-5.9 C
Toronto
Monday, January 5, 2026
spot_img
Homeਕੈਨੇਡਾਸੋਨੀਆ ਸਿੱਧੂ ਨੇ ਡਾਇਬਟੀਜ਼ ਕੈਨੇਡਾ ਅਤੇ ਵਾਈ ਐਮ ਸੀ ਏ ਨਾਲ ਮਿਲ...

ਸੋਨੀਆ ਸਿੱਧੂ ਨੇ ਡਾਇਬਟੀਜ਼ ਕੈਨੇਡਾ ਅਤੇ ਵਾਈ ਐਮ ਸੀ ਏ ਨਾਲ ਮਿਲ ਕੇ ਡਾਇਬਟੀਜ਼ ਜਾਗਰੂਕਤਾ ਸਬੰਧੀ ਕਮਿਊਨਿਟੀ ਪ੍ਰੋਗਰਾਮ ਕੀਤਾ ਆਯੋਜਿਤ

ਬਰੈਂਪਟਨ : ਲੰਘੇ ਸ਼ਨੀਵਾਰ ਨੂੰ ਬਰੈਂਪਟਨ ਵਾਈਐਮਸੀਏ ਵਿਖੇ ઑਡਾਇਬਟੀਜ਼ ਕੈਨੇਡਾ਼ ਦੇ ਨਾਲ ਮਿਲ ਕੇ ਐੱਮ.ਪੀ. ਸੋਨੀਆ ਸਿੱਧੂ ਦੁਆਰਾ ਡਾਇਬਟੀਜ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਬਰੈਂਪਟਨ ਵਾਸੀਆਂ ਨੂੰ ਸ਼ੂਗਰ ਰੋਗ ਦੇ ਕਮਿਊਨਟੀ ਉੱਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਵਧੇਰੇ ਜਾਣਨ ਦਾ ਮੌਕਾ ਮਿਲਿਆ।
ਦਰਅਸਲ, ਇਸ ਸਾਲ ਦੇ ਸ਼ੁਰੂ ਵਿੱਚ ਸੋਨੀਆ ਸਿੱਧੂ ਨੇ ਸੰਸਦ ਵਿੱਚ (ਐਮ -173) ਮਤਾ ਪੇਸ਼ ਕੀਤਾ ਸੀ, ਜਿਸ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪਹਿਲੀ ਵਾਰ ਕੈਨੇਡਾ ਵਿੱਚ ਨਵੰਬਰ ਨੂੰ ਸ਼ੂਗਰ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਗਿਆ। ਪ੍ਰੋਗਰਾਮ ‘ਚ ਸ਼ਮੂਲੀਅਤ ਕਰਨ ਵਾਲੇ ਲੋਕਾਂ ਨੂੰ 26 ਭਾਸ਼ਾਵਾਂ ਵਿਚ ਤਰਜਮਾ ਕੀਤੀ ਗਈ ઑਫ਼ੂਡ ਗਾਈਡ਼ ਅਤੇ ਸਿਹਤਮੰਦ ਭੋਜਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਡਾਇਬਟੀਜ਼ ਜਾਗਰੂਕਤਾ ਅਤੇ ਦੇਸ਼ ਭਰ ਵਿਚ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਡਾਇਬਟੀਜ਼ ਕੈਨੇਡਾ ਦੇ ਚੱਲ ਰਹੇ ਪ੍ਰੋਗਰਾਮ ਦੇ ਹਿੱਸੇ ਵਜੋਂ ਕਈਆਂ ਨੇ ਪੁਰਾਣੇ ਕੱਪੜੇ ਅਤੇ ਹੋਰ ਜ਼ਰੂਰਤ ਦੀਆਂ ਘਰੇਲੂ ਚੀਜ਼ਾਂ ਵੀ ਦਾਨ ਕੀਤੀਆਂ।
ਦੱਸਣਯੋਗ ਹੈ ਕਿ ਇਸ ਮਹਾਂਮਾਰੀ ਨਾਲ 11 ਮਿਲੀਅਨ ਤੋਂ ਵੱਧ ਕੈਨੇਡੀਅਨ ਪ੍ਰਭਾਵਿਤ ਹੋਏ ਹਨ। ਹਰ ਤਿੰਨ ਮਿੰਟਾਂ ਵਿੱਚ, ਇਕ ਨਵੇਂ ਕੈਨੇਡੀਅਨ ਨੂੰ ਇਸ ਭਿਆਨਕ ਬਿਮਾਰੀ ਨਾਲ ਪੀੜਤ ਪਾਇਆ ਜਾਂਦਾ ਹੈ ਜੋ ਕਿ ਸਟਰੋਕ, ਦਿਲ ਦੇ ਦੌਰੇ, ਗੁਰਦੇ ਫੇਲ੍ਹ ਹੋਣਾ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਇੱਕ ਵੱਡਾ ਕਾਰਨ ਹੈ।
ਇਸ ਮੌਕੇ ਬੋਲਦਿਆਂ ਸੰਸਦ ਮੈਂਬਰ ਸਿੱਧੂ ਨੇ ਕਿਹਾ, ”ਜਦੋਂ ਸ਼ੂਗਰ ਦੇ ਲੱਛਣ ਜਲਦੀ ਫੜ ਲਏ ਜਾਂਦੇ ਹਨ, ਤਾਂ ਭਵਿੱਖ ਵਿਚ ਨੁਕਸਾਨ ਦਾ ਜੋਖ਼ਮ ਘਟ ਜਾਂਦਾ ਹੈ। ਜਾਗਰੂਕਤਾ ਅਤੇ ਸਿੱਖਿਆ ਲੋਕਾਂ ਨੂੰ ਸਿਹਤਮੰਦ ਰਹਿਣ, ਸ਼ੂਗਰ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਕਰਨ ਅਤੇ ਲੱਖਾਂ ਕੈਨੇਡੀਅਨਾਂ ਲਈ ਡਾਇਬਟੀਜ਼ ਨੂੰ ਸ਼ੁਰੂਆਤ ‘ਚ ਰੋਕਣ ਵਿੱਚ ਸਹਾਇਤਾ ਕਰ ਸਕਦੀ ਹੈ। ਸ਼ੂਗਰ ਦੇ ਪ੍ਰਭਾਵਾਂ ਬਾਰੇ ਜਨਤਕ ਸਿੱਖਿਆ ਨੂੰ ਸਮਰਪਿਤ ਇੱਕ ਪੂਰਾ ਮਹੀਨੇ ਦੌਰਾਨ ਕੈਨੇਡੀਅਨਾਂ ਨੂੰ ਇਸ ਬਿਮਾਰੀ ਬਾਰੇ ਹੋਰ ਜਾਣਕਾਰੀ ਲੈਣ ਅਤੇ ਇਸ ਬਚਣ ਦੇ ਤਰੀਕੇ ਸਿੱਖਣ ਦਾ ਮੌਕਾ ਮਿਲਦਾ ਹੈ।”
ਅੱਗੇ ਹੋਰ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ”ਕੈਨੇਡਾ ਨੇ ਦੁਨੀਆ ਨੂੰ ਇਨਸੁਲਿਨ ਦਿੱਤਾ ਹੈ, ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਰਕਾਰ ਦੇ ਸਾਰੇ ਪੱਧਰਾਂ, ਡਾਇਬਟੀਜ਼ ਕੈਨੇਡਾ, ਵਾਈਐਮਸੀਏ ਅਤੇ ਹੋਰ ਬਹੁਤ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਨਾਲ ਅਸੀਂ ਡਾਇਬਟੀਜ਼ ਨੂੰ ਜੜ੍ਹ ਤੋਂ ਮੁਕਾਉਣ ਵਿਚ ਜ਼ਰੂਰ ਕਾਮਯਾਬ ਹੋਵਾਂਗੇ।”
ਵਾਈਐਮਸੀਏ ਕੈਨੇਡਾ ਦੇ ਸੀਈਓ, ਪੀਟਰ ਡਿੰਸਡੇਲ ਨੇ ਕਿਹਾ, ”ਇੱਕ ਸਰਗ਼ਰਮ ਜੀਵਨ ਸ਼ੈਲੀ ਰੱਖਣਾ ਅਤੇ ਸਿਹਤਮੰਦ ਭੋਜਨ ਦੀ ਚੋਣ ਕਰਨਾ ਸ਼ੂਗਰ ਰੋਗ ਨੂੰ ਰੋਕਣ ਅਤੇ ਖ਼ਤਮ ਕਰਨ ਦੇ ਦੋ ਅਹਿਮ ਤਰੀਕੇ ਹਨ। ਇੱਥੋਂ ਤੱਕ ਕਿ ਸਧਾਰਣ ਆਦਤਾਂ ਜਿਵੇਂ ਕਿ ਨਿਯਮਤ ਤੌਰ ‘ਤੇ ਸੈਰ ਜਾਂ ਤੈਰਾਕੀ ਲਈ ਜਾਣਾ ਵੀ ਇੱਕ ਫਰਕ ਲਿਆ ਸਕਦਾ ਹੈ। ਐਰੋਬਿਕਸ ਅਤੇ ਯੋਗਾ ਵਰਗੀਆਂ ਫਨ ਗਰੁੱਪ ਫਿਟਨੈਸ ਕਲਾਸਾਂ ਵਰਗੇ ਵਿਕਲਪਾਂ ਨਾਲ ਵੀ ਲੋਕ ਇਸ ਬਿਮਾਰੀ ਤੋਂ ਦੂਰ ਰਹਿ ਸਕਦੇ ਹਨ।” ઑਡਾਇਬਟੀਜ਼ ਕੈਨੇਡਾ਼ ਦੇ ਪ੍ਰਧਾਨ ਅਤੇ ਸੀਈਓ ਡਾ. ਜਾਨ ਹੱਕਸ ਨੇ ਇਸ ਮੌਕੇ ਬੋਲਦਿਆਂ ਕਿਹਾ, ”ਸ਼ੂਗਰ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਇਸ ਤੋਂ ਪਹਿਲਾਂ ਕਦੇ ਵੀ ਜ਼ਿਆਦਾ ਜ਼ਰੂਰੀ ਨਹੀਂ ਰਿਹਾ ਕਿਉਂਕਿ ਤਿੰਨ ਵਿੱਚੋਂ ਇੱਕ ਕੈਨੇਡੀਅਨ ਨੂੰ ਸ਼ੂਗਰ ਜਾਂ ਪੂਰਵ-ਸ਼ੂਗਰ ਦੀ ਬਿਮਾਰੀ ਹੈ ਅਤੇ 20 ਸਾਲ ਦੀ ਉਮਰ ਵਿੱਚ ਹੁਣ ਉਨ੍ਹਾਂ ਨੂੰ ਬਿਮਾਰੀ ਹੋਣ ਦਾ 50 ਪ੍ਰਤੀਸ਼ਤ ਵਧੇਰੇ ਖ਼ਤਰਾ ਰਹਿੰਦਾ ਹੈ। ਇਹ ਬਿਮਾਰੀ ਪੂਰੇ ਕੈਨੇਡਾ ਵਿਚ ਜੜ੍ਹਾਂ ਫੈਲਾ ਰਹੀ ਹੈ ਅਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।”

RELATED ARTICLES
POPULAR POSTS