-4.7 C
Toronto
Wednesday, December 3, 2025
spot_img
Homeਕੈਨੇਡਾਵਿਦੇਸ਼ੀਆਂ ਦੀ ਆਮਦ 'ਤੇ ਰੋਕ 21 ਮਈ ਤੱਕ ਵਧਾਈ

ਵਿਦੇਸ਼ੀਆਂ ਦੀ ਆਮਦ ‘ਤੇ ਰੋਕ 21 ਮਈ ਤੱਕ ਵਧਾਈ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਨੇ ਵਿਦੇਸ਼ਾਂ ਤੋਂ ਕੈਨੇਡਾ ‘ਚ ਦਾਖਲ ਹੋਣ ਲਈ ਵਿਦੇਸ਼ੀ ਨਾਗਰਿਕਾਂ ਉਪਰ ਲਗਾਈ ਗਈ ਰੋਕ 21 ਮਈ 2021 ਤੱਕ ਜਾਰੀ ਰੱਖਣ ਦਾ ਐਲਾਨ ਕੀਤਾ। ਕਰੋਨਾ ਵਾਇਰਸ ਕਾਰਨ ਕੈਨੇਡਾ ਸਰਕਾਰ ਵਲੋਂ ਇਹ ਰੋਕ ਮਾਰਚ 2020 ‘ਚ ਲਗਾਈ ਗਈ ਸੀ ਜਿਸ ਨੂੰ ਹਰੇਕ 30 ਦਿਨਾਂ ਤੋਂ ਬਾਅਦ 30 ਦਿਨਾਂ ਵਾਸਤੇ ਅੱਗੇ ਵਧਾ ਦਿੱਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਕਰੋਨਾ ਵਾਇਰਸ ਦੀ ਤੀਸਰੀ ਲਹਿਰ ਦੌਰਾਨ ਗੰਭੀਰ ਸਥਿਤੀਆਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਵਾਇਰਸ ਨੌਜਵਾਨ ਵਰਗ ਵਿਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸੇ ਦੌਰਾਨ ਜ਼ਰੂਰੀ ਕਾਰਨਾਂ ਕਰਕੇ ਸਫਰ ਕਰ ਰਹੇ ਵਿਅਕਤੀਆਂ ਵਾਸਤੇ ਟੋਰਾਂਟੋ, ਵੈਨਕੂਵਰ, ਕੈਲਗਰੀ ਤੇ ਮਾਂਟਰੀਅਲ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ ਖੁੱਲ੍ਹੇ ਰੱਖੇ ਜਾ ਰਹੇ ਹਨ। ਇਹ ਵੀ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਹਰੇਕ ਵਿਅਕਤੀ ਨੂੰ ਹਵਾਈ ਅੱਡੇ ਨੇੜੇ ਸਰਕਾਰ ਦੇ ਮਾਨਤਾ ਪ੍ਰਾਪਤ ਹੋਟਲ ‘ਚ 3 ਦਿਨਾਂ ਵਾਸਤੇ ਰੁਕਣਾ ਅਤੇ ਕਰੋਨਾ ਵਾਇਰਸ ਦਾ ਟੈਸਟ ਕਰਾਉਣ ਦੇ ਨਿਯਮ ਵੀ ਹਾਲ ਦੀ ਘੜੀ ਸਰਕਾਰ ਵਲੋਂ ਜਾਰੀ ਰੱਖੇ ਜਾ ਰਹੇ ਹਨ। ਕੈਨੇਡਾ ਦੀ ਸਿਹਤ ਮੰਤਰੀ ਪੈਟੀ ਹਾਜਦੂ ਨੇ ਕਿਹਾ ਹੈ ਕਿ ਅਜੇ ਲੋਕਾਂ ਨੂੰ ਸਫਰ ਨਹੀਂ ਕਰਨਾ ਚਾਹੀਦਾ ਅਤੇ ਜਿੱਥੇ ਵੀ ਕੋਈ ਹੈ ਓਥੇ ਹੀ ਟਿਕੇ ਰਹਿਣ ਦੀ ਲੋੜ ਹੈ। ਕੈਨੇਡਾ ਦੀ ਅਮਰੀਕਾ ਨਾਲ ਲੱਗਦੀ ਜ਼ਮੀਨੀ ਸਰਹੱਦ ਵੀ 21 ਮਈ 2021 ਤੱਕ ਬੰਦ ਰਹੇਗੀ।

 

RELATED ARTICLES
POPULAR POSTS