Breaking News
Home / ਕੈਨੇਡਾ / ਬਰੈਂਪਟਨ ਇਲੈੱਕਟ੍ਰਿਕ ਬੱਸ ਨੈੱਟਵਰਕ ਵਿਚ ਮਲਟੀ-ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣਗੇ : ਰੂਬੀ ਸਹੋਤਾ

ਬਰੈਂਪਟਨ ਇਲੈੱਕਟ੍ਰਿਕ ਬੱਸ ਨੈੱਟਵਰਕ ਵਿਚ ਮਲਟੀ-ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣਗੇ : ਰੂਬੀ ਸਹੋਤਾ

ਬਰੈਂਪਟਨ : ਕੈਨੇਡਾ ਵਿਚ ਵਾਤਾਵਰਣ ਵਿਚ ਹੋ ਰਹੀਆਂ ਤਬਦੀਲੀਆਂ ਨਾਲ ਲੜਾਈ ਲੜਨ, ਕਮਿਊਨਿਟੀਆਂ ਨੂੰ ਤੰਦਰੁਸਤ ਵਾਤਾਵਰਣ ਮੁਹੱਈਆ ਕਰਨ ਅਤੇ ਸਾਫ਼-ਸੁਥਰੇ ਅਰਥਚਾਰੇ ਦੇ ਵਿਕਾਸ ਲਈ ਟਰਾਂਸਪੋਰਟ ਖ਼ੇਤਰ ਵਿਚ ਪ੍ਰਦੂਸ਼ਣ ਨੂੰ ਘਟਾਉਣਾ ਜ਼ਰੂਰੀ ਹੈ। ਕੈਨੇਡਾ ਦੀ ਸਰਕਾਰ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਦੇ ਲਈ ਉਹ ਕਈ ਖੋਜ-ਪ੍ਰਾਜੈੱਕਟਾਂ ਲਈ ਸਹਾਇਤਾ ਕਰ ਰਹੀ ਹੈ ਜਿਨ੍ਹਾਂ ਨਾਲ ਡਰਾਈਵਿੰਗ ਸਾਫ਼-ਸੁਥਰੀ ਹੋਵੇ ਅਤੇ ਬਿਜਲਈ ਗੱਡੀਆਂ, ਹਾਈਬਰਿੱਡ ਗੱਡੀਆਂ ਤੇ ਰਵਾਇਤੀ ਈਧਨਾਂ ਤੋਂ ਇਲਾਵਾ ਹੋਰ ਨਵੀਂ ਕਿਸਮ ਦੇ ਈਧਨਾਂ ਵਾਲੀਆਂ ਪ੍ਰਦੂਸ਼ਣ-ਰਹਿਤ ਗੱਡੀਆਂ ਵਿਚ ਨਿਵੇਸ਼ ਕਰ ਰਹੀ ਹੈ।
ਰੂਬੀ ਸਹੋਤਾ ਅਤੇ ਉਨ੍ਹਾਂ ਦੇ ਬਰੈਂਪਟਨ ਦੇ ਆਪਣੇ ਹਮ-ਰੁਤਬਾ ਪਾਰਲੀਮੈਂਟ ਮੈਂਬਰਾਂ ਸੋਨੀਆ ਸਿੱਧੂ, ਰਮੇਸ਼ ਸੰਘਾ ਅਤੇ ਕਮਲ ਖਹਿਰਾ ਨੇ ਵਾਤਾਵਰਣ ਮੰਤਰੀ ਮਾਣਯੋਗ ਕੈਥਰੀਨ ਮੈੱਕਕਾਨਾ ਨਾਲ ਮਿਲ ਕੇ ਪੈਨ ਕੈਨੇਡੀਅਨ ਇਲੈੱਕਟ੍ਰਿਕ ਬੱਸ ਟਰਾਇਲ ਦੇ ਬਰੈਂਪਟਨ ਭਾਗ ਲਈ 11.1 ਮਿਲੀਅਨ ਡਾਲਰ ਪੂੰਜੀ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਸ ਪ੍ਰਾਜੈੱਕਟ ਨਾਲ ਬਰੈਂਪਟਨ ਵਿਚ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ ਦੇ ਫ਼ਲੀਟ ਨੂੰ ਹੌਲੀ-ਹੌਲੀ ਬੈਟਰੀ ਨਾਲ ਚੱਲਣ ਵਾਲੀਆਂ ਬੱਸਾਂ ਨਾਲ ਬਦਲਿਆ ਜਾਏਗਾ ਜਿਸ ਨਾਲ ਗਰੀਨਹਾਊਸ ਗੈਸਾਂ ਦੇ ਰਿਸਾਅ ਅਤੇ ਹਵਾਈ ਪ੍ਰਦੂਸ਼ਣ ਵਿਚ ਕਮੀ ਹੋਵੇਗੀ।
ਕੈਨੇਡਾ ਦੀਆਂ ਬੱਸਾਂ ਬਨਾਊਣ ਵਾਲੀਆਂ ਦੋ ਵੱਡੀਆਂ ਕੰਪਨੀਆਂ ઑਨਿਊ ਫ਼ਲਾਇਰ ਇੰਡਸਟਰੀਜ਼਼ ਤੇ ઑਨੋਵਾ ਬੱਸ਼ ਇਹ ਬੈਟਰੀ ਇਲੈੱਕਟ੍ਰਿਕ ਬੱਸਾਂ ਤਿਆਰ ਕਰਨਗੀਆਂ, ਅਤੇ ઑਅਸੀਆ ਬਰਾਊਨ ਬੋਵੇਰੀ਼ (ਏ.ਬੀ.ਬੀ.) ਤੇ ઑਸਾਈਮਨਜ਼਼ ਨਾਮਕ ਕੰਪਨੀਆਂ ਉਨ੍ਹਾਂ ਦੇ ਲਈ ਔਨ-ਰੂਟ ਚਾਰਜਰ ਮੁਹੱਈਆ ਕਰਨਗੀਆਂ ਜੋ ਓਵਰਹੈੱਡ ਇਲੈੱਕਟ੍ਰਿਕ ਬੱਸ ਚਾਰਜਿੰਗ ਸਿਸਟਮ ਦੀ ਕਾਰਗ਼ੁਜ਼ਾਰੀ ਨੂੰ ਦਰਸਾਉਣਗੇ। ਇਸ ਦੇ ਨਾਲ ਹੀ ਇਹ ਸ਼ਹਿਰ ਦੇ ਭਵਿੱਖਮਈ ਵਿਸਥਾਰ, ਵਾਤਾਵਰਣ ਸਾਫ਼ ਰੱਖਣ ਅਤੇ ਨਵੀਆਂ ਨੌਕਰੀਆਂ ਪੈਦਾ ਕਰਨ ਵਿਚ ਵੀ ਸਹਾਈ ਹੋਣਗੇ। ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਰੂਬੀ ਸਹੋਤਾ ਨੇ ਕਿਹਾ, ਮੈਂ 2016 ਦੇ ਸ਼ੁਰੂ ਵਿਚ ઑਕਿਊਟ੍ਰਿਕ਼ ਅਤੇ ਇਸ ਦੇ ਬਿਜਲਈ ਬੱਸਾਂ ਦੇ ਟਰਾਇਲ ਦੇ ਬਾਰੇ ਸੁਣਿਆ। ਮੈਨੂੰ ਪਤਾ ਲੱਗਾ ਕਿ ਬਰੈਂਪਟਨ ਦੀ ਵੱਧਦੀ ਵਸੋਂ ਅਤੇ ਇੱਥੇ ਨਿੱਤ ਵੱਧ ਰਹੀਆਂ ਗੱਡੀਆਂ ਕਾਰਨ ਬਰੈਂਪਟਨ ਟਰਾਂਜ਼ਿਟ ਵਿਚ ਡੀਜ਼ਲ ਵਾਲੀਆਂ ਬੱਸਾਂ ਉੱਪਰ ਨਿਰਭਰਤਾ ਘਟਾਉਣ ਲਈ ਇਸ ਪ੍ਰਾਜੈੱਕਟ ਦੀ ਜ਼ਰੂਰਤ ਹੈ। ਮੈਨੂੰ ਓਨਟਾਰੀਓ ਸੂਬਾ ਸਰਕਾਰ ਵੱਲੋਂ ਗਰੀਨ ਅਨੱਰਜੀ ਐਕਟ ਅਤੇ ਇਸ ਟਰਾਇਲ ਦੇ ਲਈ ਕੀਤੀ ਜਾਣ ਵਾਲੀ ਫ਼ੰਡਿੰਗ ਕੈਂਸਲ ਕਰਨ ਉੱਪਰ ਬੜੀ ਨਿਰਾਸ਼ਾ ਹੋਈ ਸੀ। ਬਰੈਂਪਟਨ ਦੇ ਮੇਰੇ ਸਾਥੀ ਪਾਰਲੀਮੈਂਟ ਮੈਂਬਰ ਸਾਰੇ ਇਸ ਟਰਾਇਲ ਲਈ ਫ਼ੈੱਡਰਲ ਸਹਾਇਤਾ ਵਧਾਉਣ ਲਈ ਇਕੱਠੇ ਹੋਏ ਅਤੇ ਅਸੀਂ ਇਹ ਯਕੀਨੀ ਬਣਾਇਆ ਕਿ ਬਰੈਂਪਟਨ ਈ-ਮੋਬਿਲਿਟੀ ਦੇ ਖ਼ੇਤਰ ਵਿਚ ਦੁਨੀਆਂ ਦਾ ਮੋਹਰੀ ਸ਼ਹਿਰ ਬਣ ਜਾਏ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …