ਬਰੈਂਪਟਨ : ਪੰਜਾਬੀ ਬਿਜਨਸ ਪ੍ਰੋਫੇਸ਼ਨਲ ਐਸੋਸੀਏਸ਼ਨ ਵਲੋਂ ਛੇਵੀਂ ਸਲਾਨਾ ਗਾਲਾ ਨਾਈਟ ਬੇਹੱਦ ਸਫਲ ਰਹੀ। ਰੋਇਲ ਬੈਂਕਅਟ ਹਾਲ ਵਿਚ 14 ਅਕਤੂਬਰ ਨੂੰ ਗਾਲਾ ਨਾਈਟ ਦੀ ਸ਼ੁਰੂਆਤ ਅਜੈਬ ਸਿੰਘ ਚੱਠਾ ਨੇ ਰੀਬਨ ਕੱਟ ਕੇ ਕੀਤੀ। ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਕੰਵਲਜੀਤ ਕੌਰ ਬੈਂਸ, ਗੁਰਦਰਸ਼ਨ ਸਿੰਘ ਸੀਰਾ, ਰਾਜਬੀਰ ਕੌਰ ਦੋਸਾਂਝ, ਪਰਿਨ ਚੌਕਸੀ ਤੇ ਡਾ. ਸੋਲਮੋਨ ਨਾਜ਼ ਨੇ ਕੀਤੀ। ਗਾਲਾ ਨਾਈਟ ਦੇ ਮੁੱਖ ਮਹਿਮਾਨ ਅਮਰ ਸਿੰਘ ਭੁੱਲਰ ਨੇ ਆਪਣੇ ਪ੍ਰਧਾਨਗੀ ਸ਼ਬਦ ਕਹੇ। ਪੱਬਪਾ ਦੀਆਂ ਗਤੀਵਿਧੀਆਂ ਬਾਰੇ ਡਾਕੂਮੈਂਟਰੀ ਦਿਖਾਈ ਗਈ। ਅਜੈਬ ਸਿੰਘ ਚੱਠਾ ਨੇ ਸਵਾਗਤੀ ਸ਼ਬਦ ਕਹੇ। ਪੰਜ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਰੇਨੂੰ ਸੰਧੂ (ਰੀਅਲ ਅਸਟੇਟ), ਬਰਜਿੰਦਰ ਸਿੰਘ ਗਿੱਲ (ਟਰੱਕਿੰਗ), ਫਿਰੋਜ਼ਾ ਚੌਧਰੀ ਰੈਸਟੋਰੈਂਟ ਬਿਜਨਸ, ਤਾਹਿਰ ਅਸਲਮ ਗੋਰਾ, ਟੈਗ ਟੀ.ਵੀ. ਅਤੇ ਅਰਫਾਨ ਸਟਾਰ (ਗਰੀਨਇਚ) ਸ਼ਾਮਲ ਸਨ।
ਹਰੇਕ ਸਖਸ਼ੀਅਤ ਨੂੰ ਵਧੀਆ ਢੰਗ ਨਾਲ ਮਿਊਜ਼ਿਕ ਨਾਲ ਹਾਲ ਵਿਚ ਦਾਖਲ ਕਰਵਾਇਆ ਗਿਆ, ਉਸ ਬਾਰੇ ਡਾਕੂਮੈਂਟਰੀ ਦਿਖਾਈ ਗਈ, ਜਾਣਕਾਰੀ ਸ਼ਬਦ ਕਹੇ ਗਏ, ਇਕ ਸਭਿਆਚਾਰਕ ਆਈਟਮ ਪੇਸ਼ ਕੀਤੀ ਗਈ ਅਤੇ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਸਭਿਆਚਾਰਕ ਆਈਟਮਾਂ ਪੇਸ਼ ਕਰਨ ਵਾਲਿਆਂ ਵਿਚ ਮਹਿਕ ਕੌਰ ਦਾ ਗਰੁੱਪ, ਮਸ਼ਹਰ ਸਿੰਗਰ ਤੇ ਅਦਾਕਾਰਾ ਜ਼ੋਤੀ ਸ਼ਰਮਾਂ, ਸੁਖਵਿੰਦਰ ਕੌਰ ਪੂਨੀ ਤਿਆਰ ਕੀਤੀ ਗਿੱਧਾ ਟੀਮ, ਹਰਕਿਰਨ ਸੰਧੂ ਤੇ ਹਰਜਾਪ ਸੰਧੂ ਦੀ ਟੀਮ ਸੀ। ਸੁੰਦਰਪਾਲ ਰਾਜਾਸਾਂਸੀ ਨੇ ਜਾਗੋ ਦਾ ਪ੍ਰਬੰਧ ਕੀਤਾ। ਸਾਰੀਆਂ ਹਾਜਰੀਨ ਬੀਬੀਆਂ ਤੇ ਕੁੜੀਆਂ ਨੇ ਜਾਗੋ ਵਿਚ ਹਿੱਸਾ ਲਿਆ। ਸਮੇਂ ਸਿਰ ਖਾਣਾ ਸ਼ੁਰੂ ਹੋਇਆ। ਡੀ.ਜੇ. ‘ਤੇ ਲੋਕ ਨੱਚੇ ਤੇ ਖੁਸ਼ੀ ਖੁਸ਼ੀ ਅਗਲੇ ਸਾਲ ਮਿਲਣ ਦੀ ਉਮੀਦ ਨਾਲ ਘਰਾਂ ਨੂੰ ਵਿਦਾ ਹੋਏ। ਇਸ ਗਾਲਾ ਨਾਈਟ ਵਿਚ ਰਵਿੰਦਰ ਸਿੰਘ ਪ੍ਰਧਾਨ ਪੱਬਪਾ, ਰਵਿੰਦਰ ਸਿੰਘ ਕੰਗ ਪ੍ਰਧਾਨ ਓਨਟਾਰੀਓ ਫਰੈਂਡਜ਼ ਕਲੱਬ, ਪੱਬਪਾ ਦੇ ਸਕੱਤਰ ਸੰਤੋਖ ਸਿੰਘ ਸੰਧੂ, ਗੁਰਦਰਸ਼ਨ ਸਿੰਘ ਸੀਰਾ, ਰਾਜਬੀਰ ਕੌਰ ਦੋਸਾਂਝ, ਡਾ. ਰਮਨੀ ਬੱਤਰਾ, ਸਰਦੂਲ ਸਿੰਘ ਥਿਆੜਾ, ਨਿਰਵੈਰ ਸਿੰਘ ਅਰੋੜਾ, ਅਮਨਦੀਪ ਸਿੰਘ ਸੰਧੂ, ਮਨਜਿੰਦਰ ਸਹੋਤਾ, ਗਗਨਦੀਪ ਕੌਰ ਚੱਠਾ, ਬਲਵਿੰਦਰ ਕੌਰ ਚੱਠਾ, ਰਣਜੀਤ ਕੌਰ ਅਰੋੜਾ, ਹਰਦੀਪ ਕੌਰ, ਤਰਲੋਚਨ ਸਿੰਘ ਅਟਵਾਲ, ਸੂਰਜ ਸਿੰਘ ਚੌਹਾਨ, ਗੁਰਿੰਦਰ ਸਿੰਘ ਸਹੋਤਾ, ਰੁਪਿੰਦਰ ਕੌਰ ਸੰਧੂ, ਪ੍ਰਤਾਪ ਸਿੰਘ ਪੁਰੇਵਾਲ, ਹਰਕਿਰਨ ਕੌਰ ਸੰਧੂ, ਗੁਰਸ਼ਰਨ ਕੌਰ ਕੁੰਦਰਾ, ਅਜਵਿੰਦਰ ਸਿੰਘ ਚੱਠਾ, ਡਾ. ਰਜੇਸ਼ ਬੱਤਰਾ, ਕਮਲਜੀਤ ਸਿੰਘ ਹੇਅਰ, ਇੰਦਰਪਾਲ ਮਠਾੜੂ, ਓਜ਼ਮਾ ਮਹਿਮੂਦ, ਸੁਖਵਿੰਦਰ ਕੌਰ ਪੂਨੀ, ਜ਼ਸਪ੍ਰੀਤ ਬੰਮਰਾ, ਸੰਨਜੀਤ ਸਿੰਘ, ਇਫਤਿਖਾਰ ਚੌਧਰੀ, ਭੁਪਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸੰਧੂ, ਗੁੱਡੂ ਬਤਰਾ, ਹਲੀਮਾ ਸਾਦੀਆ, ਜਗਮੋਹਨ ਸਿੰਘ, ਮੋਹਿੰਦਰਪਾਲ ਸਿੰਘ ਸਿੱਧੂ ਅਤੇ ਹੀਰਾ ਧਾਰੀਵਾਲ ਵੀ ਸ਼ਾਮਲ ਹੋਏ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …