24 C
Toronto
Wednesday, August 12, 2026
spot_img
Homeਕੈਨੇਡਾਹਾਮਿਲਟਨ ਵਿਖੇ ਭਾਰਤ ਦਾ ਅਜ਼ਾਦੀ ਦਿਹਾੜਾ ਮਨਾਇਆ

ਹਾਮਿਲਟਨ ਵਿਖੇ ਭਾਰਤ ਦਾ ਅਜ਼ਾਦੀ ਦਿਹਾੜਾ ਮਨਾਇਆ

ਹਾਮਿਲਟਨ ਵਿਖੇ ਭਾਰਤ ਦਾ ਅਜ਼ਾਦੀ ਦਿਹਾੜਾ ਮਨਾਇਆਹਾਮਿਲਟਨ : ਹਾਮਿਲਟਨ (ਸਟੋਨੀ ਕਰੀਕ) ਦੇ ਪੀਚਵੁਡ ਪਾਰਕ ਚੋਂ, ਭਾਰਤ ਦਾ ਅਜ਼ਾਦੀ ਦਿਹਾੜਾ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਤਿਰੰਗਾ ਲਹਰਾਉਣ ਤੋਂ ਬਾਅਦ ਮਿਸਟਰ ਥੋਮਸ ਐਮ.ਜੀ, ਨੇ ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਰਾਸ਼ਟਰੀ ਗੀਤ ਗਾਇਆ। ઠਸ.ਗੁਰਚਰਨ ਸਿੰਘ ਮੰਡੇਰ ਨੇ ઠਸੰਬੋਧਨ ਕਰਦਿਆਂ ਅਜ਼ਾਦੀ ਤੋਂ ਬਾਅਦ ਕੀਤੀ ਤਰੱਕੀ ઠਦਾ ਬੜੇ ਵਿਸਥਾਰ ਨਾਲ ਵਰਨਣ ਕੀਤਾ । ਅਜ਼ਾਦੀ ਤੋਂ ਇੱਕ ਦਮ ਬਾਅਦ ਹਿੰਦੁਸਤਾਨੀ ਦਾਣੇ ਦਾਣੇ ઠਦੇ ਮੁਹਤਾਜ ਸਨ । ਪਰ ਅੱਜ ਅਨਾਜ ਭੰਡਾਰ ਕਰਨ ਲਈ ਥਾਂ ਨਹੀ । ਸਿਆਸੀ ਤੇ ਧਾਰਮਿਕ ਵੱਖਰੇਵਿਆਂ ਤੇ ਚੱਲਦਿਆਂ ਵੀ ਹਿੰਦੁਸਤਾਨ ਨੇ ਅਥਾਹ ਤਰੱਕੀ ਕੀਤੀ ਅੱਜ ਭਾਰਤੀ ਰਾਕੱਟ ਅਸਮਾਨ ਚੀਰਕੇ ਮੰਗਲ ਗ੍ਰਹਿ ਦੀ ਸਤਹ ਨਾਪਣ ਲੱਗ ਪਏ । ਇਸ ਫੰਕਸ਼ਨ ਸਾਰਾ ਪ੍ਰਬੰਧ ਪਚਿਵੁੱਡ ਪਾਰਕ ਨਾਲ ਸਬੰਧਤ ਲੇਡੀਸ ਵਲੋਂ ਚਾਵਾਂ ਤੇ ਰੀਝਾਂ ਨਾਲ ਕੀਤਾ ਗਿਆ ਸੀ । ਹੱਥੀਂ ਤਿਆਰ ਕੀਤੇ ઠਪੰਜਾਬੀ ਤੇ ਗੁਜਰਾਤੀ ਪਕਵਾਨ ਭਾਰਤ ਦੀ ਅਨੇਕਤਾ ਵਿੱਚੋਂ ਏਕਤਾ ਦੇ ਪ੍ਰਤੀਕ ਸਨ।

 

RELATED ARTICLES
POPULAR POSTS