Breaking News
Home / ਕੈਨੇਡਾ / ਫੈਡਰਲ ਲਿਬਰਲ ਪਾਰਟੀ ਦੀ ਨੌਮੀਨੇਸ਼ਨ ਲਈ ਬਰੈਂਪਟਨ ਸੈਂਟਰਲ ਤੋਂ ਪ੍ਰੀਤ ਪੰਨੂੰ ਉਮੀਦਵਾਰ

ਫੈਡਰਲ ਲਿਬਰਲ ਪਾਰਟੀ ਦੀ ਨੌਮੀਨੇਸ਼ਨ ਲਈ ਬਰੈਂਪਟਨ ਸੈਂਟਰਲ ਤੋਂ ਪ੍ਰੀਤ ਪੰਨੂੰ ਉਮੀਦਵਾਰ

ਬਰੈਂਪਟਨ : ਕੈਨੇਡਾ ਦੀਆਂ ਅਗਲ਼ੀਆਂ ਫੈਡਰਲ ਚੋਣਾਂ ਲਈ ਬਰੈਂਪਟਨ ਸੈਂਟਰਲ ਤੋਂ ਲਿਬਰਲ ਪਾਰਟੀ ਦੀ ਨੌਮੀਨੇਸ਼ਨ ਲਈ ਪ੍ਰੀਤ ਪੰਨੂੰ ਮੈਦਾਨ ਵਿੱਚ ਉਤਰੀ ਹੈ।
ਪ੍ਰੀਤ ਪੰਨੂੰ ਕੈਨੇਡਾ ਦੀ ਜਮਪਲ ਹੈ ਅਤੇ ਬਰੈਂਪਟਨ ਦੀ ਉੱਘੀ ਵਕੀਲ ਹੈ। ਉਹ 2014 ਤੋਂ ਕੇ.ਪੀ.ਏ. ਕੰਪਨੀ ਨਾਲ ਬੜੀ ਸਫਲਤਾ ਨਾਲ ਕੰਮ ਕਰ ਰਹੀ ਹੈ। ਉਸ ਨੇ ਕੈਨੇਡਾ ਦੀ ਸੁਪਰੀਮ ਕੋਰਟ ਵਿੱਚ 100 ਤੋਂ ਜ਼ਿਆਦਾ ਕੇਸ ਲੜੇ ਹਨ। ਉਹ ਫੈਮਿਲੀ ਲਾਅ ਅਤੇ ਪਰਸਮਲ ਇੰਜਰੀ ਲਿਟੀਗੇਸ਼ਨ ਦੀ ਮਾਹਿਰ ਹੈ।
ਪ੍ਰੀਤ ਸ਼ਾਦੀਸ਼ੁਦਾ ਹੈ ਅਤੇ ਉਸਦੀ ਇੱਕ ਬੇਟੀ ਹੈ। ਉਹ ਹਰ ਹਫਤੇ ਬਰੈਂਪਟਨ ਦੀ ਨਾਈਟਸ ਟੇਬਲ ਸੰਸਥਾ ਵਿੱਚ ਖਾਣਾ ਪਕਾ ਕੇ ਵੰਡਣ ਵਿੱਚ ਸਹਾਇਤਾ ਕਰਦੀ ਅਤੇ ਬੋਰਡ ਆਫ ਡਾਇਰੈਕਟਰਜ਼ ਦੀ ਮੈਂਬਰ ਵੀ ਹੈ। ਉਹ ਇੱਕ ਹੋਰ ਸੰਸਥਾ TED MISSISSAGA ਨਾਲ ਵਲੰਟੀਅਰ ਤੌਰ ‘ਤੇ ਸਹਾਇਤਾ ਕਰਦੀ ਹੈ ਅਤੇ SAUGA 960 ‘ਤੇ ਪ੍ਰੋਗਰਾਮ ਪੇਸ਼ ਕਰਦੀ ਹੈ ਅਤੇ Canadian Radio TV and Telecommunication ਲਈ ਲਾਇਸੰਸ ਐਪਲੀਕੇਸ਼ਨ ਭਰਨ ਵਿੱਚ ਵੀ ਮਾਹਿਰ ਹੈ।
ਪ੍ਰੀਤ ਪੰਨੂ ਦੀ ਬਰੈਂਪਟਨ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਉਣ ਵਾਲੀ ਫੈਡਰਲ ਲਿਬਰਲ ਨੌਮੀਨੇਸ਼ਨ ਲਈ ਆਪਣੀ ਰਜਿਸਟਰੇਸ਼ਨ ਕਰਵਾ ਕੇ ਉਸਦੀ ਸਹਾਇਤਾ ਕਰਨ। ਲੈ.ਕ. ਐਨ.ਐਸ.ਸੋਹੀ 905-741-2666.

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …