ਟੋਰਾਂਟੋ : ਕੌਂਸਲੇਟ ਜਨਰਲ ਆਫ ਇੰਡੀਆ ਵੱਲੋਂ ਕੈਨੇਡਾ ਵਿੱਚ ਰਹਿ ਰਹੇ ਸਾਬਕਾ ਫੌਜੀਆਂ ਨੂੰ ਵਾਰਿਸ਼ਥਾ ਯੋਧਾ ਪੁਰਸਕਾਰ ਦੇਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਹ ਸਨਮਾਨ ਕੌਂਸਲੇਟ ਜਨਰਲ ਆਫ ਇੰਡੀਆ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਵੱਲੋਂ ਦਿੱਤੇ ਜਾਣਗੇ। ਇਸ ਪ੍ਰੋਗਰਾਮ ਨੂੰ ਸਿਰੇ ਚਾੜਨ ਲਈ ਸਾਬਕਾ ਫੌਜੀਆਂ ਨੂੰ ਉਮਰ ਦੇ ਲਿਹਾਜ਼ ਨਾਲ ਕਈ ਗਰੁਪਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਗਰੁੱਪ 90 ਸਾਲ ਤੋਂ ਜ਼ਿਆਦਾ ਉਮਰ ਦੇ ਮੈਂਬਰਾਂ ਦਾ ਹੈ। 90 ਸਾਲ ਤੋਂ ਜ਼ਿਆਦਾ ਉਮਰ ਦੇ ਸਾਬਕਾ ਫੌਜੀਆਂ ਨੂੰ ਕੌਂਸਲੇਟ ਜਨਰਲ ਆਫ ਇੰਡੀਆ ਨੇ 20 ਸਤੰਬਰ 2020 ਨੂੰ ਉਨ੍ਹਾਂ ਦੇ ਘਰ ਜਾ ਕੇ ਇੱਕ ਮੋਮੈਂਟੋ ਅਤੇ ਸ਼ਾਲ ਪ੍ਰਦਾਨ ਕਰਕੇ ਸਨਮਾਨਤ ਕੀਤਾ ਸੀ। ਉਨ੍ਹਾਂ ਦੇ ਨਾਲ ਚੇਅਰਮੈਨ ਬਿਰਗੇਡੀਅਰ ਨਵਾਬ ਸਿੰਘ ਹੀਰ ਅਤੇ ਜਨਰਲ ਸੈਕਟਰੀ ਕੈਪਟਨ ਰਣਜੀਤ ਸਿੰਘ ਧਾਲੀਵਾਲ ਵੀ ਸਨ। 90 ਸਾਲ ਤੋਂ ਵਧ ਉਮਰ ਦੇ 7 ਮੈਂਬਰ ਹਨ। ਦੂਸਰਾ ਗਰੁਪ 80 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਦਾ ਹੈ, ਜਿਨ੍ਹਾਂ ਨੂੰ ਕੋਵਿਡ ਦਾ ਜ਼ੋਰ ਘਟਦੇ ਹੀ ਪੁਰਸਕਾਰ ਦਿੱਤੇ ਜਾਣਗੇ। 75 ਤੋਂ 80 ਸਾਲ ਉਮਰ ਦੇ ਵਿਅਕਤੀਆਂ ਨੂੰ 15 ਅਗਸਤ ਨੂੰ ਅਜ਼ਾਦੀ ਦਿਵਸ ਦੇ ਮੌਕੇ ‘ਤੇ ਕਿਸੇ ਹਾਲ ਵਿੱਚ ਸਨਮਾਨਤ ਕੀਤਾ ਜਾਵੇਗਾ। 75 ਸਾਲ ਤੋਂ ਜ਼ਿਆਦਾ ਉਮਰ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣਾ ਨਾਮ ਜਨਰਲ ਸੈਕਟਰੀ ਕੈਪਟਨ ਰਣਜੀਤ ਸਿੰਘ ਧਾਲੀਵਾਲ ਨੂੰ ਟੈਲੀਫੋਨ ਜਾਂ ਈਮੇਲ ਰਾਹੀਂ ਭੇਜ ਦੇਣ। 8 ਮਾਰਚ 2021 ਨੂੰ ਕੌਂਸਲੇਟ ਜਨਰਲ ਨਾਲ ਟੈਲੀਫੋਨ ਤੇ ਜ਼ੂਮ ਮੀਟਿੰਗ ਕੀਤੀ ਗਈ, ਜਿਸ ਵਿੱਚ ਹੇਠ ਲਿਖੇ ਆਫੀਸਰਜ਼ ਨੇ ਭਾਗ ਲਿਆ :- ਮੇਜਰ ਜਨਰਲ ਐਨ.ਜੇ.ਐਸ.ਸਿੱਧੂ S M, V S M., ਬਿਰਗੇਡੀਅਰ ਨਵਾਬ ਸਿੰਘ ਹੀਰ, ਕੈਪਟਨ ਰਣਜੀਤ ਸਿੰਘ ਧਾਲੀਵਾਲ, ਕਰਨਲ ਐਸ.ਐਸ.ਗਿਲ.ਕੈਲਗਿਰੀ, ਕਰਨਲ ਸਦੇਸ਼ ਸ਼ਰਮਾ ਐਡਮਿੰਟਨ। ਮੀਟਿੰਗ ਵਿੱਚ ਹੇਠ ਲਿਖੇ ਵਿਸ਼ਿਆਂ ‘ਤੇ ਵਿਚਾਰ ਕੀਤੀ ਗਈ : ਵੈਕਸੀਨੇਸ਼ਨ ਸਮਾਪਤ ਹੋਣ ‘ਤੇ 75 ਸਾਲ ਤੋਂ ਵੱਧ ਉਮਰ ਦੇ ਸੀਨੀਅਰਜ਼ ਵੈਟਰਨਜ਼ ਨੂੰ ਕਿਸੇ ਹਾਲ ਵਿੱਚ ਬੁਲਾ ਕੇ ਸਨਮਾਨਤ ਕੀਤਾ ਜਾਵੇਗਾ। ਜੋ ਸੀਨੀਅਰਜ਼ ਇੰਡੀਆ ਨਹੀਂ ਜਾ ਸਕਦੇ ਉਨ੍ਹਾਂ ਦੀ ਪੈਨਸ਼ਨ ਬਾਰੇ ਕੋਈ ਪ੍ਰਬੰਧ ਕੀਤਾ ਜਾਵੇਗਾ। ਜੋ ਸੀਨੀਅਰਜ਼ ਚਲ ਫਿਰ ਨਹੀਂ ਸਕਦੇ ਜਾਂ ਨਰਸਿੰਗ ਹੋਮ ਵਿੱਚ ਹਨ ਉਨ੍ਹਾਂ ਨੂੰ ਲਾਈਫ ਸਰਟੀਫੀਕੇਟ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। ਪਹਿਲਾਂ ਫੌਜੀ ਸੰਸਥਾ ਦਾ ਨਾਮ ‘ਐਕਸ ਸਰਵਿਸਮਿਨ ਆਫ ੰਿੲੰਡੀਆ ਉਨਟੈਰਿਓ ਸੀ। ਹੁਣ ਇਸਦਾ ਨਾਮ ਸੀਨੀਅਰਜ਼ ਵੈਟਰਨਜ਼ ਐਸੋਸੀਏਸ਼ਨ ਆਫ ਉਨਟੈਰੀਓ ਕੈਨੇਡਾ ਹੈ। ਮੈਂਬਰਾਂ ਦੇ ਨਾਮ ਨਵੀਂ ਸੰਸਥਾ ਵਿੱਚ ਚੜ੍ਹਾ ਦਿੱਤੇ ਗਏ ਹਨ। ਹੋਰ ਜਾਣਕਾਰੀ ਲਈ ਜਨਰਲ ਸੈਕਟਰੀ ਰਣਜੀਤ ਸਿੰਘ ਧਾਲੀਵਾਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜੇ ਕਿਸੇ ਮੈਂਬਰ ਦਾ ਟੈਲੀਫੋਨ ਨੰਬਰ ਜਾਂ ਅਡਰੈਸ ਬਦਲ ਗਿਆ ਹੈ ਤਾਂ ਉਹ ਜਨਰਲ ਸੈਕਟਰੀ ਨੂੰ ਜਾਣਕਾਰੀ ਦੇ ਸਕਦਾ ਹੈ। ਲੈ.ਕ.ਨਰਵੰਤ ਸਿੰਘ ਸੋਹੀ (ਮੀਤ ਪ੍ਰਧਾਨ) 905-741-2666, ਕੈਪਟਨ ਰਣਜੀਤ ਸਿੰਘ ਧਾਲੀਵਾਲ (ਜਨਰਲ ਸੈਕਟਰੀ) 647-760-9001. [email protected]