ਬਰੈਂਪਟਨ/ਡਾ. ਝੰਡ : ਬਰੈਂਪਟਨ ਵੈੱਸਟ ਤੋਂ ਪੀ.ਸੀ. ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਅਮਰਜੋਤ ਸੰਧੂ ਦੇ 190 ਬੋਵੇਰਡ ਡਰਾਈਵ (ਵੈੱਸਟ) ਸਥਿਤ ਯੂਨਿਟ ਨੰਬਰ 35 ਵਿਚ ਬਣਾਏ ਗਏ ਚੋਣ-ਦਫ਼ਤਰ ਦਾ ਉਦਘਾਟਨ ਵਾਲੰਟੀਅਰਾਂ ਅਤੇ ਸ਼ੁਭ-ਚਿੰਤਕਾਂ ਦੀ ਭਰਵੀਂ ਹਾਜ਼ਰੀ ਵਿਚ ਪੂਰੇ ਜ਼ੋਰ-ਸ਼ੋਰ ਨਾਲ ਕੀਤਾ ਗਿਆ। ਉਦਘਾਟਨ ਦੀ ਰਸਮ ਮਾਰਖ਼ਮ ਯੂਨੀਅਨਵਿਲ ਤੋਂ ਮੈਂਬਰ ਪਾਰਲੀਮੈਂਟ ਬੌਬ ਸਰੋਇਆ ਅਤੇ ਓਨਟਾਰੀਓ ਪੀ.ਸੀ. ਪ੍ਰੈਜ਼ੀਡੈਂਟ ਜੈਗ ਬਡਵਾਲ ਸਮੇਤ ਰਾਈਡਿੰਗ ਦੇ ਪਤਵੰਤਿਆਂ ਵੱਲੋਂ ਹਲਕੇ ਨੀਲੇ ਰੰਗ ਦਾ ਰਿਬਨ ਕੱਟ ਕੇ ਨਿਭਾਈ ਗਈ ਅਤੇ ਇਸ ਮੌਕੇ 250 ਤੋਂ ਵਧੀਕ ਲੋਕ ਹਾਜ਼ਰ ਸਨ। ਰਿਬਨ ਕਟਾਈ ਤੋਂ ਬਾਅਦ ਬਰੈਂਪਟਨ ਵੈੱਸਟ ਤੋ ਪਾਰਟੀ ਉਮੀਦਵਾਰ ਅਮਰਜੋਤ ਸੰਧੂ ਨੇ ਐੱਮ.ਪੀ. ਬੌਬ ਸਰੋਇਆ, ਓਨਟਾਰੀਓ ਪਾਰਟੀ ਪ੍ਰੈਜ਼ੀਡੈਂਟ ਜੈਗ ਅਟਵਾਲ ਅਤੇ ਆਏ ਸਮੂਹ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਪੀ.ਸੀ. ਏਜੰਡੇ ਦੇ ਮੁੱਖ ਪੁਆਇੰਟ ਪੇਸ਼ ਕੀਤੇ ਅਤੇ ਦੱਸਿਆ ਕਿ ਉਹ ਕਿਵੇਂ ਓਨਟਾਰੀਓ ਦੇ ਅਰਥਚਾਰੇ ਅਤੇ ਇਸ ਦੇ ਵਿਕਾਸ ਨੂੰ ਮੁੜ ਲੀਹਾਂ ‘ਤੇ ਲਿਆਉਣਗੇ। ਬੌਬ ਸਰੋਇਆ ਨੇ ਪਾਰਟੀ ਵਰਕਰਾਂ ਅਤੇ ਰਾਈਡਿੰਗ ਦੇ ਵਾਸੀਆਂ ਨੂੰ ਅਮਰਜੋਤ ਸੰਧੂ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ। ਜੈਗ ਬਡਵਾਲ ਅਤੇ ਰਾਈਡਿੰਗ ਪ੍ਰੈਜ਼ੀਡੈਂਟ ਮਨਜੀਤ ਤੁਲੀ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਦੇਵ ਸਿੰਘ, ਮਨਜੀਤ ਗਿੱਲ, ਬਰੈਂਪਟਨ ਨੌਰਥ ਤੋਂ ਪੀ.ਸੀ. ਉਮੀਦਵਾਰ ਰਿਪੂ ਢਿੱਲੋਂ, ਬਰੈਂਪਟਨ ਈਸਟ ਤੋਂ ਪੀ.ਸੀ.ਉਮੀਦਵਾਰ ਸਿਮਰ ਸੰਧੂ, ਰੁਪਿੰਦਰ ਢਿੱਲੋਂ, ਰਣਜੀਤ ਰੰਧਾਵਾ, ਵਿਕਰਮ ਸਿੰਘ, ਕੁਲਦੀਪ ਗੋਲੀ, ਅਮਨਦੀਪ ਐਡਵੋਕੇਟ, ਸੁਰਜੀਤ ਸਿੰਘ ਸੰਧੂ ਸਮੇਤ ਕਈ ਹੋਰ ਹਾਜ਼ਰ ਸਨ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …