ਬਰੈਂਪਟਨ/ਹਰਜੀਤ ਬੇਦੀ
ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਐਗਜ਼ੈਕਟਿਵ ਕਮੇਟੀ ਦਾ ਵਫਦ ਪਰਮਜੀਤ ਸਿੰਘ ਬੜਿੰਗ ਪ੍ਰਧਾਨ ਦੀ ਅਗਵਾਈ ਵਿੱਚ ਮਨਿਸਟਰ ਆਫ ਸੀਨੀਅਰਜ਼ ਅਫੇਅਰਜ਼ ਦੀਪਿਕਾ ਦਮੇਰਲਾ ਦੇ ਸੱਦੇ ‘ਤੇ ਉਹਨਾਂ ਨੂੰ ਫੋਰਕਸ ਆਫ ਕਰੈਡਿਟ ਪਟੋਵਿੰਸਲ ਪਾਰਕ ਕੈਲੇਡਨ ਵਿੱਚ ਅਸਥੀਆਂ ਪਾਉਣ ਲਈ ਨਿਰਧਾਰਤ ਸਥਾਨ 303 ਡੋਮੀਨੀਅਨ ਰੋਡ ਵਿਖੇ ਮਿਲਿਆ। ਮਨਿਸਟਰ ਨਾਲ ਉਸਦੀ ਸਕੱਤਰ ਸਵਾਨੀ ਭੱਟ ਵਿਆਸ, ਪਾਰਕ ਦੇ ਸੁਪਰਡੈਂਟ ਜ਼ਿਲੀਅਨ ਵੈਨ ਨਿਕਰਕ ਅਤੇ ਅਸਿਸਟੈਂਟ ਸੁਪਰਡੈਂਟ ਮਾਈਕ ਟਾਊਟੈਂਟ ਸ਼ਾਮਲ ਸਨ। ਵਫਦ ਵਿੱਚ ਜੰਗੀਰ ਸਿੰਘ ਸੈਂਭੀ, ਬਲਵਿੰਦਰ ਬਰਾੜ , ਕਰਤਾਰ ਸਿੰਘ ਚਾਹਲ, ਅਤੇ ਬਲਦੇਵ ਕ੍ਰਿਸ਼ਨ ਸ਼ਾਮਲ ਸਨ। ਮਨਿਸਟਰ ਨੇ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਹਿਲਾਂ ਦਿੱਤੀ ਸੂਚਨਾ ਅਨੁਸਾਰ ਸ਼ੈਲਟਰ ਤੇ ਬੈਂਚਾਂ ਦਾ ਕੰਮ ਜਲਦੀ ਹੀ ਅਗਸਤ 2018 ਤੱਕ ਮੁਕਮੰਲ ਹੋ ਜਾਵੇਗਾ। ਸ਼ੈਲਟਰ 4 ਬਾਈ 4 ਮੀਟਰ ਦਾ ਵਰਗਾਕਾਰ ਹੋਵੇਗਾ ਤੇ ਉਸ ਹੇਠ ਦੋ ਬੈਂਚ ਲਾਏ ਜਾਣਗੇ। ਇਸ ਤੇ ਵਫਦ ਨੇ ਮੰਗ ਕੀਤੀ ਕਿ ਦੋ ਹੋਰ ਬੈਂਚ ਲਾਏ ਜਾਣ ਮਤਲਬ ਕਿ ਸ਼ੈਲਟਰ ਦੀ ਹਰੇਕ ਬਾਹੀ ਤੇ ਇੱਕ ਇੱਕ ਬੈਂਚ ਲਾਇਆ ਜਾਵੇ। ਇਸ ਤੋਂ ਬਾਅਦ ਵਫਦ ਸਮੇਤ ਸਾਰਿਆਂ ਨੇ ਉਸ ਥਾਂ ਦਾ ਨਿਰੀਖਣ ਕੀਤਾ ਜਿੱਥੇ ਅਸਥੀਆਂ ਤਾਰੀਆਂ ਜਾਂਦੀਆਂ ਹਨ। ਐਸੋਸੀਏਸ਼ਨ ਨੇ ਉਹਨਾਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਕਿ ਗਰਮੀ ਦੀ ਰੁੱਤ ਵਿੱਚ ਪਾਣੀ ਦਾ ਪੱਧਰ ਹੁਣ ਨਾਲੋਂ ਉੱਚਾ ਹੋ ਜਾਂਦਾ ਹੈ ਇਸ ਲਈ ਪਾਣੀ ਤੱਕ ਪਹੁੰਚਣਾ ਰਿਸਕੀ ਹੋ ਜਾਂਦਾ ਹੈ। ਇਸ ਤੇ ਸੁਪਰਡੈਂਟ ਅਤੇ ਮਨਿਸਟਰ ਨੇ ਦੱਸਿਆ ਕਿ ਕਿ ਪਾਣੀ ਤੱਕ ਪਹੁੰਚਣ ਲਈ ਲੱਕੜ ਦੇ ਪੁਲ ਵਰਗੇ ਸਾਧਨ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਤੋਂ ਬਿਨਾਂ ਪਾਰਕਿੰਗ ਦੀ ਗੰਭੀਰ ਸਮੱਸਿਆ ਬਾਰੇ ਗੱਲਬਾਤ ਕਰਦੇ ਸਮੇਂ ਇਹ ਗੱਲ ਨੋਟਿਸ ਵਿੱਚ ਲਿਆਂਦੀ ਗਈ ਕਿ ਪਾਰਕਿੰਗ ਕਿਉਂਕਿ ਸੜਕ ਦੇ ਕਿਨਾਰੇ ਹੀ ਬਣ ਸਕਦੀ ਹੈ ਅਤੇ ਸੜਕ ਕਿਨਾਰੇ ਵਾਲੀ ਪਾਰਕਿੰਗ ਨੂੰ ਫਿਸਿੰਗ ਕਰਨ ਵਾਲੇ ਪਹਿਲਾਂ ਹੀ ਭਰ ਦਿੰਦੇ ਹਨ। ਜਿਸ ਸਬੰਧੀ ਸਬੂਤ ਦੇ ਤੌਰ ਤੇ ਫੋਟੋ ਵਗੈਰਾ ਨਾਲ ਦਸਤਾਵੇਜ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਵਫਦ ਨੇ ਉਸੇ ਸਾਈਟ ਤੇ 5-6 ਪਾਰਕਿੰਗ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਤੇ ਇਸ ਸਬੰਧੀ ਡਰਾਫਟ ਪੇਸ਼ ਕੀਤਾ।
ਮਨਿਸਟਰ ਅਤੇ ਸਬੰਧਤ ਅਧਿਕਾਰੀਆਂ ਨੇ ਇਸ ਤਜਵੀਜ਼ ਦਾ ਸੁਆਗਤ ਕਰਦੇ ਹੋਏ ਭਰੋਸਾ ਦਿੱਤਾ ਕਿ ਇਹ ਸਾਰਾ ਮਸਲਾ ਆਰਕੀਟੈਕਚਰ ਨਾਲ ਸਲਾਹ ਉਪਰੰਤ ਹੱਲ ਕਰ ਦਿੱਤਾ ਜਾਵੇਗਾ। ਐਸੋਸੀਏਸ਼ਨ ਸਮੂਹ ਲੋਲਕਾਂ ਅਸਥੀਆਂ ਜਲ-ਪ੍ਰਵਾਹ ਲਈ ਯੋਗ ਅਗਾਵਾਈ ਅਤੇ ਸਲਾਹ ਦੇਣ ਲਈ ਹਰ ਸਮੇਂ ਤਿਆਰ ਹੈ ਅਤੇ ਐਸੋਸੀਏਸ਼ਨ ਦੇ ਨਿਰਸਵਾਰਥ ਵਾਲੰਟੀਅਰਾਂ ਦੀ ਟੀਮ ਦਾ ਕੋਈ ਮੈਂਬਰ ਕਠਿਨਾਈ ਸਮੇਂ ਨਾਲ ਵੀ ਜਾ ਸਕਦਾ ਹੈ।
ਇਹ ਸਾਰਾ ਕੰਮ ਨਿਰੋਲ ਸਮਾਜ ਸੇਵਾ ਲਈ ਕੀਤਾ ਜਾਂਦਾ ਹੈ ਨਾ ਕਿ ਕਿਸੇ ਸਵਾਰਥ ਲਈ ਅਤੇ ਇਹ ਸੇਵਾ ਬਿਲਕੁਲ ਫਰੀ ਕੀਤੀ ਜਾਂਦੀ ਹੈ। ਅਸਥੀਆਂ ਪਾਉਣ ਉਪਰੰਤ ਪਰਿਵਾਰ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਆਪਣੀ ਆਸਥਾ ਮੁਤਾਬਕ ਪ੍ਰਾਰਥਨਾ ਕਰ ਸਕਦਾ ਹੈ। ਅਸਥੀਆਂ ਪਾਉਣ ਵਾਲੀ ਥਾਂ ਤੇ ਕੋਈ ਗਰੰਥੀ ਜਾਂ ਪੰਡਤ ਵਗੈਰਾ ਲਿਜਾਣਾ ਜ਼ਰੂਰੀ ਨਹੀਂ ਹੈ। ਇਹਨਾਂ ਗੱਲਾਂ ਵਿੱਚ ਪਰਿਵਾਰ ਦੀ ਇੱਛਾ ਵਿੱਚ ਐਸੋਸੀਏਸ਼ਨ ਕੋਈ ਦਖਲ ਨਹੀਂ ਦਿੰਦੀ ਜਦ ਕਿ ਕਈ ਅਦਾਰੇ ਲੋਕਾਂ ਨੂੰ ਇਸ ਮਸਲੇ ਤੇ ਗੁੰਮਰਾਹ ਕਰਦੇ ਦੇਖੇ ਜਾ ਸਕਦੇ ਹਨ ਜਿਸ ਪਿੱਛੇ ਹੋਰ ਮਕਸਦ ਛੁਪਿਆ ਹੋ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਜੰਗੀਰ ਸਿੰਘ ਸੈਂਭੀ 416-409-0126, ਬਲਵਿੰਦਰ ਬਰਾੜ 647-262-4026 ਜਾਂ ਕਰਤਾਰ ਸਿੰਘ ਚਾਹਲ 647-854-8746 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …