2.1 C
Toronto
Friday, November 14, 2025
spot_img
Homeਕੈਨੇਡਾਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੀ ਬਾਰਵੀਂ ਕਲਾਸ ਦੀ ਨਿੱਘੀ ਵਿਦਾਇਗੀ

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੀ ਬਾਰਵੀਂ ਕਲਾਸ ਦੀ ਨਿੱਘੀ ਵਿਦਾਇਗੀ

ਬਰੈਂਪਟਨ : ਖਾਲਸਾ ਕਮਿਊਨਿਟੀ ਸਕੂਲ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਬਾਰਵੀਂ ਕਲਾਸ ਦੇ ਦੂਜੇ ਬੈਚ ਦੇ ਵਿਦਿਆਰਥੀਆਂ ਨੂੰ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿੱਚ ਨਿੱਘੀ ਵਿਦਾਇਗੀ ਦਿੱਤੀ ਗਈ ਇੱਥੇ ਹੀ ਅੱਠਵੀਂ ਦੇ 106 ਵਿਦਿਆਰਥੀਆਂ ਦੀ ਵੀ ਗ੍ਰੈਜੁਏਸ਼ਨ ਕੀਤੀ ਗਈ । ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਬਹੁਤ ਹੀ ਉਤਸ਼ਾਹਤ ਅਤੇ ਖੁਸ਼ ਨਜ਼ਰ ਆਏ । ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾ ਕੇ ਸਾਰਾ ਸਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਜੋ ਵਿਦਿਆਰਥੀ ਹਰ ਖੇਤਰ ਵਿੱਚ ਕਾਮਯਾਬ ਹੋਣ, ਇਹ ਵਿਦਿਆਰਥੀ ਵਿੱਦਿਅਕ ਸਫਲਤਾ ਦੇ ਨਾਲ-ਨਾਲ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਹੋ ਕੇ ਸਕੂਲ ਤੋਂ ਗ੍ਰੈਜੂਏਟ ਹੋਏ। ਖਾਲਸਾ ਕਮਿਊਨਿਟੀ ਸਕੂਲ ਵਿਖੇ ਸਿੱਖ ਵਿਚਾਰਧਾਰਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹੋਏ ਵਿਦਿਆਰਥੀਆਂ ਨੂੰ ਕੇਸਾਂ ਦਾ ਸਤਿਕਾਰ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਹਰ ਸਾਲ ਦਸਤਾਰ ਸਜਾਓ ਮੁਹਿੰਮ ਚਲਾਈ ਜਾਂਦੀ ਹੈ, ਸਕੂਲ ਦੇ ਮਹੌਲ ਵਿੱਚ ਵਿਚਰਦੇ ਹੋਏ ਹਰ ਸਾਲ ਕਈ ਬੱਚੇ ਆਪਣੇ ਆਪ ਹੀ ਕੇਸਾਂ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਸਾਲ ਕੇਸਾਂ ਦਾ ਸਤਿਕਾਰ ਕਰਨ ਵਾਲੇ ਦੋ ਬੱਚਿਆਂ ਨੂੰ ਭਾਈ ਤਾਰੂ ਸਿੰਘ ਅਵਾਰਡ ਦਿੱਤੇ ਗਏ। ਗ੍ਰੇਡ 1 ਤੋਂ ਅੱਠਵੀਂ ਕਲਾਸ ਤੱਕ ਹਰ ਖੇਤਰ ਵਿੱਚ ਚੰਗੀ ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ ਨੂੰ ਐਡਮਨਿਸਟ੍ਰੇਟਿਵ ਐਵਾਰਡ ਦਿੱਤਾ ਜਾਂਦਾ ਹੈ। ਇਸ ਦੇ ਨਾਲ ਵਿਦਿਆਰਥੀਆਂ ਨੂੰ ਅਕੈਡਮਿਕ, ਬੈਂਡ, ਫਰੈਂਚ, ਸਿਵਿਕ, ਪੰਜਾਬੀ, ਗੁਰਮਤ ਅਤੇ ਕੀਰਤਨ ਅਵਾਰਡ ਦਿੱਤੇ ਜਾਦੇਂ ਹਨ । ਸਾਰੀਆਂ ਕਲਾਸਾਂ ਦੀ ਗ੍ਰੈਜੁਏਸ਼ਨ ਪੂਰੇ ਉਤਸ਼ਾਹ ਨਾਲ ਸਫਲ ਹੋ ਨਿਬੜੀ।

RELATED ARTICLES
POPULAR POSTS