Breaking News
Home / ਕੈਨੇਡਾ / ਪਤੀ-ਪਤਨੀ ਨੇ ਕੀਤੀ 2 ਮਿਲੀਅਨ ਡਾਲਰਾਂ ਦੇ ਸਮਾਨ ਦੀ ਚੋਰੀ

ਪਤੀ-ਪਤਨੀ ਨੇ ਕੀਤੀ 2 ਮਿਲੀਅਨ ਡਾਲਰਾਂ ਦੇ ਸਮਾਨ ਦੀ ਚੋਰੀ

ਮਾਂਟਰੀਅਲ/ਬਿਊਰੋ ਨਿਊਜ਼ : ਕੈਨੇਡਾ ਦੇ ਸੂਬੇ ਕਿਊਬਿਕ ਵਿਚ ਸਥਾਨਕ ਪੁਲਿਸ ਨੇ ਪਤੀ-ਪਤਨੀ ਨੂੰ 2 ਮਿਲੀਅਨ ਡਾਲਰਾਂ ਦੇ ਸਾਮਾਨ ਦੀ ਚੋਰੀ ਕਰਨ ਦਾ ਦੋਸ਼ੀ ਠਹਿਰਾਇਆ ਹੈ। ਇਸ ਜੋੜੇ ਨੇ ਇਹ ਚੋਰੀ ਸੂਬੇ ਦੇ 6 ਸ਼ਹਿਰਾਂ ਦੇ ਵੱਡੇ ਸਟੋਰਾਂ ਵਿਚੋਂ ਕੀਤੀ ਹੈ। ਕਿਊਬਿਕ ਦੇ ਸ਼ਹਿਰ ਲਾਵਾਲ ਦੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਦਿਨੀਂ 38 ਸਾਲਾ ਇਵਨਸ ਰਾਇਓਡਿਨ ਅਤੇ 30 ਸਾਲਾ ਗੈਬਰੀਅਲ ਡੀ ਮੋਰੇਸੈਸ ਨੂੰ ਹਿਰਾਸਤ ਵਿਚ ਲਿਆ ਹੈ।ઠ
ਨਾਰਥ ਮਾਂਟਰੀਅਲ ਤੋਂ 50 ਕੁ ਕਿਲੋਮੀਟਰ ਦੂਰ ਸੈਂਟਲਿਨ ਲਾਉਰੇਨਟਾਈਡਸ ਇਲਾਕੇ ਦੇ ਰਹਿਣ ਵਾਲੇ ਇਹ ਪਤੀ-ਪਤਨੀ ਅਦਾਲਤ ਵਿਚ ਪੇਸ਼ ਕੀਤੇ ਗਏ ਅਤੇ ਅਦਾਲਤ ਨੇ ਇਨ੍ਹਾਂ ਦੋਹਾਂ ‘ਤੇ 11 ਦੋਸ਼ ਲਗਾਏ ਹਨ। ਪੁਲਿਸ ਮੁਤਾਬਕ ਇਸ ਚੋਰ ਜੋੜੇ ਨੇ ਦੇਸ਼ ਭਰ ਵਿਚ ਇਹ ਚੋਰੀ ਦਾ ਸਾਮਾਨ ਵੇਚਿਆ ਹੈ। ਪਿਛਲੇ ਸਾਲ ਅਗਸਤ ਮਹੀਨੇ ਇਸ ਜੋੜੇ ਨੇ 500,000 ਡਾਲਰਾਂ ਦਾ ਸਾਮਾਨ ‘ਦਿ ਬੇਅ ਇਨ ਕੇਰਫੋਰ ਲੇਵਲ’ ਵਿਚੋਂ ਚੋਰੀ ਕੀਤਾ ਸੀ। ਜਦ ਸਕਿਓਰਿਟੀ ਗਾਰਡਾਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਮਿਲੀ ਤਾਂ ਉਹ ਇੱਥੋਂ ਭੱਜ ਗਏ। ਪੁਲਿਸ ਨੇ ਦੱਸਿਆ ਕਿ ਇਹ ਜੋੜਾ ਕਈ ਵਾਰ ਸਟੋਰ ਵਿਚ 2 ਘੰਟਿਆਂ ਤੱਕ ਰੁਕਿਆ ਰਹਿੰਦਾ ਸੀ ਅਤੇ ਮੌਕਾ ਦੇਖਦੇ ਹੀ ਭੱਜ ਜਾਂਦਾ ਸੀ।ઠਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਸਾਲ 2016 ਤੋਂ ਕਈ ਵੱਡੇ-ਵੱਡੇ ਸਟੋਰਾਂ ਵਿਚ ਦਾਖਲ ਹੋ ਕੇ ਚੋਰੀਆਂ ਕਰਦੇ ਰਹੇ। ਲਾਵਾਲ ਪੁਲਿਸ ਦੇ ਬੁਲਾਰੇ ਇਵਲਾਇਨ ਬੁਡੋਰੀਓ ਨੇ ਦੱਸਿਆ ਕਿ ਵੱਡੇ ਸਟੋਰਾਂ ਵਿਚ ਜਾ ਕੇ ਇਹ ਜੋੜਾ ਮਹਿੰਗੇ ਇਲੈਕਟ੍ਰੋਨਿਕ ਸਮਾਨ, ਅਲਕੋਹਲ, ਪਰਫੀਊਮ ਅਤੇ ਘੜੀਆਂ ਦੀ ਚੋਰੀ ਕਰਦਾ ਸੀ, ਜਿਨ੍ਹਾਂ ਦੀ ਕੀਮਤ ਲਗਭਗ 2 ਮਿਲੀਅਨ ਡਾਲਰ ਹੈ। ਪੁਲਿਸ ਨੂੰ ਚੋਰੀ ਦੇ ਸਾਮਾਨ ਵਿਚੋਂ ਕੁੱਝ ਸਾਮਾਨ ਮਾਂਟਰੀਅਲ ਵੇਅਰ ਹਾਊਸ ‘ਚੋਂ ਮਿਲਿਆ ਸੀ। ਪੁਲਿਸ ਨੇ ਇਹ ਵੀ ਕਿਹਾ ਕਿ ਉਹ ਇਸ ਸਬੰਧੀ ਕਈ ਹੋਰ ਸ਼ੱਕੀ ਲੋਕਾਂ ਨੂੰ ਲੱਭ ਰਹੇ ਹਨ, ਜੋ ਇਨ੍ਹਾਂ ਦੀ ਮਦਦ ਕਰਦੇ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …