ਬਰੈਂਪਟਨ/ਬਿਊਰੋ ਨਿਊਜ਼ : ਧਮੋਟ (ਲੁਧਿਆਣਾ) ਇਲਾਕੇ ਦੇ ਟੋਰਾਂਟੋ ਅਤੇ ਨੇੜਲੇ ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਨੇ ਪਿਛਲੇ ਐਤਵਾਰ ਕੈਲੇਡਨ ਵਿਖੇ ਗਲੈੱਨ ਹੇਫ਼ੀ ਕੰਜ਼ਰਵੇਸ਼ਨ ਏਰੀਆ ਵਿੱਚ ਮਨੋਰੰਜਨ ਭਰਪੂਰ ਪਿਕਨਿਕ ਮਨਾਈ ਜਿਸ ਵਿੱਚ ਹਰੇਕ ਵਾਰ ਵਾਂਗ ਬਰੈਂਪਟਨ ਵਾਸੀ ਵੀ ਪੁੱਜੇ ਹੋਏ ਸਨ। ਪਿਕਨਿਕ ਦੇ ਪ੍ਰਬੰਧਾਂ ਵਿੱਚ ਇੰਦਰਜੀਤ ਸਿੰਘ ਗਿੱਲ ਨੇ ਮੋਹਰੀ ਭੂਮਿਕਾ ਨਿਭਾਈ ਅਤੇ ਬਲਜਿੰਦਰ ਗਿੱਲ, ਸਵਰਨ ਗਿੱਲ, ਕਰਮਜੀਤ ਗਿੱਲ, ਅਮਰਜੀਤ ਗਿੱਲ, ਬਲਦੇਵ ਗਿੱਲ, ਪ੍ਰੋ. ਗੁਰਚਰਨ ਗਿੱਲ, ਮਾਸਟਰ ਬਲਵਿੰਦਰ ਗਿੱਲ, ਹਰਜੀਤ ਔਜਲਾ, ਪ੍ਰਗਟ ਗਿੱਲ, ਦਰਸ਼ਨ ਗਿੱਲ, ਸ਼ਮਸ਼ੇਰ ਗਿੱਲ, ਪ੍ਰਿਤਪਾਲ ਗਿੱਲ ਅਤੇ ਕਮਨਦੀਪ ਗਿੱਲ ਦੇ ਸਾਥ ਨਾਲ ਸਫਲ ਰਹੀ। ਦਮਦਾਰ ਹੇਕ ਵਾਲ਼ੀ ਗਾਇਕਾ ਰੁਪਿੰਦਰ ਰੂਪੀ ਨੇ ਬੀਬੀਆਂ ਦੀ ਮਹਿਫਲ ਨੂੰ ਚਾਰ ਚੰਦ ਲਗਾ ਦਿੱਤੇ ਜਿੱਥੇ ਗਿੱਧੇ ਅਤੇ ਬੋਲੀਆਂ ਨਾਲ਼ ਦਿਲਚਸਪ ਮਾਹੌਲ ਬਣਿਆ। ਇਸ ਮੌਕੇ ‘ਤੇ ਬਰੈਂਪਟਨ ਤੋਂ ਵਾਰਡ 9-10 ਦੇ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਵਿਸ਼ੇਸ਼ ਤੌਰ ‘ਤੇ ਪੁੱਜੇ ਜਿਨ੍ਹਾਂ ਦਾ ਸਵਾਗਤ ਇੰਦਰਜੀਤ ਗਿੱਲ ਅਤੇ ਕਰਮਜੀਤ ਗਿੱਲ ਨੇ ਕੀਤਾ। ਗਿੱਲ ਨੇ ਦੱਸਿਆ ਕਿ ਸਤਪਾਲ ਸਿੰਘ ਜੌਹਲ ਆਪਣੇ ਵਿਚਾਰਾਂ ਨਾਲ਼ ਲੰਬੇ ਸਮੇਂ ਤੋਂ ਕਮਿਊਨਿਟੀ ਨੂੰ ਨਿੱਗਰ ਸੇਧ ਦਿੰਦੇ ਆ ਰਹੇ ਹਨ ਅਤੇ ਉਹ ਚੰਗੇ ਸਕੂਲ ਟਰੱਸਟੀ ਸਾਬਤ ਹੋ ਸਕਦੇ ਹਨ। ਉਨ੍ਹਾਂ ਨੇ ਇਲੈਕਸ਼ਨ ਵਿੱਚ ਸਤਪਾਲ ਜੌਹਲ ਦੀ ਮਦਦ ਦਾ ਭਰੋਸਾ ਦਿਵਾਇਆ ਤੇ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਇਸ ਦੀ ਤਾਈਦ ਕੀਤੀ। ਬੀਬੀਆਂ ਨੇ ਵੀ ਜੌਹਲ ਨੂੰ ਜਿਤਾਉਣ ਲਈ ਸਾਥ ਦੇਣ ਭਰੋਸਾ ਦਿਵਾਇਆ। ਸਤਪਾਲ ਸਿੰਘ ਜੌਹਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਪੇਚੀਦਾ ਮਸਲਿਆਂ ਪ੍ਰਤੀ ਕਮਿਊਨਿਟੀ ਨੂੰ ਜਾਗਰੂਕ ਕਰਨਾ ਅਤੇ ਉਨ੍ਹਾਂ ਦੇ ਹੱਲ ਪੇਸ਼ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਹਾਜ਼ਰੀਨ ਦਾ ਵੱਡੇ ਸਮਰੱਥਨ ਅਤੇ ਯਕੀਨ ਲਈ ਸੰਗਤ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ‘ਤੇ ਗੁਰਮੇਲ ਸਿੰਘ ਚੀਮਾ, ਫਿਲਮ ਅਦਾਕਾਰ ਦੀਪ ਗਰੇਵਾਲ ਅਤੇ ਬ੍ਰਹਿਮਜੋਤ ਸਿੰਘ ਗਿੱਲ ਵੀ ਹਾਜ਼ਿਰ ਸਨ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …