Breaking News
Home / ਕੈਨੇਡਾ / ਪੰਜਾਬ ਭਵਨ ਦਾ ਚੌਥਾ ਕੌਮਾਂਤਰੀ ਸੰਮੇਲਨ ਪਹਿਲੀ ਅਤੇ ਦੋ ਅਕਤੂਬਰ 2022 ਨੂੰ ਸਰੀ ਵਿਖੇ ਕਰਵਾਇਆ ਜਾਵੇਗਾ

ਪੰਜਾਬ ਭਵਨ ਦਾ ਚੌਥਾ ਕੌਮਾਂਤਰੀ ਸੰਮੇਲਨ ਪਹਿਲੀ ਅਤੇ ਦੋ ਅਕਤੂਬਰ 2022 ਨੂੰ ਸਰੀ ਵਿਖੇ ਕਰਵਾਇਆ ਜਾਵੇਗਾ

ਸੰਮੇਲਨ ਵਿੱਚ ਸੰਸਾਰ ਭਰ ਤੋਂ ਲੇਖਕ, ਪੱਤਰਕਾਰ, ਬੁੱਧੀਜੀਵੀ ਤੇ ਪੰਜਾਬੀ ਸ਼ਿਰਕਤ ਕਰਨਗੇ : ਸੁੱਖੀ ਬਾਠ
ਫਗਵਾੜਾ : ਪੰਜਾਬ ਭਵਨ ਸਰੀ (ਕੈਨੇਡਾ) ਦਾ ਚੌਥਾ ਸਲਾਨਾ ਸਮਾਗਮ ਪੰਜਾਬ, ਪੰਜਾਬੀ ਪੰਜਾਬੀਅਤ ਦੇ ਮੁਦੱਈ ਅਤੇ ਪ੍ਰਸਿੱਧ ਚਿੰਤਕ ਸੁੱਖੀ ਬਾਠ ਦੀ ਅਗਵਾਈ ਵਿੱਚ ਪਹਿਲੀ ਅਤੇ ਦੋ ਅਕਤੂਬਰ 2022 ਨੂੰ ਸਰੀ ਪੰਜਾਬ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੂਰੀ ਦੁਨੀਆਂ ਤੋਂ ਪੰਜਾਬੀ ਪੁੱਜ ਰਹੇ ਹਨ। ਪੰਜਾਬ ਭਵਨ ਸਰੀ ਦੇ ਸੰਚਾਲਕ ਸੁੱਖੀ ਬਾਠ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਸ: ਅਰਜਨ ਸਿੰਘ ਬਾਠ ਦੀ ਯਾਦ ਵਿੱਚ ਸਾਹਿੱਤਕ ਹਸਤੀਆਂ ਦਾ ਸਨਮਾਨ ਕੀਤਾ ਜਾਵੇਗਾ। ਕੌਮਾਂਤਰੀ ਪੰਜਾਬੀ ਸਮਾਜ ਅਤੇ ਸਾਹਿੱਤ ਬਾਰੇ ਚਰਚਾ ਹੋਏਗੀ। ਡਾ: ਸਾਹਿਬ ਸਿੰਘ ਲੇਖਕ, ਨਿਰਦੇਸ਼ਕ, ਅਦਾਕਾਰ ਦਾ ਨਾਟਕ ”ਸੰਮਾਂ ਵਾਲੀ ਡਾਂਗ” ਪੇਸ਼ ਕੀਤਾ ਜਾਏਗਾ। ਲੇਖਕਾਂ ਦੀਆਂ ਪੁਸਤਕਾਂ ਰਲੀਜ਼ ਕੀਤੀਆਂ ਜਾਣਗੀਆਂ ਅਤੇ ਦੋਵੇਂ ਦਿਨ ਪੰਜਾਬੀ ਸਾਹਿੱਤ, ਪੰਜਾਬੀ ਸਭਿਆਚਾਰ, ਪੰਜਾਬੀ ਕੌਮਾਂਤਰੀ ਭਾਈਚਾਰਾ, ਸਬੰਧੀ ਵਿਚਾਰ ਚਰਚਾ ਹੋਏਗੀ। ਸਭਿਆਚਾਰਕ ਪ੍ਰੋਗਰਾਮ ਹੋਣਗੇ। ਸੁੱਖੀ ਬਾਠ ਨੇ ਦੱਸਿਆ ਕਿ ਪੰਜਾਬ ਭਵਨ ਸਰੀ ਕੈਨੇਡਾ ਦਾ ਸਲਾਨਾ ਸਮਾਗਮ ਇਸ ਵੇਰ ਵਿਲੱਖਣ, ਵਿਸ਼ੇਸ਼ ਅਤੇ ਯਾਦਗਾਰੀ ਹੋਏਗਾ। ਰਾਜੀ ਮੁਸੱਵਰ ਦੀ ਕਲਾਕ੍ਰਿਤੀਆਂ ਦੀ ਨੁਮਾਇਸ਼ ਲੱਗੇਗੀ। ਉਨਾਂ ਇਹ ਵੀ ਕਿਹਾ ਕਿ ਛੇ ਕੁ ਵਰੇ ਪਹਿਲਾਂ ਪੰਜਾਬ ਭਵਨ ਸਰੀ ਕੈਨੇਡਾ ਨੇ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਵਿੱਚ ਸਾਂਝ ਦਾ ਇੱਕ ਪੁਲ ਬਨਾਉਣਾ ਆਰੰਭ ਕੀਤਾ ਸੀ। ਉਹ ਪੁੱਲ ਹੁਣ ਬਣ ਚੁੱਕਾ ਹੈ ਅਤੇ ਸਮੁੱਚਾ ਪੰਜਾਬੀ ਭਾਈਚਾਰਾ ਇਸ ਵਿੱਚ ਯੋਗਦਾਨ ਪਾ ਰਿਹਾ ਹੈ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …