24.9 C
Toronto
Sunday, June 28, 2026
spot_img
HomeਕੈਨੇਡਾFrontਕਿਰਪਾਨ ਪਾਏ ਹੋਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਪ੍ਰੀਖਿਆ ਦੇਣ ਤੋਂ ਰੋਕਿਆ

ਕਿਰਪਾਨ ਪਾਏ ਹੋਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਪ੍ਰੀਖਿਆ ਦੇਣ ਤੋਂ ਰੋਕਿਆ


Toronto : ਇੱਕ ਧਾਰਮਿਕ ਚਿੰਨ੍ਹ ਕਿਰਪਾਨ ਸਬੰਧੀ ਜੁੜੀ ਪਾਬੰਦੀ ਕਾਰਨ ਵਿਨੀਪੈੱਗ ਦੇ ਇੱਕ ਵਿਅਕਤੀ ਦਾ ਪੁਲੀਸ ਅਧਿਕਾਰੀ ਬਣਨ ਦਾ ਸੁਪਨਾ ਅਧੂਰਾ ਰਹਿ ਗਿਆ। ਵਿਨੀਪੈੱਗ ਦੇ ਇੱਕ ਸਿੱਖ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਧਾਰਮਿਕ ਰਿਤੀ ਰਿਵਾਜ਼ਾਂ ਅਨੁਸਾਰ ਪਾਈ ਕਿਰਪਾਨ, ਜੋ ਉਸਦੇ ਲਈ ਪਹਿਨਣਾ ਲਾਜ਼ਮੀ ਹੈ, ਨਾਲ ਜੁੜੀਆਂ ਪਾਬੰਦੀਆਂ ਕਾਰਨ ਪੁਲੀਸ ਭਰਤੀ ਪ੍ਰੀਖਿਆ ਲਿਖਣ ਦੇ ਮੌਕੇ ਤੋਂ ਮਨ੍ਹਾ ਕਰ ਦਿੱਤਾ ਗਿਆ। ਜਸਪਾਲ ਸਿੰਘ ਗਿੱਲ ਵੱਡੇ ਪੱਧਰ ‘ਤੇ ਸਮਾਜ ਦੀ ਸੇਵਾ ਕਰਨ ਲਈ ਪੁਲੀਸ ਅਧਿਕਾਰੀ ਬਣਨਾ ਚਾਹੁੰਦਾ ਹੈ। ਗਿੱਲ ਨੇ ਦੱਸਿਆ, “ਮੇਰਾ ਲੰਬੇ ਸਮੇਂ ਤੋਂ ਨਿੱਜੀ ਟੀਚਾ ਪੁਲੀਸ ਸੇਵਾ ਵਿੱਚ ਸ਼ਾਮਲ ਹੋਣਾ ਸੀ ਕਿਉਂਕਿ ਭਾਰਤ ਵਿੱਚ ਮੇਰੇ ਦਾਦਾ ਜੀ ਅਤੇ ਪਿਤਾ ਜੀ ਪੁਲੀਸ ਅਧਿਕਾਰੀ ਸਨ।” ਗਿੱਲ 2021 ਵਿੱਚ ਭਾਰਤ ਤੋਂ ਨਿਊ ਬਰੰਜ਼ਵਿਕ ਆਇਆ ਸੀ, 2024 ਵਿੱਚ ਕੈਨੇਡਾ ਦਾ ਸਥਾਈ ਨਿਵਾਸੀ ਬਣਿਆ ਅਤੇ ਪਿਛਲੀ ਗਰਮੀਆਂ ਵਿੱਚ ਵਿਨੀਪੈੱਗ ਆ ਗਿਆ।

RELATED ARTICLES
POPULAR POSTS