Breaking News
Home / ਕੈਨੇਡਾ / 20 ਜੁਲਾਈ ਨੂੰ ਹੋਵੇਗਾ 45ਵਾਂ ਸ਼ਹੀਦ ਭਗਤ ਸਿੰਘ ਟੂਰਨਾਮੈਂਟ

20 ਜੁਲਾਈ ਨੂੰ ਹੋਵੇਗਾ 45ਵਾਂ ਸ਼ਹੀਦ ਭਗਤ ਸਿੰਘ ਟੂਰਨਾਮੈਂਟ

ਗਿੱਲ ਹਰਦੀਪ, ਜੱਸੀ ਧੰਜਲ ਅਤੇ ਜਗਸੀਰ ਜੀਦਾ ਲਾਉਣਗੇ ਰੌਣਕਾਂ
ਬਰੈਂਪਟਨ : ઑਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ਼ ਵੱਲੋਂ 45ਵਾਂ ਸ਼ਹੀਦ ਭਗਤ ਸਿੰਘ ਟੂਰਨਾਮੈਂਟ ਇਸ ਸਨਿੱਚਰਵਾਰ, 20 ਜੁਲਾਈ ਨੂੰ ਮਾਲਟਨ ਦੀ Paul Coffey Park (ਵਾਇਲਡਵੁੱਡ ਪਾਰਕ, 3430 ਡੈਰੀ ਰੋਡ ਈਸਟ, ਮਾਲਟਨ) ਵਿੱਚ ਹੋਵੇਗਾ ਜਿਸ ਵਿੱਚ ਵੌਲੀਬਾਲ, ਫੁੱਟਬਾਲ (ਸੌਕਰ), ਬਾਸਕਟਬਾਲ, ਰੱਸਾ-ਕਸ਼ੀ, ਅਤੇ ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲੇ ਹੋਣਗੇ। ਕਬੱਡੀ ਵਿੱਚ ਨਸ਼ਿਆਂ ਦੀ ਵਰਤੋਂ ਰੋਕਣ ਲਈ ਡਰੱਗ ਟੈਸਟ ਕਰਵਾਏ ਜਾਣ ਦੇ ਮਸਲੇ ਨੂੰ ਲੈ ਕੇ ઑਕਬੱਡੀ ਫ਼ੈਡਰੇਸ਼ਨ ਔਫ ਉਨਟਾਰੀਓ਼ ਦੇ ਫ਼ੈਸਲੇ ਅਨੁਸਾਰ ਇਸ ਵਾਰ ਕਬੱਡੀ ਦੇ ਮੈਚ ਨਹੀਂ ਹੋਣਗੇ ਜਦਕਿ ਬੱਚਿਆਂ ਨੂੰ ਉਤਸ਼ਾਹਤ ਕਰਨ ਲਈ ਟੂਰਨਾਮੈਂਟ ਦੀ ਲੜੀ ਨੂੰ ਬਰਕਰਾਰ ਰੱਖਦਿਆਂ ਉਪਰੋਕਤ ਖੇਡ ਮੁਕਾਬਲੇ ਹੋਣਗੇ। ਇਸ ਵਾਰ ਟੂਰਨਾਮੈਂਟ ਦੀ ਵਿਲੱਖਣਤਾ ਇਹ ਹੋਵੇਗੀ ਕਿ ਦਰਸ਼ਕਾਂ ਦੇ ਮਨੋਰੰਜ਼ਨ ਲਈ ਸ਼ਾਮ 5 ਵਜੇ ਤੋਂ 7 ਵਜੇ ਤੱਕ ਪੰਜਾਬੀ ਦੇ ਨਾਮਵਰ ਗਾਇਕ ਗਿੱਲ ਹਰਦੀਪ, ਜੱਸੀ ਧੰਜਲ, ਅਤੇ ਜਗਸੀਰ ਜੀਦਾ ਵੱਲੋਂ ਗਾਇਕੀ ਅਤੇ ਸ਼ਾਇਰੀ ਪੇਸ਼ ਕੀਤੀ ਜਾਵੇਗੀ। ਇਸ ਟੂਰਨਾਮੈਂਟ ਦੀ ਕੋਈ ਟਿਕਟ ਨਹੀਂ ਹੈ। ਆਪ ਸਭ ਨੂੰ ਬੇਨਤੀ ਹੈ ਕਿ ਬੱਚਿਆਂ ਦਾ ਹੌਸਲਾ ਵਧਾਉਣ ਅਤੇ ਕਲਾਕਾਰਾਂ ਦਾ ਆਨੰਦ ਮਾਨਣ ਲਈ ਹੁੰਮ-ਹੁਮਾ ਕੇ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਦਰਸ਼ਨ ਗਿੱਲ (647-990-5790) ਜਾਂ ਨਿਰਮਲ ਰੰਧਾਵਾ (416-816-3738) ਨਾਲ਼ ਸੰਪਰਕ ਕਰ ਸਕਦੇ ਹੋ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …