ਬਰੈਂਪਟਨ/ਬਿਊਰੋ ਨਿਊਜ਼ : ਪ੍ਰੀਮੀਅਰ ਡਗ ਫੋਰਡ ਨੇ ਐਲਾਨ ਕੀਤਾ ਕਿ ਮਿਸੀਸਾਗਾ ਦੇ ਯਾਤਰੀਆਂ ਨੂੰ ਰਾਹਤ ਦੇਣ ਲਈ ਓਨਟਾਰੀਓ ਸਰਕਾਰ ਟਰਾਂਸਪੋਰਟ ਵਿੱਚ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੇ ਆਵਾਜਾਈ ਸੁਧਾਰਾਂ ਦਾ ਇੱਕ ਹਿੱਸਾ ਹੈ। ਇਸ ਨਾਲ ਲੋਕਾਂ ਨੂੰ ਟਰੈਫਿਕ ਜਾਮ ਤੋਂ ਮੁਕਤੀ ਮਿਲੇਗੀ।
ਮਿਸੀਸਾਗਾ ਈਸਟ-ਕੁਕਸਵਿਲੇ ਤੋਂ ਐੱਮਪੀਪੀ ਕਲੀਦ ਰਸ਼ੀਦ ਨੇ ਕਿਹਾ ਕਿ ਇਹ ਮਿਸੀਸਾਗਾ ਨੂੰ ਹਰੁਨਟਾਰਿਓ ਰਾਹੀਂ ਜੋੜੇਗਾ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੰਬਿਤ ਪਏ ਹਰੁਨਟਾਰਿਓ ਐੱਲਆਰਟੀ ਦੇ ਵਾਅਦੇ ਨੂੰ ਹਕੀਕਤ ਵਿੱਚ ਬਦਲੇਗੀ। ਇਹ ਮਾਰਗ ਮਿਸੀਸਾਗਾ ਕੇਂਦਰੀ ਨੂੰ ਮਿਸੀਸਾਗਾ ਈਸਟ-ਕੁਕਸਵਿਲੇ ਅਤੇ ਬਰੈਂਪਟਨ ਨਾਲ ਜੋੜੇਗਾ।
ਰਸ਼ੀਦ ਨੇ ਕਿਹਾ ਕਿ ਹਰੁਨਟਾਰਿਓ ਐੱਲਆਰਟੀ ਮਿਸੀਸਾਗਾ ਦਾ ਰੁਖ਼ ਹੀ ਬਦਲ ਦੇਵੇਗਾ। ਇਹ ਪ੍ਰਾਜੈਕਟ ਲੋਕਾਂ ਨੂੰ ਤੇਜ਼ ਆਵਾਜਾਈ ਪ੍ਰਦਾਨ ਕਰੇਗਾ। ਅਸਲ ਵਿੱਚ ਇਹ ਪ੍ਰਾਜੈਕਟ ਲੋਕਾਂ ਲਈ ਹੈ ਕਿਉਂਕਿ ਇਸ ਨਾਲ ਸੜਕਾਂ ‘ਤੇ ਆਵਾਜਾਈ ਸੁਚਾਰੂ ਹੋਵੇਗੀ ਜੋ ਉਨ੍ਹਾਂ ਨੂੰ ਕੰਮਕਾਜੀ ਸਥਾਨਾਂ ਅਤੇ ਘਰਾਂ ਵਿੱਚ ਜਲਦੀ ਪਹੁੰਚਾਏਗੀ। ਆਵਾਜਾਈ ਦਾ ਇਹ ਨਿਵੇਸ਼ ਓਨਟਾਰੀਓ ਸਰਕਾਰ ਵੱਲੋਂ ਨੌਂ ਮਹੀਨੇ ਪਹਿਲਾਂ ਕੀਤੇ ਗਏ ‘ਗੋ ਟਰੇਨ’ ਵਿਸਥਾਰ ਤੋਂ ਇਲਾਵਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …