ਐਡਮਿੰਟਨ : ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਚ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਫਾਇਰ ਫਾਈਟਰ ਅਤੇ ਐਮਰਜੈਂਸੀ ਮੈਡੀਕਲ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪੁੱਜੇ। ਅੱਗ 109 ਸਟਰੀਟ ਨੇੜੇ 58 ਐਵੇਨਿਊ ਸਥਿਤ ਘਰ ਵਿਚ ਲੱਗੀ। ਫਾਇਰ ਫਾਈਟਰਾਂ ਨੇ ਦੱਸਿਆ ਕਿ ਸੂਚਨਾ ਮਿਲਣ ਦੇ ਕੁਝ ਮਿੰਟਾਂ ਬਾਅਦ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਘਰ ਨੂੰ ਅੱਗ ਮੰਗਲਵਾਰ ਦੀ ਸਵੇਰ ਨੂੰ ਤਕਰੀਬਨ 7.30 ਵਜੇ ਲੱਗੀ।ઠ ਐਡਮਿੰਟਨ ਫਾਇਰ ਅਧਿਕਾਰੀ ਨੇ ਦੱਸਿਆ ਕਿ ਅੱਗ ਬੇਸਮੈਂਟ ਅਤੇ ਮੇਨ ਮੰਜ਼ਲ ਤੱਕ ਪਹੁੰਚ ਗਈ, ਜਿਸ ਕਾਰਨ ਅੱਗ ਸਾਰੇ ਘਰ ਵਿਚ ਫੈਲ ਗਈ। ਅੱਗ ਲੱਗਣ ਕਾਰਨ ਘਰ ਵਿਚ ਮੌਜੂਦ 2 ਪੁਰਸ਼ ਅਤੇ ਇਕ ਮਹਿਲਾ ਝੁਲਸ ਗਏ, ਜਿਨ੍ਹਾਂ ਨੂੰ ਫਾਇਰ ਫਾਈਟਰਾਂ ਨੇ ਬਾਹਰ ਕੱਢਿਆ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …