-13.6 C
Toronto
Tuesday, February 24, 2026
spot_img
Homeਕੈਨੇਡਾਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 16 ਸਤੰਬਰ ਨੂੰ ਮਾਲਟਨ ਵਿਖੇ ਹੋਵੇਗੀ

ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 16 ਸਤੰਬਰ ਨੂੰ ਮਾਲਟਨ ਵਿਖੇ ਹੋਵੇਗੀ

ਮਾਲਟਨ : ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 16 ਸਤੰਬਰ 2017 ਸਨਿੱਚਰਵਾਰ ਨੂੰ ਏਅਰਪੋਰਟ ਬੁਖਾਰਾ ਰੈਸਟੋਰੈਂਟ (ਏਅਰਪੋਰਟ ਰੋਡ ਮਾਲਟਨ) ਵਿਖੇ ਸਵੇਰੇ 10;30 ਵਜੇ ਹੋਵੇਗੀ ਜਿਸਦੀ ਪ੍ਰਧਾਨਗੀ ਰੀਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਕਰਨਗੇ।ਵਰਤਮਾਨ ਕਮੇਟੀ ਦਾ ਸੇਵਾ ਕਾਲ ਸਮਾਪਤ ਹੋਣ ਵਾਲਾ ਹੈ ਇਸ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ। ਹੋਰ ਕਈ ਮੁੱਦਿਆਂ ਤੇ ਭੀ ਵਿਚਾਰ ਕੀਤੀ ਜਾਵੇਗੀ। ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ। ਸਾਰੇ ਮੈਂਬਰ ਅਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ। ਪਹਿਲਾਂ ਵਾਂਗ ਸਵੇਰ ਦੇ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦਾ ਪਰਬੰਧ ਕੀਤਾ ਜਾਵੇਗਾ ਜਿਸਦੀ ਭੇਟਾ 13 ਡਾਲਰ ਹੋਵੇਗੀ। ਜਿਹੜੇ ਸੱਜਣ ਅਜੇ ਮੈਂਬਰ ਨਹੀਂ ਬਣੇ ਉਹ ਕਿਰਪਾ ਕਰਕੇ ਮੈਂਬਰਸ਼ਿਪ ਲੈ ਲੈਣ। ਹੋਰ ਜਾਣਕਾਰੀ ਲਈ ਹੇਠਾਂ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ;- ਲੈ.ਕ. ਨਰਵੰਤ ਸਿੰਘ ਸੋਹੀ 905-741-2666, ਕੈਪਟਨ ਰਣਜੀਤ ਸਿੰਘ ਧਾਲੀਵਾਲ 647-760-9001

RELATED ARTICLES
POPULAR POSTS