ਪੰਜਾਬ ਇਲੈਕਸ਼ਨ 2022
ਵੋਟਾਂ ਕਰਵਾਉਣ ਦਾ ਕੀ ਐਲਾਨ ਹੋਇਆ,
ਸਿਆਸੀ ਦਲ਼ਾਂ ਨੂੰ ਚੜ੍ਹ ਗਈ ਲੋਰ ਹੈ ਜੀ ।
ਰੰਗ਼-ਢੰਗ ਸਰਕਾਰਾਂ ਦੇ ਬਦਲ ਗਏ ਨੇ,
ਨਾਲ ਹੀ ਬਦਲਗੀ ਨੇਤਾਵਾਂ ਦੀ ਤੋਰ ਹੈ ਜੀ ।
ਕੌਣ ਜਿੱਤੇਗਾ ਤੇ ਕਿਸ ਹੈ ਹਾਰ ਜਾਣਾ,
ਦੋ ਗਲਾਂ ਦਾ ਹੀ ਹਰ ਪਾਸੇ ਸ਼ੋਰ ਹੈ ਜੀ ।
ਕੁੜ-ਕੁੜ ਮੁਰਗ਼ੀਆਂ ਨੇ ਲਾਈ ਸੀ ਕਿਸੇ ਪਾਸੇ,
ਅੰਡੇ ਦੇਣ ਦੀ ਜਗ੍ਹਾ ਹੁਣ ਹੋਰ ਹੈ ਜੀ ।
ਧਰਮ, ਜਾਤ ਨਹੀਂ ਬੰਦੇ ਦੇ ਕੰਮ ਚੁਣਿਓ,
ਭਾਂਵੇਂ ਸਿੰਘ ਤੇ ਭਾਂਵੇਂ ਕੋਈ ਕੌਰ ਹੈ ਜੀ ।
ਦਿਨ ਵੋਟਾਂ ਦੇ ਨਹੀਂ ਜੇ ਮਦਹੋਸ਼ ਹੋਣਾਂ,
ਇਕ ਦਿਨ ਲਈ ਆਈ ਹੱਥ ਡੋਰ ਹੈ ਜੀ ।
ਪੰਜਾਂ ਸਾਲਾਂ ਫੇਰ ਨਾ ਪਏ ਕਹਿਣਾ,
‘ਗਿੱਲ ਬਲਵਿੰਦਰ’ ਤਾਂ ਸਿਰੇ ਦਾ ਚੋਰ ਹੈ ਜੀ ।
ਗਿੱਲ ਬਲਵਿੰਦਰ
CANADA +1.416.558.5530 ([email protected] )