਡੇ ਲਾਹੁੰਦੇ ਤੇ ਅੱਧੀ ਮੇਰੀਮਾਸੀ ਕੇ। ਟਰਾਲੀਲਾਹ ਕੇ ਆਥਣੇ ਦਾਰੂਪੀਂਦੇ।ਪਿਤਾ ਕੂੰਡੇ ‘ਚ ਮਸਾਲਾਰਗੜਦਾ ਤੇ ਖੁੱਡੇ ‘ਚੋਂ ਕੁਕੜ ਕੱਢ ਕੇ ਰਿੰਨ੍ਹਦਾ। ਟਾਂਡਿਆਂ ਦਾਬਾਲਣਨਹੀਂ ਸੀ ਮੁੱਕਦਾ। ਮਾਮਿਆਂ ਦੇ ਚਲੇ ਜਾਣਮਗਰੋਂ ਦਾਦਾਮੇਰੇ ਪਿਓਨਾਲਲੜਦਾ, ”ਆਬਦੇ ਘਰੇ ਐਨਾਬਾਲਣਪਿਐ, ਅੱਗ ਨੀਲਗਦਾਸਾਲਾ… ਸੱਪਾਂ ਦੇ ਲੁਕਣ ਨੂੰ ਹੋਰ ਥਾਂ ਬਣਾਈਜਾਨੇ ਓਂ, ਤੇਰੇ ਸਾਲਿਆਂ ਦੇ ਘਰਬਾਲਣ ਰੱਖਣ ਨੂੰ ਤਾਂ ਹੈਨੀ, ਤਾਹੀਂ ਹੈਥੇ ਲਾਹਜਾਂਦੇ ਐ, ਅਗਾਂਹ ਨੂੰ ਨਾਆਉਣ…।” ਏਨੀ ਸੁਣ ਮੇਰੀ ਮਾਂ ਚਿੜਜਾਂਦੀ ਤੇ ਨੂੰਹ-ਸਹੁਰਾਲੜਨਲਗਦੇ।ਮਾਮੇ ਹੁਰੀਂ ਵੰਗੇ ਬਹੁਤਬੀਜਦੇ ਗਰਮੀਆਂ ‘ਚ। ਜਦਨਾਨਾ-ਨਾਨੀਂ ਜਾਂ ਕੋਈ ਮਾਮਾ-ਮਾਮੀਂ ਸਾਡੇ ਕੋਲ ਆਉਂਦੇ ਤਾਂ ਵੰਗਿਆਂ ਦੇ ਝੋਲੇ ਭਰੀਲਿਆਉਂਦੇ। ਇੱਕ ਝੋਲਾਸਾਡੇ ਘਰ, ਦੂਜਾਮਾਸੀ ਕੇ। ਫਰਿੱਜਾਂ ਦਾ ਅਜੇ ਨਾਮੋਂ-ਨਿਸ਼ਾਨਨਹੀਂ ਸੀ। ਬੋਰਿਆਂ ‘ਚ ਬਰਫ ਦੇ ਡਲੇ (ਬਲਾਕ) ਸ਼ਹਿਰੋਂ ਰੇਹੜਿਆਂ ‘ਤੇ ਲੱਦੇ ਆਉਂਦੇ, ਕਾਫੀਸਾਰੀਬਰਫਰਾਹੇ ਖੁਰ ਜਾਦੀ, ਬਚਦੀ ਚੁਆਨੀ-ਚੁਆਨੀ ਦੀਲੋਕਲਿਜਾਂਦੇ।ਬਰਫ਼ਦੀਵਰਤੋਂ ਤੋਂ ਵੀਆਮਲੋਕਪਰਹੇਜ਼ ਹੀ ਕਰਦੇ ਸਨ। ਖੂਹਾਂ ਤੇ ਨਲਕਿਆਂ ਦਾਪਾਣੀਬਰਫ ਦੇ ਪਾਣੀ ਨੂੰ ਮਾਤਪਾਉਂਦਾ ਸੀ। ਖੇਤਾਂ ਵਿਚ ਨੱਕੋ-ਨੱਕ ਭਰੇ ਵਗਦੇ ਕੱਚੇ ਖਾਲਾਂ ਦਾਪਾਣੀ ਅਸੀਂ ਬੁੱਕਾਂ ਭਰ-ਭਰਅਕਸਰ ਹੀ ਪੀਲੈਂਦੇ ਸਾਂ। ਖਾਲਿਆਂ ਤੇ ਟੋਭਿਆਂ ਦਾ ਇਹ ਪਾਣੀ ਨਿੱਤਰਿਆ ਤੇ ਸਾਫ-ਸ਼ਫਾਫ ਹੁੰਦਾ।
ਮੇਰਾਪਿਓ ਖੂਹੀ ‘ਚੋਂ ਪਾਣੀਦੀਬਾਲਟੀ ਖਿੱਚ੍ਹਦਾ ਤੇ ਬਾਲਟੀ ‘ਚ ਵੰਗੇ ਸੁੱਟ੍ਹ ਦਿੰਦਾ।
ਖੇਤੋਂ ਅੋੜ ਕੇ ਲਿਆਂਦੀ ਖੱਟੀ (ਨਿੰਬੂਦੀਭੈਣ) ਠੰਢੇ ਵੰਗਿਆਂ ‘ਤੇ ਨਿਚੋੜ ਕੇ ਕਾਲੀ-ਲੂਣਮਿਰਚ ਭੁੱਕ ਲਈਜਾਂਦੀ।ਉਹਨੀਂ ਦਿਨੀਂ ਰਾਤਦੀਰੋਟੀਨਾਲਖਾਣਵਾਲਾਸਲਾਦ ਇਹੋ ਹੀ ਹੁੰਦਾ ਸੀ। ਟਮਾਟਰ, ਖੀਰੇ, ਤਰਾ੍ਹਂ ਆਦਿਬਾਰੇ ਕਦੇ ਕੋਈ ਸੋਚਦਾਵੀਨਹੀਂ ਸੀ। ਖੇਤੋਂ ਖੱਖੜੀਆਂ, ਖਰਬੂਜੇ ਤੇ ਮਤੀਰੇ ਆਮ ਲਹਿੰਦੇ। ਕਰਤਾਰਾ ਬੌਰੀਆ ਸਾਡੇ ਖੂਹ ਵਾਲੇ ਖੇਤਬਹੁਤਸਾਲ ਖੱਖੜੀਆਂ, ਖਰਬੂਜੇ ਤੇ ਮਤੀਰੇ ਅੱਧ ‘ਤੇ ਬੀਜਦਾਰਿਹਾ।ਕਦੇ-ਕਦੇ ਘਰਦਾ ਕੋਈ ਜੀਅ ਸ਼ਹਿਰਜਾਂਦਾ ਤਾਂ ਲਿਆਂਦੇ ਗਏ ਅੰਬ ਵੀ ਖੂਹੀ ਦੇ ਪਾਣੀਨਾਲਠੰਢੇ ਕੀਤੇ ਜਾਂਦੇ।ਆਮ ਤੌਰ ‘ਤੇ ਰਾਤਦੀਰੋਟੀਨਾਲਸਲਾਦਵਜੋਂ ਗੰਢੇ ਭੰਨੇ ਜਾਂਦੇ।ਲੋਕ ਅਜੇ ਅੰਬ ਦਾਅਚਾਰਨਹੀਂ ਸੀ ਪਾਉਣ ਲੱਗੇ। ਉਦੋਂ ਜੋ ਕੁਝ ਖੇਤੋਂ ਮਿਲਦਾ, ਉਸੇ ਦਾਅਚਾਰਪਾਇਆਜਾਂਦਾ, ਕਰੀਰਾਂ ਦੇ ਡੇਲੇ ਆਮਸਨਸਾਡੇ ਖੇਤ ਟਿੱਬਿਆਂ ‘ਤੇ। ਕਿੱਕਰਾਂ ਦੇ ਤੁੱਕਿਆਂ ਦਾਅਚਾਰਘਰ-ਘਰਪੈਂਦਾ ਸੀ। ਮਿਰਚਾਂ ਵੀਖੇਤੋਂ ਤੋੜ ਕੇ ਹੀ ਅਚਾਰਪਾਇਆਜਾਂਦਾ।ਜਦ ਅੰਬ ਦਾਅਚਾਰਪੈਣਾ ਸ਼ੁਰੂ ਹੋਇਆ ਤਾਂ ਤੁੱਕਿਆਂ ਤੇ ਡੇਲਿਆਂ ਦਾਅਚਾਰਖਾਣ ਵੱਲੋਂ ਲੋਕਾਂ ਦਾਧਿਆਨਹਟਣ ਲੱਗਿਆ। ਹੌਲੀ-ਹੌਲੀ ਲੋਕਾਂ ਨੇ ਖੇਤਾਂ ‘ਚ ਕੁਝ-ਕੁਝ ਬੂਟੇ ਨਿੰਬੂ ਤੇ ਖੱਟੀ ਦੇ ਲਾਉਣੇ ਸ਼ੁਰੂ ਕੀਤੇ, ਤਾਂ ਇਹ ਵੀਅਚਾਰ ਦੇ ਕੰਮ ਆਉਣ ਲੱਗੇ। ਮੇਰਾਦਾਦਾਘਰੇ ਅਕਸਰਹੀ ਟੋਕਦਾ ਹੁੰਦਾ ਕਿ ਸਾਉਣਦੀਝੜੀ ਤੋਂ ਮਗਰੋਂ ਖੱਖੜੀਆਂ, ਖਰਬੂਜੇ, ਮਤੀਰੇ ਨਹੀਂ ਖਾਈਦੇ।ਇਹਨਾਂ ਵਿਚਪਾਣੀਭਰਜਾਂਦਾ ਹੈ ਤੇ ਹੈਜ਼ਾ ਹੋਣਦਾਡਰਬਣਿਆਂ ਰਹਿੰਦਾ ਹੈ। ਮੀਂਹਾਂ ਤੋਂ ਪਹਿਲਾਂ ਖੱਖੜੀਆਂ, ਖਰਬੂਜੇ ਆਮ ਹੀ ਖਾਧੇ ਜਾਦੇ ਤੇ ਦਾਦੀ ਖੱਖੜੀ ਦੀਸਬਜੀਵੀਬਣਾਉਂਦੀ ਰਹਿੰਦੀ।
(ਚਲਦਾ)

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 16ਵੀਂ ਸਹਿਜ-ਸੁਖਾਵੇਂ ਹਾਲਾਤ ਦੇ ਫਲਸਰੂਪ ਮੇਰੀ ਸੁੱਕ ਚੁੱਕੀ ਸਿਰਜਣਾਤਮਿਕ ਨਦੀ ਮੁੜ ਸਿੰਮ …