-4.7 C
Toronto
Wednesday, December 3, 2025
spot_img
Homeਕੈਨੇਡਾਹਰਦਿਆਲ ਸਿੰਘ ਝੀਤਾ ਨੇ ਆਪਣੇ ਭਾਣਜੇ ਗੁਰਚੇਤਨ ਸਿੰਘ ਦਾ ਜਨਮ ਦਿਨ ਰਾਮਗੜ੍ਹੀਆ...

ਹਰਦਿਆਲ ਸਿੰਘ ਝੀਤਾ ਨੇ ਆਪਣੇ ਭਾਣਜੇ ਗੁਰਚੇਤਨ ਸਿੰਘ ਦਾ ਜਨਮ ਦਿਨ ਰਾਮਗੜ੍ਹੀਆ ਭਵਨ ਵਿਖੇ ਮਨਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼
ਰਾਮਗੜੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਵੱਲੋਂ ਆਪਣਾ ਹਫਤਾਵਾਰੀ ਪ੍ਰੋਗਰਾਮ ਰਾਮਗੜੀਆ ਕਮਿਊਨਿਟੀ ਭਵਨ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਹਰਦਿਆਲ ਸਿੰਘ ਝੀਤਾ ਨੇ ਆਪਣੇ ਭਾਣਜੇ ਗੁਰਚੇਤਨ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪੂਰੀ ਤਨ, ਮਨ, ਧਨ ਨਾਲ ਚਾਹ ਤੇ ਪਕੌੜਿਆਂ ਦੇ ਲੰਗਰ ਦੀ ਸੇਵਾ ਕੀਤੀ। ਚਾਹ ਪਕੌੜੇ ਸਵੇਰ ਤੋਂ ਹੀ ਚੱਲ ਰਹੇ ਸਨ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਈ ਸਾਰੀ ਸੰਗਤ ਨੇ ਰਲ ਮਿਲ ਕੇ ਸੰਗਤੀ ਰੂਪ ਵਿੱਚ ਕੀਤੇ।
ਇਸ ਮੌਕੇ ਝੀਤਾ ਪਰਿਵਾਰ ਦੇ ਦੋਸਤ ਮਿੱਤਰ ਅਤੇ ਸਾਕ ਸਬੰਧੀ ਹੁੰਮ ਹੁਮਾ ਕੇ ਪਹੁੰਚੇ। ਰਾਮਗੜੀਆ ਸਿੱਖ ਫਾਊਂਡੇਸ਼ਨ ਦੇ ਮੈਂਬਰ ਸਾਹਿਬਾਨ ਵੀ ਪਰਿਵਾਰ ਸਮੇਤ ਪਹੁੰਚੇ। ਪਾਠ ਦੀ ਸਮਾਪਤੀ ਉਪਰੰਤ ਸ਼ਬਦ ਕੀਰਤਨ ਬੀਬੀ ਮਨਜੀਤ ਕੌਰ ਝੀਤਾ ਅਤੇ ਬੀਬੀ ਭਚੂ ਨੇ ਕੀਤਾ ਅਤੇ ਛੋਟੇ ਬੱਚਿਆਂ ਨੇ ਵੀ ਕੀਰਤਨ ਦੀ ਹਾਜ਼ਰੀ ਲਗਵਾਈ। ਝੀਤਾ ਪਰਿਵਾਰ ਅਤੇ ਪ੍ਰਕਿਰਤੀ ਖੁਰਲ ਜੋ ਕਿ ਬਹੁਤ ਛੋਟੀ ਬੱਚੀ ਹੈ, ਨੇ ਵੀ ਕੀਰਤਨ ਗਾਇਨ ਕਰਕੇ ਆਪਣੀ ਹਾਜ਼ਰੀ ਲਗਵਾਈ। ਝੀਤਾ ਪਰਿਵਾਰ ਵੱਲੋਂ ਸੰਤ ਸਿੰਘ ਝੀਤਾ, ਤਨਵੀਰ ਕੌਰ ਅਤੇ ਗਿਆਨ ਕੌਰ ਝੀਤਾ ਨੇ ਸ਼ਬਦ ਗਾਇਨ ਕਰਕੇ ਆਪੋ ਆਪਣੀ ਹਾਜ਼ਰੀ ਲਗਵਾਈ। ਇਸ ਸਮਾਗਮ ਦੀ ਖਾਸ਼ੀਅਤ ਛੋਟੇ ਬੱਚਿਆਂ ਵੱਲੋਂ ਬਹੁਤ ਪ੍ਰਭਾਵਸ਼ਾਲੀ ਕੀਰਤਨ ਗਾਇਨ ਕਰਨਾ ਸੀ। ਕੀਰਤਨ ਦੀ ਸਮਾਪਤੀ ਉਪਰੰਤ ਗੁਰਚੇਤਨ ਸਿੰਘ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਫਾਊਂਡੇਸ਼ਨ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਸੈਂਭੀ ਦੀ ਛੋਟੀ ਉਮਰ ਦੀ ਦੋਹਤੀ ਨੂੰ ਵੀ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ। ਪਰਗਟ ਸਿੰਘ ਬੱਗਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਚਾਨਣਾ ਪਾਇਆ, ਮਨੁੱਖ ਅਤੇ ਗੁਰੂ ਸਾਹਿਬ ਦੇ ਸਬੰਧਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਰਾਮਗੜੀਆ ਸਿੱਖ ਫੈਡਰੇਸ਼ਨ ਨੇ ਬੱਗਾ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਚੇਤੇ ਰਹੇ ਕਿ ਫਾਊਂਡੇਸ਼ਨ ਦੇ ਚੇਅਰਮੈਨ ਸਰਦਾਰ ਦਲਜੀਤ ਸਿੰਘ ਗੈਦੂ ਜੋ ਕਿ ਇੰਡੀਆ ਵਿੱਚ ਹਨ ਉਨਾਂ ਨੇ ਵੀ ਝੀਤਾ ਪਰਿਵਾਰ ਅਤੇ ਸੈਂਭੀ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ, ਫ਼ੋਨ ਰਾਹੀ ਦਿੱਤੀਆਂ। ਹੋਰ ਵਧੇਰੇ ਜਾਣਕਾਰੀ ਲਈ ਜਸਵੀਰ ਸਿੰਘ ਸੈਂਭੀ ਤੇ ਜਰਨੈਲ ਸਿੰਘ ਮਠਾੜੂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS