ਬਰੈਂਪਟਨ : ਪੰਜਾਬ ਆਰਟਸ ਐਸੋਸੀਏਸ਼ਨ ਵਲੋਂ ਪਾਲੀ ਭੁਪਿੰਦਰ ਦਾ ਲਿਖਿਆ ਅਤੇ ਸਰਬਜੀਤ ਅਰੋੜਾ ਵਲੋਂ ਨਿਰਦੇਸ਼ਤ ਕੀਤਾ ਨਾਟਕ ‘ਗੱਲਾਂ ਤੇਰੀਆਂ’ ਵੇਖਣ ਦਾ ਮੌਕਾ ਮਿਲਿਆ ਤੇ ਅਹਿਸਾਸ ਹੋਇਆ ਕਿ ਇਹ ਨਾਟਕ ਕੈਨੇਡੀਅਨ ਪੰਜਾਬੀ ਨਾਟਕ ਦੇ ਵਿਹੜੇ ਵਿਚ ਇਕ ਨਵਾਂ ਮੀਲ ਪੱਥਰ ਹੈ। ਇਥੋਂ ਦੇ ਨਾਟਕ ਲਈ ਨਵੀਆਂ ਚੁਣੌਤੀਆਂ ਲੈ ਕੇ ਆਇਆ ਹੈ। ਇਹ ਵਿਚਾਰ ਸਾਹਿਤਕ ਸੱਥਾਂ ਵਿਚ ਜਾਣੇ ਪਹਿਚਾਣੇ ਕੁਲਵਿੰਦਰ ਖਹਿਰਾ ਨੇ ਇਹ ਨਾਟਕ ਦੇਖਣ ਤੋਂ ਪ੍ਰਗਟ ਕੀਤੇ। ਉਸ ਦਿਨ ਨਾਟਕ ਦੇ ਦੋ ਸ਼ੋਅ ਕੀਤੇ ਗਏ, ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਵਧੀਆ ਹੁੰਗਾਰਾ ਦਿੱਤਾ। ਜਿਸ ਵਿਚ ਕਲਾਕਾਰਾਂ ਦੀ ਪੇਸ਼ਕਾਰੀ ਕਮਾਲ ਦੀ ਸੀ ਤੇ ਨਿਰਦੇਸ਼ਨਾ ਪੱਖੋਂ ਇਕ ਨਵਾਂ ਮੀਲ ਪੱਥਰ ਗੱਡ ਗਿਆ।
ਇਸ ਲੜੀ ਨੂੰ ਅੱਗੇ ਤੋਰਦੇ ਹੋਏ ਇਸ ਨਾਟਕ ਦਾ ਤੀਜਾ ਸ਼ੋਅ 6 ਜਨਵਰੀ 2019 ਨੂੰ ਫਲੈਟੋ ਮਾਰਖਮ ਥੀਏਟਰ ਵਿਖੇ ਸ਼ਾਮ 4.30 ਵਜੇ ਕਰਵਾਇਆ ਜਾ ਰਿਹਾ ਹੈ। ਟੋਰਾਂਟੋ ਏਰੀਏ ਦੇ ਸਾਰੇ ਨਾਟਕ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਨਾਲ ਹਮੇਸ਼ਾ ਦੀ ਤਰ੍ਹਾਂ ਹੌਸਲਾ ਅਫਜਾਈ ਲਈ ਪਹੁੰਚੋ। ਹੋਰ ਜਾਣਕਾਰੀ ਲਈ ਕੁਲਦੀਪ ਰੰਧਾਵਾ 416-892-6171 ਜਾਂ ਬਲਜਿੰਦਰ ਲੇਲਣਾ 416-677-1555 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …