![](https://parvasinewspaper.com/wp-content/uploads/2020/11/bihar-vote-counting-310x165-1-300x160.jpg)
ਚੋਣ ਕਮਿਸ਼ਨ ਨੇ ਕਿਹਾ – ਦੇਰ ਰਾਤ ਤੱਕ ਆਉਣਗੇ ਨਤੀਜੇ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿਹਾਰ ਵਿਚ ਪਈਆਂ ਵੋਟਾਂ ਦੀ ਗਿਣਤੀ ਅਜੇ ਤੱਕ ਜਾਰੀ ਹੈ ਅਤੇ ਸਾਰੀਆਂ 243 ਸੀਟਾਂ ਦੇ ਰੁਝਾਨ ਸਾਹਮਣੇ ਆ ਚੁੱਕੇ ਹਨ। ਆਏ ਰੁਝਾਨਾਂ ਵਿਚ ਐਨ.ਡੀ.ਏ. ਦਾ ਹੱਥ ਉਪਰ ਹੈ ਅਤੇ ਮਹਾਂਗਠਜੋੜ ਪਛੜਦਾ ਜਾ ਰਿਹਾ ਹੈ। ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਵਲੋਂ ਜਨਤਾ ਦਲ (ਯੂ) ਦੇ ਨਿਤੀਸ਼ ਕੁਮਾਰ ਮੁੱਖ ਮੰਤਰੀ ਦੇ ਚਿਹਰੇ ਹਨ, ਜੋ ਇਸ ਵਾਰ ਵੀ ਮੁੱਖ ਮੰਤਰੀ ਬਣ ਸਕਦੇ ਹਨ। ਉੱਧਰ ਦੂਜੇ ਪਾਸੇ ਮਹਾਂਗਠਜੋੜ ਵਿਚ ਕਾਂਗਰਸ, ਰਾਸ਼ਟਰੀ ਜਨਤਾ ਦਲ ਅਤੇ ਹੋਰ ਕਈ ਪਾਰਟੀਆਂ ਸ਼ਾਮਲ ਹਨ। ਬਿਹਾਰ ਚੋਣਾਂ ਦੇ ਨਤੀਜਿਆਂ ਵਿਚ ਥੋੜ੍ਹੀ ਦੇਰੀ ਹੋ ਸਕਦੀ ਹੈ ਅਤੇ ਹੁਣ ਤੱਕ ਐਨਡੀਏ 125 ਤੇ ਮਹਾਂਗਠਜੋੜ 102 ਸੀਟਾਂ ‘ਤੇ ਲੀਡ ਕਰ ਰਿਹਾ ਸੀ। ਇਸੇ ਦੌਰਾਨ ਚੋਣ ਕਮਿਸ਼ਨ ਨੇ ਦੱਸਿਆ ਕਿ ਇਸ ਵਾਰ ਨਤੀਜੇ ਆਉਣ ਵਿਚ ਕੁਝ ਦੇਰ ਹੋ ਸਕਦੀ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਕਰੋਨਾ ਕਰਕੇ ਬਹੁਤ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਅਤੇ ਗਿਣਤੀ ਲਈ ਸੈਂਟਰ ਵੀ ਜ਼ਿਆਦਾ ਬਣਾਏ ਗਏ ਹਨ।