14.7 C
Toronto
Tuesday, September 16, 2025
spot_img
Homeਕੈਨੇਡਾਅਮਰੀਕਾ 'ਚ ਓਮੀਕਰੋਨ ਦਾ ਸਿਖਰ ਆਉਣਾ ਅਜੇ ਬਾਕੀ : ਮਾਹਿਰ

ਅਮਰੀਕਾ ‘ਚ ਓਮੀਕਰੋਨ ਦਾ ਸਿਖਰ ਆਉਣਾ ਅਜੇ ਬਾਕੀ : ਮਾਹਿਰ

ਟੋਰਾਂਟੋ/ਬਿਊਰੋ ਨਿਊਜ਼ : ਅਮਰੀਕਾ ਵਿੱਚ ਕਰੋਨਾ ਦੇ ਓਮੀਕਰੋਨ ਵੈਰੀਐਂਟ ਦੇ ਕੇਸ ਬਹੁਤ ਜ਼ਿਆਦਾ ਵਧ ਗਏ ਹਨ। ਇੱਕ ਦਿਨ ਵਿੱਚ 10 ਲੱਖ ਤੋਂ ਵੱਧ ਕੇਸ ਮਿਲਣ ਲੱਗ ਪਏ ਹਨ ਅਤੇ ਇਸ ਸਮੇਂ ਕਰੋਨਾ ਦੇ ਡੇਢ ਲੱਖ ਤੋਂ ਵੱਧ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ, ਪਰ ਅਮਰੀਕਾ ਦੇ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਦਾ ਕਹਿਣਾ ਹੈ ਕਿ ਅਜੇ ਓਮੀਕਰੋਨ ਦਾ ਸਿਖਰ ਆਉਣਾ ਬਾਕੀ ਹੈ ਅਤੇ ਆਉਣ ਵਾਲੇ ਹਫਤਿਆਂ ਵਿੱਚ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਵਧਣਗੀਆਂ। ਇਸ ਨਾਲ ਲੋਕਾਂ ਵਿੱਚ ਚਿੰਤਾ ਵਧ ਰਹੀ ਹੈ। ਅਮਰੀਕੀ ਦਵਾ ਕੰਪਨੀ ਫਾਈਜਰ ਦੇ ਸੀਈਓ ਅਲਬਰਟ ਬੌਰਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਕਰੋਨਾ ਨਾਲ ਨਜਿੱਠਣ ਵਿੱਚ ਮੱਦਦ ਲਈ ਅਗਲੇ ਪੰਜ ਸਾਲਾਂ ਵਿੱਚ ਫਰਾਂਸ ਵਿੱਚ 52 ਕਰੋੜ ਯੂਰੋ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ।
ਉਧਰ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਨਾਲ ਲੜਨ ਅਤੇ ਵਧਦੇ ਖੇਤਰੀ ਖਤਰੇ ਨਾਲ ਨਜਿੱਠਣ ਲਈ ਸਖਤ ਉਪਾਅ ਕਰਨਾ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਹੈ। ਰੂਸ ਵਿੱਚ ਵੀ ਓਮੀਕਰੋਨ ਦੇ ਕਾਰਨ ਮਰੀਜ਼ਾਂ ਦੀ ਗਿਣਤੀ ਬੇਤਹਾਸ਼ਾ ਵੱਧ ਰਹੀ ਹੈ। ਪਰਸੋਂ 24 ਘੰਟਿਆਂ ਵਿੱਚ 30,726 ਨਵੇਂ ਕੇਸ ਮਿਲੇ ਸਨ। ਇੱਕ ਹਫਤਾ ਪਹਿਲਾਂ ਤਕ 15 ਹਜ਼ਾਰ ਦੇ ਆਸਪਾਸ ਰੋਜ਼ ਮਰੀਜ਼ ਮਿਲਦੇ ਸਨ। ਇਸ ਦੌਰਾਨ 670 ਵਿਅਕਤੀਆਂ ਦੀ ਜਾਨ ਵੀ ਗਈ ਹੈ।
ਕਰੋਨਾ ਨਾਲ ਜੰਗ ਲਈ ਭਾਰਤ ਨੂੰ ਇੱਕ ਹੋਰ ਹਥਿਆਰ ਮਿਲਣ ਜਾ ਰਿਹਾ ਹੈ। ਪਹਿਲੀ ਮੈਸੇਂਜਰ ਐਮ ਆਰ ਐਨ ਏ ਵੈਕਸੀਨ ਦੇ ਫਰਵਰੀ ਵਿੱਚ ਮਨੁੱਖਾਂ ਉੱਤੇ ਤਜਰਬੇ ਸ਼ੁਰੂ ਹੋਣ ਦੀ ਆਸ ਹੈ। ਇਹ ਦੇਸ਼ ਵਿੱਚ ਹੀ ਬਣਾਈ ਹੈ। ਪੁਣੇ ਦੇ ਜੈਨੇਵਾ ਬਾਇਓ ਫਾਰਮਾਸਿਊਟੀਕਲਸ ਨੇ ਐਮ ਆਰ ਐਨ ਏ ਵੈਕਸੀਨ ਦੇ ਦੂਸਰੇ ਪੜਾਅ ਦਾ ਡਾਟਾ ਜਮ੍ਹਾ ਕਰਾ ਦਿੱਤਾ ਅਤੇ ਤੀਸਰੇ ਪੜਾਅ ਦਾ ਡਾਟਾ ਤਿਆਰ ਕਰਨ ਲਈ ਲੋਕਾਂ ਨੂੰ ਭਰਤੀ ਕੀਤਾ ਹੈ।

RELATED ARTICLES
POPULAR POSTS