ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬੀ ਭਾਈਚਾਰੇ ਵਿੱਚ ਜਾਣੇ ਪਹਿਚਾਣੇ ਰੱਖੜਾ ਪਰਿਵਾਰ ਨੂੰ ਉਦੋਂ ਭਾਰੀ ਸਦਮਾ ਪਹੁੰਚਿਆ ਜਦੋਂ ਰੱਖੜਾ ਪਰਿਵਾਰ ਦੇ ਜਤਿੰਦਰਪਾਲ ਸਿੰਘ ਰੱਖੜਾ ਦੇ ਇਕਲੌਤੇ ਨੌਜਵਾਨ ਪੁੱਤਰ ਰਮਨਦੀਪ ਸਿੰਘ ਰੱਖੜਾ (25) ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੇਅਫੀਲਡ ਅਤੇ ਹੈਲੀ ਰੋਡ ਦੇ ਲਾਗੇ ਕੈਲੇਡਨ ਏਰੀਏ ਵਿੱਚ ਇੱਕ ਐਸ ਯੂ ਵੀ ਟਰੱਕ ਦੀ ਗਲਤੀ ਨਾਲ ਹੋਏ ਇਸ ਹਾਦਸੇ ਵਿੱਚ ਜਾਣ ਗਵਾਉਣ ਵਾਲੇ ਰਮਨਦੀਪ ਸਿੰਘ ਰੱਖੜਾ ਦੇ ਚਾਚਾ ਬਿਕਰਮਜੀਤ ਸਿੰਘ ਰੱਖੜਾ ਜਿੱਥੇ ਥੀਏਟਰ ਅਤੇ ਸਟੇਜ ਦੇ ਜਾਣੇ ਪਹਿਚਾਣੇ ਅਦਾਕਾਰ ਵੀ ਹਨ, ਨੇ ਆਖਿਆ ਕਿ ਦੋਸ਼ੀ ਨੂੰ ਸਜਾ ਜ਼ਰੂਰ ਮਿਲਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਟਾਲਿਆ ਜਾ ਸਕੇ। ਗੁਰਚਰਨ ਸਿੰਘ ਰੱਖੜਾ ਅਤੇ ਬੀਬੀ ਸਤਵੰਤ ਕੌਰ ਰੱਖੜਾ ਦਾ ਕੈਨੇਡੀਅਨ ਜੰਮਪਲ ਹੋਣਹਾਰ ਪੋਤਰਾ ਜਿੱਥੇ ਪੜ੍ਹਾਈ ਵਿੱਚ ਮੱਲਾਂ ਮਾਰ ਚੁੱਕਾ ਸੀ ਉੱਥੇ ਹੀ ਭਵਿੱਖ ਦੀ ਚੰਗੀ ਵਿਊਂਤਬੰਦੀ ਵਿੱਚ ਵੀ ਰੁੱਝਿਆ ਹੋਇਆ ਸੀ, ਪਤਾ ਲੱਗਾ ਹੈ ਕਿ ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਹੈ। ਰੱਖੜਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ 437-229-1278 ਤੇ ਫੋਨ ਕੀਤਾ ਜਾ ਸਕਦਾ ਹੈ।
Check Also
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੇਂ ਵਰ੍ਹੇ ਨੂੰ ਸਮਰਪਿਤ ਅੰਤਰਰਾਸ਼ਟਰੀ ‘ਗਾਉਂਦੀ ਸ਼ਾਇਰੀ’ ਪ੍ਰੋਗਰਾਮ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ
ਬਰੈਂਪਟਨ : ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵੱਲੋਂ 12 ਜਨਵਰੀ ਐਤਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰੋਗਰਾਮ …