ਮਿਸੀਸਾਗਾ ਵਿਚ ਮਲਟੀਕਲਚਰਲ ਡੇ ਫੈਸਟੀਵਲ 1 ਅਗਸਤ ਨੂੰ
ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਵਿਚ 1 ਅਗਸਤ ਨੂੰ ਹੋਣ ਵਾਲੇ ਇਕ ਮਲਟੀਕਲਚਰਲ ਡੇ ਫੈਸਟੀਵਲ ਦੌਰਾਨ ਪਹਿਲੀ ਵਾਰ ਕਿਸੇ ਅਜਿਹੇ ਸੀਨੀਅਰ ਕਲੱਬ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਸ ਵਿਚ ਵੱਖ ਵੱਖ ਸਭਿਆਚਾਰਾਂ ਅਤੇ ਨਸਲਾਂ ਦੇ ਲੋਕਾਂ ਦੀ ਸਭ ਤੋਂ ਵੱਧ ਨੁਮਾਇੰਦਗੀ ਹੋਵੇ। ਇਸ ਕਲੱਬ ਦੀ ਚੋਣ ਪੀਲ ਖੇਤਰ ਵਿਚੋਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਲੋਕਾਂ ਤੋਂ ਰਾਵਾਂ ਵੀ ਮੰਗੀਆਂ ਜਾ ਰਹੀਆਂ ਹਨ। ਇਹ ਫੈਸਟੀਵਲ ਹਾਰਟਲੈਂਡ ਕਰੈਡਿਟਵਿਊ ਕਮਿਊਨਿਟੀ ਐਂਡ ਹੈਲਥ ਸਰਵਿਸਜ਼ ਦੁਆਰਾ ਕਰਵਾਇਆ ਜਾ ਰਿਹਾ ਹੈ।ઠ
ਸਭ ਤੋਂ ਵੱਧ ਨਸਲੀ ਵੰਨ ਸੁਵੰਨਤਾ ਵਾਲੇ ਸੀਨੀਅਰ ਕਲੱਬ ਦੀ ਚੋਣ ਕਰਨ ਲਈ ਇਕ ਕਮੇਟੀ ਬਣਾਈ ਗਈ ਹੈ ਅਤੇ ਜੇਤੂ ਕਲੱਬ ਦੀ ਚੋਣ ਮੈਂਬਰਸ਼ਿਪ ਅਤੇ ਸਲਾਨਾ ਗਤੀਵਿਧੀਆਂ ਦੇ ਅਧਾਰ ‘ਤੇ ਕੀਤੀ ਜਾਵੇਗੀ। ਜਿਸ ਕਲੱਬ ਦੇ ਮੈਂਬਰਾਂ ਵਿਚ ਵੱਧ ਤੋਂ ਵੱਧ ਨਸਲਾਂ ਅਤੇ ਸਭਿਆਚਾਰਾਂ ਦੇ ਲੋਕ ਹੋਣ ਅਤੇ ਜਿਸ ਦੀਆਂ ਸਲਾਨਾਂ ਗਤੀਵਿਧੀਆਂ ਵਿਚ ਵੀ ਕਿਸੇ ਇੱਕੋ ਕਲਚਰ ਦੀ ਥਾਂ ਤੇ ਵੱਖ ਵੱਖ ਸਭਿਆਚਾਰਾਂ ਨੂੰ ਥਾਂ ਦਿੱਤੀ ਜਾਂਦੀ ਹੋਵੇ, ਉਸ ਕਲੱਬ ਨੂੰ ਇਸ ਸਨਮਾਨ ਲਈ ਚੁਣਿਆ ਜਾਵੇਗਾ। ਸੰਸਥਾ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਚੱਗਰ ਨੇ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਜ਼ਿਆਦਾਤਰ ਸੀਨੀਅਰ ਕਲੱਬ ਨਸਲਾਂ, ਮੁਲਕਾਂ ਜਾਂ ਕਿਸੇ ਇੱਕ ਕਲਚਰ ਦੇ ਨਾਂ ਹੇਠ ਬਣੇ ਹੋਏ ਹਨ ਅਤੇ ਇਸ ਨਾਲ ਸਾਡੇ ਸੀਨੀਅਰਾਂ ਨੂੰ ਇਹ ਮੌਕਾ ਹੀ ਨਹੀਂ ਮਿਲਦਾ ਕਿ ਉਹ ਕਿਸੇ ਦੂਜੇ ਸਭਿਆਚਾਰ ਨੂੰ ਜਾਣ ਸਕਣ। ਅਸੀਂ ਜਦੋਂ ਮਲਟੀਕਲਚਰਲ ਡੇ ਮਨਾ ਰਹੇ ਹਾਂ ਤਾਂ ਸਾਨੂੰ ਸਹੀ ਅਰਥਾਂ ਵਿਚ ਮਲਟੀਕਲਚਰਲ ਡੇ ਮਨਾਉਣਾ ਚਾਹੀਦਾ ਹੈ ਤੇ ਅਮਲੀ ਰੂਪ ਵਿਚ ਇਸ ਨੂੰ ਲਾਗੂ ਕਰਨਾ ਚਾਹੀਦਾ ਹੈ।ઠਇਹ ਫੈਸਟੀਵਲ ਮਿਸੀਸਾਗਾ ਵੈਲੀ ਕਮਿਊਨਿਟੀ ਸੈਂਟਰ ਪਾਰਕ ਵਿਖੇ ਦਿਨੇ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਚੱਲੇਗਾ। ઠਸੰਸਥਾ ਦੇ ਅਗਜ਼ੈਕਟਿਵ ਡਾਇਰੈਕਟਰ ਅਹਿਸਾਨ ਖਾਂਡੇਕਰ ਨੇ ਦੱਸਿਆ ਕਿ ਫੈਸਟੀਵਲ ਦੌਰਾਨ ਵੀ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਕੈਨੇਡੀਅਨ ਸਭਿਆਚਾਰਾਂ ਨੂੰ ਇਸ ਵਿੱਚ ਥਾਂ ਮਿਲੇ। ਇਸ ਫੈਸਟੀਵਲ ਦੌਰਾਨ ਫਸਟ ਨੇਸ਼ਨਜ਼ ਕਮਿਊਨਟੀਜ਼ ਦਾ ਕਲਚਰ, ਫਰੈਂਚ ਅਤੇ ਇੰਗਲਿਸ਼ ਕਲਚਰ, ਸਾਊਥ ਏਸ਼ੀਅਨ ਕਲਚਰ, ਕੈਰੀਬੀਅਨ ਕਲਚਰ, ਅਫਰੀਕੀ ਕਲਚਰ ਅਤੇ ਚਾਈਨੀਜ਼ ਕਲਚਰ ਦੀ ਨੁਮਾਇੰਗੀ ਕਰਨ ਵਾਲੀਆਂ ਪਰਫੌਰਮੈਂਸਜ਼ ਹੋਣਗੀਆਂ। ਇਸ ਤੋਂ ਇਲਾਵਾ ਬੱਚਿਆਂ ਅਤੇ ਬਜ਼ੁਰਗਾਂ ਲਈ ਗਤੀਵਿਧੀਆਂ ਵੀ ਰੱਖੀਆਂ ਗਈਆਂ ਹਨ। ਸਭ ਤੋਂ ਵੱਧ ਨਸਲੀ ਵਿੰਭਿੰਨਤਾ ਵਾਲੇ ਕਲੱਬ ਵਾਸਤੇ ਜੇ ਕੋਈ ਕਿਸੇ ਕਲੱਬ ઠਦਾ ਨਾਂ ਸੁਝਾਉਣਾ ਚਾਹੇ ਤਾਂ ਉਹ ਸੰਸਥਾ ਦੇ ਨੁਮਾਇੰਦਿਆਂ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦੇ ਸਕਦਾ ਹੈ। ਇਸ ਸਬੰਧੀ ਪ੍ਰਿਤਪਾਲ ਸਿੰਘ ਚੱਗਰ ਨਾਲ 416-894-4950 ਅਤੇ ਅਹਿਸਾਨ ਖਾਂਡੇਕਰ ਨਾਲ 416-457-5597 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …