ਬਰੈਂਪਟਨ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜਿੱਥੇ ਪੂਰੇ ਸੰਸਾਰ ਵਿਚ ਵੱਡੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ, ਉਥੇ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੰਦੀ journey to ਕਰਤਾਰਪੁਰ ਨਾਮੀ ਯਾਤਰਾ ਸਿਟੀ ਆਫ ਬਰੈਂਪਟਨ ਤੋਂ ਰਵਾਨਾ ਹੋਈ। ਇਹ ਕਾਫ਼ਲਾ ਕੈਨੇਡਾ ਦੇ ਵੈਨਕੂਵਰ ਸ਼ੁਰੂ ਹੋਇਆ ਤੇ ਬਰੈਂਪਟਨ ਪੁੱਜਾ ਜਿਥੋਂ ਇਹ ਕਾਫ਼ਲਾ ਓਟਾਵਾ ਨੂੰ ਰਵਾਨਾ ਹੋ ਗਿਆ। ਨਵੰਬਰ ਦੇ ਮਹੀਨੇ ਦੇ ਕਾਫ਼ਲਾ via a ਰੋਡ ਯੂਰੋਪ ਅਤੇ ਏਸ਼ੀਆ ਹੁੰਦਾ ਹੋਇਆ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਅਤੇ ਫਿਰ ਭਾਰਤ ਪੁੱਜੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਲਈ jobs in GTA ਵਲੋਂ ਸਾਂਝੀਵਾਲਤਾ ਅਤੇ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦੀ journey to ਕਰਤਾਰਪੁਰ ਨਾਮੀ ਯਾਤਰਾ ਸੈਂਕੜੇ ਵਿਅਕਤੀਆਂ ਦੀ ਦੀ ਮੌਜੂਦੀ ਵਿੱਚ ਬਰੈਂਪਟਨ ਤੋਂ ਰਵਾਨਾ ਹੋਈ ਇਹ ਯਾਤਰਾ ਵੈਨਕੂਵਰ ਤੋਂ ਸ਼ੁਰੂ ਹੋ ਕੇ ਕੈਲਗਰੀ ਆਈ ਤੇ ਫੇਰ ਹੁਣ ਬਰੈਂਪਟਨ ਤੋਂ ਓਟਾਵਾ ਨੂੰ ਰਵਾਨਾ ਹੋਈ ਜਿਥੋਂ ਨੋਵਾ ਸਕੋਸਿਆ ਤੋਂ ਸ਼ਿਪ ਰਾਹੀਂ ਲੰਡਨ ਪੁੱਜੇਗੀ। ਲੰਡਨ ਪੁੱਜਣ ਤੋਂ ਬਾਅਦ ਯਾਤਰਾ ਲਈ ਸਪੈਸ਼ਲ ਤਿਆਰ ਕੀਤੀ ਬੱਸ ਰਹੀ ਪੈਰਿਸ, ਜਰਮਨੀ , ਸਵੀਜ਼ਰਲੈਂਡ , ਆਸਟਰੀਆ , ਟਰਕੀ , ਇਰਾਨ ਤੇ ਅਫਗਾਨਿਸਤਾਨ ਤੋਂ ਹੁੰਦੀ ਹੋਈ ਨਵੰਬਰ ਦੇ ਮਹੀਨੇ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਅਤੇ ਸੁਲਤਾਨਪੁਰ ਲੋਧੀ ਪੁੱਜੇਗੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਪਾਸੇ ਜਿੱਥੇ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਜਿਥੇ ਕਸ਼ਮੀਰ ਅਤੇ ਹੋਰ ਕਈ ਮੁੱਦਿਆਂ ‘ਤੇ ਤਲਖ਼ੀ ਨਜ਼ਰ ਆ ਰਹੀ ਹੈ ਪਰ ਉੱਥੇ ਹੀ ਕੈਨਡਾ ਵਿਚ ਭਾਰਤੀ ਮੂਲ ਅਤੇ ਪਾਕਿਸਤਾਨ ਮੂਲ ਦੇ ਲੋਕ ਦੋਵੇ ਬੜੇ ਹੀ ਉਤਸ਼ਾਹ ਅਤੇ ਪ੍ਰੇਮ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਵਿੱਚ ਜੂਠੇ ਹਨ , ਉਥੇ ਹੀ ਪਾਕਿਸਤਾਨੀ ਸਰਕਾਰ ਦੇ ਅਧਿਕਾਰੀ ਨੇ ਕਿਹਾ ਕਿ ਕੈਨੇਡਾ ਵਿਚ ਆਉਣ ਵਾਲੇ ਭਰਾਵਾਂ ਨੂੰ ਪਾਕਿਸਤਾਨ ਵਿਚ ਅੰਦਰ ਕੋਈ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …