ਟੋਰਾਂਟੋਂ/ਹਰਜੀਤ ਸਿੰਘ ਬਾਜਵਾ
ਸਮਾਜਿਕ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਉਤਸ਼ਾਹੀ ਨੌਜਵਾਨਾਂ ਗੁਰਦੀਪ ਸਿੰਘ ਧਾਲੀਵਾਲ, ਜੋਤੀ ਸਿੰਘ ਮਾਨ ਤਾਜਪੁਰ ਅਤੇ ਦਲਜਿੰਦਰ ਸਿੰਘ ਗਰੇਵਾਲ ਥਰੀਕੇ ਵੱਲੋਂ ਬਣਾਈ ਨਿਰਪੱਖ ਟੀਮ ਦੇ ਬੈਂਨਰ ਹੇਠ ਬੀਤੇ ਦਿਨੀ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ਤੇ ਵੱਸੇ ਕੈਨੇਡਾ ਦੇ ਸ਼ਹਿਰ ਨਿਆਗਰਾ (ਫਾਲਜ਼) ਵਿਖੇ ਇੱਕ ਮੇਲੇ ਦੌਰਾਨ ਦਸਤਾਰ ਸਜਾਉ ਕੈਂਪ ਲਾਇਆ ਗਿਆ ਜਿਸਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਤਿੰਨ ਨੌਜਵਾਨਾਂ ਵੱਲੋਂ ਕੀਤੀ ਪਹਿਲ ਕਦਮੀ ਇੱਕ ਕਾਫਲੇ ਦਾ ਰੂਪ ਧਾਰਨ ਕਰ ਗਈ ਜਦੋਂ ਨਿਆਗਰਾ ਵਿਖੇ ਪੱਗਾਂ ਬਨ੍ਹਾਉਣ ਵਾਲੇ ਲੋਕਾਂ ਜਿਹਨਾਂ ਵਿੱਚ ਕਾਫੀ ਗੋਰੇ ਲੋਕ ਸਨ ਦੀਆਂ ਲਾਈਨਾਂ ਲੱਗ ਗਈਆਂ ਤੇ ਇਹਨਾਂ ਉਤਸ਼ਾਹੀ ਨੌਜਵਾਨਾਂ ਨੇ ਸਾਰਿਆਂ ਦੇ ਸਿਰਾਂ ਤੇ’ ਭਾਂਤ-ਭਾਤ ਦੇ ਰੰਗਾਂ ਦੀਆਂ ਪੱਗਾਂ ਸਜਾ ਦਿੱਤੀਆਂ।ਇਸ ਦਸਤਾਰ ਸਜਾਉ ਕੈਂਪ ਦੌਰਾਨ ਬਰੈਂਪਟਨ ਤੋਂ ਵਿਧਾਇਕ ਸ੍ਰ. ਜਗਮੀਤ ਸਿੰਘ ਨੇ ਪਹੁੰਚ ਕੇ ਨੌਜਵਾਨਾਂ ਦੀ ਇਸ ਟੀਮ ਦੀ ਪ੍ਰਸੰਸਾ ਕੀਤੀ ਜਦੋਂ ਕਿ ਇਸ ਮੌਕੇ ਖਾਸ ਗੱਲ ਰਹੀ ਕਿ ਸਿਰ ਤੇ ਦਸਤਾਰ ਸਜਾਉਂਣ ਵਾਲੇ ਗੋਰਿਆਂ ਨੂੰ ਜਦੋਂ ਟੀਮ ਵੱਲੋਂ ਦਸਤਾਰ ਦੀ ਮਹੱਤਤਾ ਬਾਰ ਦੱਸਦਿਆਂ ਕਿਹਾ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਸਿੱਖਾਂ ਨੂੰ ਦਿੱਤੀ ਇਹ ਦਸਤਾਰ ਬਹਾਦਰੀ ਅਤੇ ਅਣਖ ਦੀ ਪ੍ਰਤੀਕ ਮੰਨੀ ਜਾਂਦੀ ਹੈ ਤਾਂ ਪੱਗ ਬੰਨ੍ਹੀ ਕੁਝ ਗੋਰਿਆਂ ਨੇ ਵਾਅਦਾ ਕੀਤਾ ਕਿ ਅੱਜ ਦੇ ਦਿਨ(ਜਿੰਨਾਂ ਚਿਰ ਪੱਗ ਸਿਰ ਉੱਤੇ ਹੈ) ਉਹ ਸਾਰਾ ਦਿਨ ਹੀ ਸਿਗਰਟ ਨਹੀ ਪੀਣਗੇ ਅਤੇ ਨਾਂ ਹੀ ਸ਼ਰਾਬ ਦਾ ਸੇਵਨ ਕਰਨਗੇ। ਨੌਜਵਾਨਾਂ ਦੀ ਟੀਮ ਮੈਂਬਰ ਦਲਜਿੰਦਰ ਸਿੰਘ ਥਰੀਕੇ ਨੇ ਦੱਸਿਆ ਕਿ ਉਹਨਾਂ ਨੇ ਉਸ ਦਿਨ ਲੱਗਭੱਗ 60-70 ਲੋਕਾਂ ਦੇ ਸਿਰ ਦਸਤਾਰ ਸਜਾਈ ਇਸ ਮੌਕੇ ਉਹਨਾਂ ਨੂੰ ਸਹਿਯੋਗ ਦੇਣ ਲਈ ਹਰਪ੍ਰੀਤ ਨਿਰਮਾਣ, ਅਮਰਿੰਦਰ ਮੁੱਟਾ, ਰਣਜੀਤ ਪੂੰਨੀ, ਪ੍ਰਭਦਿਆਲ ਸਿੰਘ ਧਾਲੀਵਾਲ, ਮਨਿੰਦਰ ਸਿੰਘ ਪਨੈਚ, ਅਰਮਾਨ ਸਿੱਧੂ, ਚਰਨਜੀਤ ਸਿੰੱਧੂ, ਗੁਰਬੀਰ ਗਰੇਵਾਲ,ਪ੍ਰਮਿੰਦਰ ਗਰੇਵਾਲ, ਬਿੱਲਾ ਵਿਰਕ, ਹਰਜੀਤ ਸਿੰਘ ਢੱਡਾ, ਲਖਵਿੰਦਰ ਸਿੰਘ, ਹਰਪ੍ਰੀਤ ਗਿੱਲ, ਅਮਨਦੀਪ ਸਿੰਘ ਸਿੱਧੂ, ਵਿਸ਼ਵਾਦੀਪ ਸਿੰਘ, ਰਤਨ ਸਿੰਘ ਬਾਜਵਾ, ਪ੍ਰਭਜੋਤ ਸਿੰਘ ਨਿਹਾਲ, ਕਿਰਨ ਸਿੰਘ ਅਤੇ ਹੈਪੀ ਗੁਣੀਆ ਸਮੇਤ ਹੋਰ ਵੀ ਬਹੁਤ ਸਾਰੇ ਨੌਜਵਾਨ ਮੌਜੂਦ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …