ਕਾਰਨ ਝੱਲਣੀ ਪਈ ਵਿਰੋਧਤਾ
ਅੰਦਰ ਰੈਲੀ ਸਫਲ, ਬਾਹਰ ਹੋਇਆ ਵਿਰੋਧ
ਫਰਿਜ਼ਨੋ/ਬਿਊਰੋ ਨਿਊਜ਼
ਸੈਂਟਰਲ ਵੈਲੀ ਕੈਲੀਫੋਰਨੀਆ ਵਿਚ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਫਰਿਜ਼ਨੋ ਵਿਖੇ ਕਾਂਗਰਸ ਪਾਰਟੀ ਦੀ ਵਿਸ਼ੇਸ਼ ਕਾਨਫਰੰਸ ‘ਕੈਪਟਨ ਲਿਆਉ, ਪੰਜਾਬ ਬਚਾਉ’ ਹੋਈ। ਸਮਾਗਮ ਵਿਚ ਉਦੋਂ ਜ਼ਬਰਦਸਤ ਵਿਰੋਧ ਪੈਦਾ ਹੋ ਗਿਆ ਜਦੋਂ ’84 ਦੇ ਸਿੱਖ ਕਤਲੇਆਮ ਦੇ ਪੀੜਤਾਂ ਵਿਚੋਂ ਇਕ ਮਹਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਬਾਰੇ ਦਿੱਤੇ ਉਨ੍ਹਾਂ ਦੇ ਬਿਆਨ ਬਾਰੇ ਸਵਾਲ ਪੁਛਿਆ। ਆਪਣੇ ਬਿਆਨ ਵਿਚ ਕੈਪਟਨ ਨੇ ਕਿਹਾ ਸੀ ਕਿ 1984 ਦੇ ਸਿੱਖ ਕਤਲੇਆਮ ਵਿਚ ਜਗਦੀਸ਼ ਟਾਈਟਲਰ ਦਾ ਹੱਥ ਨਹੀਂ। ਇਸ ‘ਤੇ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀਆਂ ਨੇ ਉਸ ਨੂੰ ਚੁੱਪ ਰਹਿਣ ਲਈ ਕਿਹਾ ਤੇ ਉਸ ‘ਤੇ ਹਮਲਾ ਕਰ ਦਿੱਤਾ। ਜਿਉਂ ਹੀ ਸਾਬਕਾ ਮੁੱਖ ਮੰਤਰੀ ਭਾਰੀ ਸੁਰੱਖਿਆ ਹੇਠ ਸਮਾਗਮ ਤੋਂ ਜਾਣ ਲੱਗੇ ਤਾਂ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਗਰਮਖਿਆਲੀ ਸਿੱਖਾਂ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਤੇ ਉਨ੍ਹਾਂ ‘ਤੇ ਜੁੱਤੀਆਂ ਤੇ ਬੋਤਲਾਂ ਸੁੱਟੀਆਂ। ਇਸ ਬਾਰੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਦੀਸ਼ ਟਾਈਟਲਰ ਬਾਰੇ ਆਪਣੇ ਬਿਆਨ ‘ਤੇ ਜਵਾਬ ਦੇਣ ਦੀ ਥਾਂ ਉਨ੍ਹਾਂ ਦੇ ਹਮਾਇਤੀਆਂ ਨੇ ਹੁਲੜਬਾਜ਼ੀ ਕੀਤੀ ਤੇ ਮਾਹੌਲ ਖ਼ਰਾਬ ਕੀਤਾ।
ਆਮ ਆਦਮੀ ਪਾਰਟੀ ਗੈਰ ਜ਼ਿੰਮੇਵਾਰ : ਕੈਪਟਨ ਅਮਰਿੰਦਰ
ਫਰਿਜ਼ਨੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਪੰਜਾਬ ਅੰਦਰ ਅਗਲੇ ਸਾਲ ਆ ਰਹੀ ਚੋਣ ਨੂੰ ਮੁੱਖ ਰੱਖਦੇ ਹੋਏ ਸਮੂਹ ਰਾਜਨੀਤਿਕ ਪਾਰਟੀਆਂ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਵਿਦੇਸ਼ੀ ਭਾਈਚਾਰੇ ਨਾਲ ਰਾਬਤਾ ਕਾਇਮ ਕਰਨ ਦੀ ਦੌੜ ਵਿੱਚ ਲੱਗੀਆਂ ਹੋਈਆਂ ਹਨ। ਇਸੇ ਲੜੀ ਅਧੀਨ ਸੈਂਟਰਲ ਵੈਲੀ ਕੈਲੀਫੋਰਨੀਆ ਦੇ ਪੰਜਾਬੀਅਤ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਫਰਿਜ਼ਨੋ ਵਿਖੇ ਕਾਂਗਰਸ ਪਾਰਟੀ ਦੀ ਵਿਸ਼ੇਸ਼ ਕਾਨਫਰੰਸ ”ਕੈਪਟਨ ਲਿਆਉ, ਪੰਜਾਬ ਬਚਾਉ” ਦੇ ਤਹਿਤ ਹੋਈ। ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਭਾਸ਼ਣ ਦਿੰਦੇ ਹੋਏ ਪੰਜਾਬ ਅੰਦਰ ਮੌਜੂਦਾ ਬਾਦਲ ਅਕਾਲੀ ਦਲ ਦੀ ਸਰਕਾਰ ‘ਤੇ ਟਿੱਪਣੀਆਂ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਸਭ ਤੋਂ ਵੱਧ ਨਿਘਾਰ ਇਨ੍ਹਾਂ ਨੇ ਲਿਆਂਦਾ, ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿੱਚ ਰੋੜ ਦਿੱਤੀ, ਹਰ ਪਾਸੇ ਆਪਣੀ ਜਾਇਦਾਦਾਂ ਬਣਾਉਣ ਵਰਗੇ ਕੰਮ ਕਰ ਰਹੀ ਹੈ। ਪੰਜਾਬ ਅੰਦਰ ਪਾਣੀਆਂ ਦਾ ਮਸਲਾ ਬਹੁਤ ਗੰਭੀਰ ਹੈ, ਪਰ ਬਾਦਲ ਸਰਕਾਰ ਇਸ ਨੂੰ ਵੀ ਆਪਣੇ ਵੋਟਾਂ ਸਮੇਂ ਮੁੱਦਾ ਬਣਾ ਵਰਤਣ ਲਈ ਲਮਕਾ ਰਹੀ ਹੈ। ਜਦਕਿ ਸਮੇਂ ਦੀ ਲੋੜ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਹਰ ਹਾਲਤ ਵਿੱਚ ਬਚਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਵੀ ਗੈਰ ਜਿੰਮੇਵਾਰਾਂ ਦੀ ਅਸਫਲ ਸਰਕਾਰ ਐਲਾਨਿਆ। ਉਨ੍ਹਾਂ ਕਿਹਾ ਕਿ ਇਸ ਪਾਰਟੀ ਕੋਲ ਕੋਈ ਯੋਗ ਲੀਡਰ ਹੀ ਨਹੀਂ ਹੈ। ਇਸ ਲਈ ਲੋਕਾਂ ਨੂੰ ਆਮ ਪਾਰਟੀ ਨੂੰ ਸਹਿਯੋਗ ਦੇ ਕੇ ਤਜ਼ਰਬੇ ਕਰ ਸਮਾਂ ਅਤੇ ਹਾਲਾਤ ਖਰਾਬ ਕਰਨ ਦੀ ਲੋੜ ਨਹੀਂ। ਇਸ ਸਮੇਂ ਕਾਨਫਰੰਸ ਵਿੱਚ ਬਹੁਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ। ਪਰ ਦੂਸਰੇ ਪਾਸੇ ਸਿੱਖਸ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਕੁੱਝ ਹੋਰ ਜਥੇਬੰਦੀਆਂ ਵੱਲੋਂ ਕੈਪਟਨ ਦੇ ਖਿਲਾਫ ਕਾਨਫਰੰਸ ਹਾਲ ਦੇ ਬਾਹਰ ਪੂਰਾ ਸਮਾਂ ਡਟ ਕੇ ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਸਿੱਖਾਂ ਦੇ ਵਿਰੋਧੀ ਠਹਿਰਾਉਦੇ ਹੋਏ ਹਰਿਮੰਦਰ ਸਾਹਿਬ ਉਪਰ ਹਮਲਾ ਅਤੇ ਦਿੱਲੀ ਵਿੱਚ ਸਿੱਖਾਂ ਤੇ ਹੋਈ ਨਸ਼ਲਕੁਸ਼ੀ ਦੀ ਗੱਲ ਕੀਤੀ ਗਈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਅਮਰੀਕਾ ਵਿੱਚ ਉਸ ਸਮੇਂ ਹੋਏ ਅੱਤਿਆਚਾਰਾਂ ਨੂੰ ਬਹੁਤ ਸ਼ਹਿਰਾਂ ਦੁਆਰਾ ਨਸ਼ਲਕੁਸ਼ੀ ਮੰਨਦੇ ਹੋਏ, ਅਮਰੀਕਨ ਸਰਕਾਰ ਦੁਆਰਾ ਸਿੱਖਾਂ ਦੇ ਇਨਸਾਫ ਲਈ ਕਾਨੂੰਨੀ ਤੌਰ ‘ਤੇ ਮੰਗ ਵੀ ਹੋ ਰਹੀ ਹੈ। ਪਰ ਇਸ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਤੀ ਚਿੰਤਤ ਬਹੁਤ ਸਾਰੇ ਪਰਵਾਸੀ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਆਉਣ ‘ਤੇ ਪੂਰਾ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ। ਇਸ ਮੌਕੇ ਕਰੀਬ ਇਕ ਦਰਜਨ ਕਾਂਗਰਸੀ ਐਮ ਐਲ ਏ ਵੀ ਸਾਬਕਾ ਮੁੱਖ ਮੰਤਰੀ ਨਾਲ ਇਨ੍ਹਾਂ ਲਗਾਤਾਰ ਹੋ ਰਹੀਆਂ ਕਾਨਫਰੰਸਾਂ ਵਿੱਚ ਪਹੁੰਚੇ । ਇਨ੍ਹਾਂ ਆਗੂਆਂ ਵਿੱਚ ਕੇਵਲ ਸਿੰਘ ਢਿਲੋਂ, ਰਾਣਾ ਸੋਢੀ, ਸੁਖ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਗੁਰਪ੍ਰੀਤ ਕਾਂਗੜ, ਜਗਵੀਰ ਸਿੰਘ ਬਰਾੜ, ਗੁਰਮੀਤ ਸਿੰਘ ਔਜਲਾ, ਹਰਮਿੰਦਰ ਸਿੰਘ ਗਿੱਲ, ਗੁਰਕੀਰਤ ਸਿੰਘ ਕੋਟਲੀ, ਜਗਮੋਹਨ ਕੰਗ, ਰਾਣਾ ਸੋਢੀ, ਕੁਲਦੀਪ ਅਟਵਾਲ, ਕੁਲਜੀਤ ਨਾਗਰਾ, ਰਣਜੀਤ ਛੱਜਲਵੱਡੀ, ਪਾਲ ਸਹੋਤਾ, ਦਲਜੀਤ ਸਿੰਘ ਸਹੋਤਾ ਯੂ ਕੇ, ਸਤਵੀਰ ਪੱਲੀ ਝਿੱਕੀ, ਚਰਨ ਗਿੱਲ, ਸੁਰਿੰਦਰ ਅਟਵਾਲ,ਨਿੱਝਰ ਬ੍ਰਦਰਜ,ਜਸਦੀਪ ਸਿੰਘ ਵੜੈਚ, ਪਵਨ ਦਿਵਾਨ ਗੁਰਜੀਤ ਨਿੱਝਰ, ਹਰਪ੍ਰੀਤ ਹੀਰੋ, ਗੁਰਜੀਤ ਔਜਲਾ,ਪਾਲ ਮਾਹਲ, ਨਿੰਦਰ ਗਿੱਲ, ਜਸਦੀਪ ਸਿੰਘ ਵੜੈਚ, ਮਨਜੀਤ ਥਾਂਦੀ, ਹਰਵੀ ਨਿੱਝਰ, ਜਸਵੰਤ ਸੰਘੇੜਾ, ਸੁਖੀ ਸੰਘੇੜਾ ਆਦਿ ਵੀ ਸ਼ਾਮਿਲ ਸਨ।
ਟਾਈਟਲਰ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਣ ਲਈ ਤਿਆਰઠ
ਚੰਡੀਗੜ੍ਹ : 1984 ਦੇ ਸਿੱਖ ਕਤਲੇਆਮ ਦੇ ਦੋਸ਼ਾਂ ਵਿੱਚ ਘਿਰੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਆਖਿਆ ਹੈ ਕਿ ਉਹ ਆਪਣੇ ਉੱਤੇ ਲੱਗੇ ਦੋਸ਼ਾਂ ਸਬੰਧੀ ਸਿੱਖ ਜਗਤ ਕੋਲੋਂ ਮੁਆਫ਼ੀ ਮੰਗਣ ਲਈ ਤਿਆਰ ਹੈ। ਟਾਈਟਲਰ ਨੇ ਆਖਿਆ ਕਿ ਸਿੱਖਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਟਾਈਟਲਰ ਅਨੁਸਾਰ ਜੇਕਰ ਅਦਾਲਤ ਉਨ੍ਹਾਂ ਖ਼ਿਲਾਫ਼ ਦੋਸ਼ ਸਾਬਤ ਕਰਦੀ ਹੈ ਤਾਂ ਉਨ੍ਹਾਂ ਨੂੰ ਵੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਟਾਈਟਲਰ ਅਨੁਸਾਰ ਇੱਕ ਸਾਜ਼ਿਸ਼ ਤਹਿਤ ਉਸ ਦੇ ਨਾਮ ਨੂੰ 1984 ਕਤਲੇਆਮ ਨਾਲ ਜੋੜਿਆ ਗਿਆ ਹੈ।ਟਾਈਟਲਰ ਨੇ ਆਖਿਆ ਕਿ ਇਸ ਪਿੱਛੇ ਉਸ ਸਮੇਂ ਦੇ ਕਾਂਗਰਸੀ ਆਗੂ ਵੀ ਸ਼ਾਮਲ ਸਨ। 1984 ਦੇ ਕਤਲੇਆਮ ਵਿੱਚ ਨਾਮ ਆਉਣ ਉੱਤੇ ਕੋਈ ਪਛਤਾਵਾ ਹੋਣ ਸਬੰਧੀ ਸਵਾਲ ਦੇ ਜਵਾਬ ਵਿੱਚ ਟਾਈਟਲਰ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਸਾਰੀ ਉਮਰ ਰਹੇਗਾ ਕਿਉਂਕਿ ਉਨ੍ਹਾਂ ਦਾ ਪਿਛੋਕੜ ਸਿੱਖ ਪਰਿਵਾਰ ਨਾਲ ਹੈ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਖ਼ਿਲਾਫ਼ ਇੱਕ ਵੀ ਸਬੂਤ ਕਤਲੇਆਮ ਵਿੱਚ ਸ਼ਾਮਲ ਹੋਣ ਦਾ ਮਿਲਦਾ ਹੈ ਤਾਂ ਉਹ ਸਿੱਖ ਜਗਤ ਕੋਲੋਂ ਮੁਆਫ਼ੀ ਮੰਗਣ ਲਈ ਤਿਆਰ ਹਨ। ਉਨ੍ਹਾਂ ਆਖਿਆ ਕਿ ਵੱਖ-ਵੱਖ ਕਮਿਸ਼ਨਾਂ ਤੇ ਏਜੰਸੀਆਂ ਵੱਲੋਂ ਕਤਲੇਆਮ ਦੀ ਜਾਂਚ ਕੀਤੀ ਗਈ ਪਰ ਉਨ੍ਹਾਂ ਖਿਆਫ ਇੱਕ ਵੀ ਸਬੂਤ ਨਹੀਂ ਮਿਲਿਆ।ਟਾਈਟਲਰ ਨੇ ਆਖਿਆ ਕਿ 31 ਅਕਤੂਬਰ ਨੂੰ ਜਿਸ ਦਿਨ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦਿੱਲੀ ਵਿੱਚ ਕਤਲ ਹੋਇਆ ਉਹ ਦਿੱਲੀ ਦੀ ਬਜਾਏ ਅਮੇਠੀ ਵਿੱਚ ਮੌਜੂਦ ਸਨ। ਇਕ ਨਵੰਬਰ ਨੂੰ ਉਹ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਕੋਲ ਸਨ ਜਿਸ ਦੀ ਪੁਸ਼ਟੀ ਉਸ ਸਮੇਂ ਦੀ ਦੂਰਦਰਸ਼ਨ ਦੀ ਰਿਕਾਰਡਿੰਗ ਕਰਦੀ ਹੈ।
Check Also
ਸਮੇਂ ਤੋਂ ਪਹਿਲਾਂ ਡਿੱਗ ਸਕਦੀ ਹੈ ਟਰੂਡੋ ਸਰਕਾਰ
ਕੰਸਰਵੇਟਿਵ ਲਿਆਉਣਗੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਸਹਿਯੋਗੀ ਦਲ ਐਨਡੀਪੀ ਨੇ ਸਮਰਥਨ ਲਿਆ ਵਾਪਸ …