18.9 C
Toronto
Monday, August 31, 2026
spot_img
Homeਕੈਨੇਡਾਰੋਪੜ-ਮੁਹਾਲੀ ਸੋਸ਼ਲ ਸਰਕਲ ਵਲੋਂ ਸ਼ਹੀਦੀ ਜੋੜ ਮੇਲ 22 ਦਸੰਬਰ ਨੂੰ ਡਿਕਸੀ ਰੋਡ...

ਰੋਪੜ-ਮੁਹਾਲੀ ਸੋਸ਼ਲ ਸਰਕਲ ਵਲੋਂ ਸ਼ਹੀਦੀ ਜੋੜ ਮੇਲ 22 ਦਸੰਬਰ ਨੂੰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ

ਰੋਪੜ-ਮੁਹਾਲੀ ਸੋਸ਼ਲ ਸਰਕਲ ਵਲੋਂ ਸ਼ਹੀਦੀ ਜੋੜ ਮੇਲ 22 ਦਸੰਬਰ ਨੂੰ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇਟੋਰਾਂਟੋ : ਰੋਪੜ-ਮੁਹਾਲੀ ਸੋਸ਼ਲ ਸਰਕਲ ਵਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਲਾਨਾ ਸ਼ਹੀਦੀ ਜੋੜ ਮੇਲ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਹਾਲ ਨੰ: 2 ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸ਼ੁੱਕਰਵਾਰ 20 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਦਿਨ ਐਤਵਾਰ 22 ਦਸੰਬਰ ਨੂੰ ਸਮਾਪਤੀ ਉਪਰੰਤ ਕੀਰਤਨ, ਕਥਾ ਵਿਚਾਰ ਤੇ ਢਾਡੀ ਵਾਰਾਂ ਦਾ ਪ੍ਰਵਾਹ 12.30 ਵਜੇ ਤੱਕ ਜਾਰੀ ਰਹੇਗਾ। ਸਰਬਤ ਸਾਧ ਸੰਗਤ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਚਾਹ-ਪਾਣੀ ਸਹਿਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਆਪ ਜੀ ਪਰਿਵਾਰਾਂ ਸਮੇਤ ਸਮੇਂ ਸਿਰ ਹੁਮ ਹੁਮਾ ਕੇ ਪਹੁੰਚੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਧੇਰੇ ਜਾਣਕਾਰੀ ਲਈ ਆਪ ਜੀ ਫੋਨ ਕਰ ਸਕਦੇ ਹੋ : ਅਮਰ ਸਿੰਘ ਤੁੱਸੜ 416-300-4091, ਸਰਬਜੀਤ ਸਿੰਘ 647-300-1341, ਗੁਰਦੀਪ ਸਿੰਘ 905-452-2171, ਜਗਜੀਤ ਸਾਚਾ 416-720-3642, ਸੁੱਚਾ ਸਿੰਘ ਸੋਮਲ 647-718-8114, ਕਰਮਬੀਰ ਸਿੰਘ (ਦਾਊਂ) 416-919-9040

RELATED ARTICLES
POPULAR POSTS