ਬਰੈਂਪਟਨ/ਬਿਊਰੋ ਨਿਊਜ਼
ਓਨਟਾਰੀਓ ਅਤੇ ਫੈਡਰਲ ਸਰਕਾਰ ਸਥਾਨਕ ਕਾਰੋਬਾਰੀਆਂ ਨੂੰ ਫੂਡ ਅਤੇ ਬੇਵਰੇਜ ਪ੍ਰੋਸੈਸ ਸੈਕਟਰ ਵਿਚ ਉਤਪਾਦਨ ਵਿਸਥਾਰ, ਗਾਹਕਾਂ ਦੀ ਮੰਗ ਪੂਰਾ ਕਰਨ ਅਤੇ ਚੰਗੀਆਂ ਨੌਕਰੀਆਂ ਤਿਆਰ ਕਰਨ ਵਿਚ ਪੂਰਾ ਸਮਰਥਨ ਦੇਵੇਗੀ। ਬਰੈਂਪਟਨ ਸਪਰਿੰਗਡੇਲ ਤੋਂ ਐਮਪੀਪੀ ਹਰਿੰਦਰ ਮੱਲ੍ਹੀ ਅਤੇ ਬਰੈਂਪਟਨ ਈਸਟ ਤੋਂ ਐਮਪੀ ਰਾਜ ਗਰੇਵਾਲ ਨੇ ਅੰਬੈਸੀ ਫਲੇਵਰਸ, ਬਰੈਂਪਟਨ ਵਿਚ ਇਸ ਸਬੰਧ ‘ਚ ਐਲਾਨ ਕਰਦੇ ਹੋਏ ਕਿਹਾ ਕਿ ਬੇਕਰੀ ਅਤੇ ਫਲੇਵਰ ਨਿਰਮਾਤਾ ਕੰਪਨੀ ਨੂੰ ਕੁਸ਼ਲਤਾ, ਘਰੇਲੂ ਤੇ ਨਿਰਯਾਤ ਬਜ਼ਾਰਾਂ ਵਿਚ ਵਿਕਰੀ ਵਧਾਉਣ ਲਈ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਅੰਬੈਸੀ ਫਲੇਵਰਸ ਲਿਮਟਿਡ, ਓਨਟਾਰੀਓ ਵਿਚ ਗ੍ਰੋਇੰਗ ਫਾਰਵਰਡ 2 ਦਾ ਸਨਮਾਨ ਪ੍ਰਾਪਤ ਕਰਨ ਵਾਲੀਆਂ 223 ਕੰਪਨੀਆਂ ਵਿਚੋਂ ਇਕ ਹੈ। ਨਵੇਂ ਉਤਪਾਦ ਵਿਕਸਿਤ ਕਰਨ ਵਿਚ ਮੱਦਦ ਦੇ ਨਾਲ ਹੀ ਨਵੇਂ ਰੋਜ਼ਗਾਰ ਪ੍ਰਾਪਤ ਕਰਨ ਵਿਚ ਮੱਦਦ ਕੀਤੀ ਜਾਵੇਗੀ।
ਇਸ ਨਾਲ ਬਜ਼ਾਰ ਵਿਚ ਬਦਲਦੇ ਸਵਾਦ ਅਤੇ ਨਵੇਂ ਅਵਸਰਾਂ ਦੇ ਅਨੁਸਾਰ ਉਤਪਾਦਾਂ ਨੂੰ ਵਿਕਸਿਤ ਕਰਨ ਵਿਚ ਮੱਦਦ ਮਿਲੇਗੀ। ਓਨਟਾਰੀਓ ਫੂਡ ਅਤੇ ਬੇਵਰੇਜ ਉਦਯੋਗ ਨੂੰ ਸਮਰਥਨ ਦੇਣ ਲਈ ਸਰਕਾਰ ਯਤਨ ਕਰ ਰਹੀ ਹੈ ਅਤੇ ਨਵੇਂ ਰੋਜ਼ਗਾਰ ਪ੍ਰਦਾਨ ਕਰਨ ਨਾਲ ਸਾਡੀ ਇਕੋਨਮੀ ਨੂੰ ਵੀ ਬਿਹਤਰ ਬਣਾਉਣ ਵਿਚ ਮੱਦਦ ਮਿਲੇਗੀ। ਲੋਕਾਂ ਦੀ ਜ਼ਿੰਦਗੀ ਵੀ ਵਧੀਆ ਹੋਵੇਗੀ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …