ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੇ ਘਰ ਬੇਟੀ ਨੇ ਜਨਮ ਲਿਆ। ਮਾਂ ਤੇ ਬੱਚੀ ਬਿਲਕੁਲ ਸਿਹਤਮੰਦ ਹਨ।
ਬੱਚੀ ਦਾ ਜਨਮ ਬਰੈਂਪਟਨ ਦੇ ਸਿਵਿਕ ਹਸਪਤਾਲ ਵਿੱਚ ਹੋਇਆ। ਇਸ ਦਾ ਖੁਲਾਸਾ ਬ੍ਰਾਊਨ ਵੱਲੋਂ ਲਿਖਤੀ ਬਿਆਨ ਜਾਰੀ ਕਰਕੇ ਕੀਤਾ ਗਿਆ। ਬੱਚੀ ਦਾ ਨਾਂ ਸਾਵੰਨਾਹ ਰੱਖਿਆ ਗਿਆ ਹੈ।
ਬ੍ਰਾਊਨ ਨੇ ਦੱਸਿਆ ਕਿ ਜਿਸ ਥਾਂ ਉੱਤੇ ਉਨ੍ਹਾਂ ਦੀ ਸਗਾਈ ਹੋਈ ਸੀ ਉਹ ਸਾਵੰਨਾਹ, ਜਾਰਜੀਆ ਹੀ ਸੀ। ਸਾਨੂੰ ਸ਼ੁਰੂ ਤੋਂ ਹੀ ਇਹ ਨਾਂ ਪਸੰਦ ਸੀ। ਇਸ ਲਈ ਜਦੋਂ ਸਾਡੀ ਬੇਟੀ ਨੇ ਜਨਮ ਲਿਆ ਤਾਂ ਅਸੀਂ ਜਾਣਦੇ ਸੀ ਕਿ ਉਸ ਦਾ ਨਾਂ ਸਾਵੰਨਾਹ ਹੀ ਰੱਖਣਾ ਹੈ। ਇਸ ਜੋੜੇ ਦਾ ਇਹ ਦੂਜਾ ਬੱਚਾ ਹੈ। ਇਸ ਤੋਂ ਪਹਿਲਾਂ ਬ੍ਰਾਊਨ ਪਰਿਵਾਰ ਕੋਲ ਇੱਕ ਬੇਟਾ ਹੈਥਿਓਡੋਰ ਜੋਸਫ ਗੁਆਲਤਿਏਰੀ ਬ੍ਰਾਉਨ ਹੈ, ਜੋ ਕਿ ਜੁਲਾਈ 2019 ਵਿੱਚ ਪੈਦਾ ਹੋਇਆ ਸੀ।
ਪੈਟ੍ਰਿਕ ਬ੍ਰਾਊਨ ਦੇ ਘਰ ਬੇਟੀ ਨੇ ਲਿਆ ਜਨਮ
RELATED ARTICLES

