ਸੰਗਦੇ ਹੋਠਾਂ ਤੋਂ ਵੀ ਜੇ ਕਿਤੇ ਤਾਮੀਲ ਹੋ ਜਾਏ।
ਮੇਰੀ ਖ਼ਿਆਲ ਉਡਾਰੀ, ਜੇ ਕਿਤੇ ਤਕਮੀਲ ਹੋ ਜਾਏ।
ਗ਼ਮਖ਼ਾਰ ਦੀ ਕੋਸ਼ਿਸ਼ ਨੂੰ, ਮੁਰੱਬਤ ਕਿਉਂ ਸਮਝੇ,
ਮੁਲਾਕਾਤ ਕਰਕੇ ਜੇ ਕਿਤੇ ਤਫ਼ਸੀਲ ਹੋ ਜਾਏ।
ਜ਼ਿੰਦਗੀ ਵੀ ਇੱਕ ਸਾਜ਼ ਹੈ ਵਜਾਉਣਾ ਹੀ ਪੈਣਾ,
ਹੋ ‘ਜੇ ਸੌਖਾ ਮਹਿਰਮ ਹੱਥ ਜੇ ਕਿਤੇ ਜ਼ੀਲ ਹੋ ਜਾਏ।
ਕੋਈ ਨਹੀਂ ਹੈ ਸ਼ਿਕਵਾ ਖ਼ਾਬਾਂ ਸਰਸ਼ਾਰ ਕੀਤਾ ਸੀ,
ਤੇਰੀ ਮਿਲਣੀ ਵੀ ਜੇ ਕਿਤੇ ਸੰਗੇਮੀਲ ਹੋ ਜਾਏ।
ਗੁਲਾਬੀ ਡੋਰੇ ਨੈਣਾ ਵਿੱਚ, ਤੱਕ ਮਦਹੋਸ਼ ਹੋਏ ਸੀ,
ਲਾ ਲੈਂਦੇ ਗੋਤੇ ਅਸੀਂ ਵੀ ਜੇ ਕਿਤੇ ਝੀਲ ਹੋ ਜਾਏ।
ਇਹ ਬੇਰੁਖ਼ੀ ਜੋ ਤੇਰੀ, ਬਣ ਮੇਰੀ ਕਜ਼ਾ ਆਈ ਹੈ,
ਗ਼ਮ ‘ਨੀ ਮਰਕਜ਼ ਤੇਰਾ ਜੇ ਕਿਤੇ ਫਸੀਲ ਹੋ ਜਾਏ।
ਕੰਬਦੇ ਲ਼ਬਾਂ ਦਾ ਬੋਸਾ ਅੱਜ ਵੀ ਭੁੱਲੇ ਨਾ ਮੈਨੂੰ,
ਜ਼ਮਾਨੇ ਦੀ ਵੀ ਹੱਕ ‘ਚ ਜੇ ਕਿਤੇ ਦਲੀਲ ਹੋ ਜਾਏ।
ਪੈਰਵਾਈ ਆਪੇ ਕਰ ਲਊ ‘ਹਕੀਰ’ ਮੁਕੱਦਮੇ ਦੀ,
ਕੋਈ ਫ਼ਿਕਰ ‘ਨੀ ਉਹ ਜੇ ਕਿਤੇ ਵਕੀਲ ਹੋ ਜਾਏ।
– ਸੁਲੱਖਣ ਸਿੰਘ
+647-786-6329