ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੇ. ਐਮ. ਟ੍ਰੈਫਿਕ ਟਿਕਟ ਦੇ ਸੰਚਾਲਕ ਬਲਜਿੰਦਰ ਸਿੰਘ ਦੂਲੇ (ਬੇਗਮਪੁਰ/ਫਿਲੌਰ) ਵੱਲੋਂ ਬੇਧਿਆਨੀ ਨਾਲ ਗੱਡੀ ਚਲਾਉਣ ਵਾਲਿਆਂ, ਡਰਾਇਵਿੰਗ ਕਰਦੇ ਸਮੇਂ ਸੈੱਲ ਫੋਨ ਦੀ ਵਰਤੋਂ ਕਰਨ ਵਾਲਿਆਂ, ਮੈਸੇਜ਼ ਕਰਨ/ਮੈਸੇਜ਼ ਪੜ੍ਹਨ, ਡਰਾਇਵਿੰਗ ਕਰਨ ਸਮੇਂ ਮੇਕਅੱਪ ਕਰਨ ਵਾਲੀਆਂ ਔਰਤਾਂ, ਡਰਾਇਵਿੰਗ ਕਰਨ ਸਮੇਂ ਫੋਨ ‘ਤੇ਼ ਵੀਡੀਓ ਦੇਖਣ ਵਾਲੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਆਖਿਆ ਹੈ ਕਿ ਗੱਡੀ ਚਲਾਉਂਦੇ ਸਮੇਂ ਸੈੱਲ ਫੋਨ ਦੀ ਵਰਤੋਂ ਬਿਲਕੁਲ ਨਾਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪੁਲਿਸ ਦੁਆਰਾ ਫੜੇ ਜਾਣ ‘ਤੇ਼ ਇਸਦੇ ਨਤੀਜੇ ਬਹੁਤ ਖਤਰਨਾਕ ਨਿਕਲਦੇ ਹਨ। ਜਿਸ ਕਰਕੇ ਭਾਰੀ ਜ਼ੁਰਮਾਨੇ ਦੇ ਨਾਲ-ਨਾਲ ਡਰਾਇੰਵਿੰਗ ਲਾਇਸੈਂਸ ਦਾ ਕੁਝ ਟਾਈਮ ਲਈ ਸਸਪੈਂਡ ਹੋਣਾ ਅਤੇ ਜੇਲ੍ਹ ਆਦਿ ਤੱਕ ਵੀ ਹੋ ਸਕਦੀ ਹੈ। ਇਸ ਬਾਰੇ ਕੁਝ ਨੌਜਵਾਨਾਂ ਨਾਲ ਗੱਲ ਕਰਦਿਆਂ ਬਲਜਿੰਦਰ ਸਿੰਘ ਦੂਲੇ ਨੇ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਰੋਡ ਜਾ ਹਾਈਵੇਅ ਦੇ ਉੱਤੇ ਨਿਰਧਾਰਤ ਸਪੀਡ ਤੋਂ ਵੱਧ ਗੱਡੀ ਨਾਂ ਚਲਾਈ ਜਾਵੇ। ਸੈੱਲ ਫੋਨਾਂ ਦੀ ਬਿਲਕੁਲ ਵਰਤੋਂ ਨਾਂ ਕੀਤੀ ਜਾਵੇ ਕੰਨਾਂ ਨਾਲ ਬਲੂਟੁੱਥ ਲਗਾ ਕੇ ਗੱਲ ਕੀਤੀ ਜਾ ਸਕਦੀ ਹੈ। ਉਹਨਾਂ ਟਿਕਟ ਮਿਲਣ ਦੇ ਵੱਖ-ਵੱਖ ਪਹਿਲੂਆਂ ਅਤੇ ਟਿਕਟ ਮਿਲਣ ਦੀ ਰਾਸ਼ੀ ਅਤੇ ਅਦਾਲਤਾਂ ਵਿੱਚ ਹੁੰਦੀ ਖੱਜਲ-ਖੁਆਰੀ ਬਾਰੇ ਵੀ ਦੱਸਿਆ। ਇਹ ਵੀ ਕਿਹਾ ਕਿ ਟ੍ਰੈਫਿਕ ਕਾਨੂੰਨਾਂ ਦੀ ਜਿਆਦਾ ਉਲੰਘਣਾਂ ਅੰਤਰ-ਰਾਸ਼ਟਰੀ ਵਿਦਿਆਰਥੀ ਹੀ ਕਰਦੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …