2.1 C
Toronto
Tuesday, February 17, 2026
spot_img
Homeਕੈਨੇਡਾਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ 'ਲੋਹੜੀ ਗਾਲਾ ਨਾਈਟ' 12 ਜਨਵਰੀ ਨੂੰ

ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ‘ਲੋਹੜੀ ਗਾਲਾ ਨਾਈਟ’ 12 ਜਨਵਰੀ ਨੂੰ

ਸਮਾਗ਼ਮ ਦੇ ਮੁੱਖ-ਮਹਿਮਾਨ ਮੇਅਰ ਪੈਟ੍ਰਿਕ ਬਰਾਊਨ ਹੋਣਗੇ
ਬਰੈਂਪਟਨ/ਡਾ. ਝੰਡ : ਮਹਿੰਦਰ ਸਿੰਘ ਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਕਾਰਜਕਾਰਨੀ ਦੀ ਮੀਟਿੰਗ ਲੰਘੇ ਦਿਨੀਂ ਪ੍ਰਧਾਨ ਟੌਮੀ ਵਾਲੀਆ ਦੀ ਪ੍ਰਧਾਨਗੀ ਹੇਠ ‘ਤੰਦੂਰੀ ਨਾਈਟਸ’ ਵਿਖੇ ਹੋਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਐਸੀਏਸ਼ਨ ਵੱਲੋਂ ਲੋਹੜੀ ਗਾਲਾ ਨਾਈਟ 12 ਜਨਵਰੀ ਦਿਨ ਸ਼ਨੀਵਾਰ ਸ਼ਾਮ ਦੇ 6.30 ਵਜੇ ‘ਕੈਟਰੀਨਾ ਬੈਂਕੁਇਟ ਹਾਲ’ ਮਿਸੀਸਾਗਾ ਵਿਖੇ ਮਨਾਈ ਜਾਏਗੀ।
ਇਸ ਲੋਹੜੀ ਗਾਲਾ ਨਾਈਟ ਵਿਚ ਹਰੇਕ ਵਰਗ ਲਈ ਪਕਵਾਨਾਂ, ਡਾਂਸ, ਭੰਗੜਾ, ਗਿੱਧਾ, ਜਾਗੋ ਤੇ ਗੀਤ-ਸੰਗੀਤ ਦਾ ਪ੍ਰਬੰਧ ਕੀਤਾ ਜਾਏਗਾ ਅਤੇ ਸਮਾਗ਼ਮ ਵਿਚ ਪਹਿਲੀ ਵਾਰ ਬੱਚਿਆਂ ਲਈ ਫ਼ੈਂਸੀ ਡਰੈੱਸ, ਕੱਪਲ ਡਾਂਸ, ਗੋਲ-ਗੱਪਾ ਕੰਪੀਟੀਸ਼ਨ, ਫ਼ੋਟੋ ਬੂਥ, ਵਗ਼ੈਰਾ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਇਸ ਮੌਕੇ ਨਵ-ਜੰਮੇਂ ਬੱਚਿਆਂ ਅਤੇ ਨਵੇਂ ਵਿਆਹੇ ਹੋਏ ਜੋੜਿਆਂ ਦਾ ਵੀ ਸਨਮਾਨ ਕੀਤਾ ਜਾਏਗਾ।
ਇਸ ਦਿਲਚਸਪ ਸਮਾਗ਼ਮ ਲੱਗਭੱਗ ‘ਸੋਲਡ-ਆਊਟ’ ਹੈ ਅਤੇ ਕੇਵਲ ਕੁਝ ਕੁ ਟਿਕਟਾਂ ਹੀ ਬਾਕੀ ਬਚੀਆਂ ਹਨ। ਪ੍ਰੋਗਰਾਮ ਅਤੇ ਟਿਕਟਾਂ ਸਬੰਧੀ ਵਧੇਰੇ ਜਾਣਕਾਰੀ ਲਈ ਬਰਜਿੰਦਰ (ਟੌਮੀ) ਵਾਲੀਆ ਨੂੰ 647-242-8100, ਕਿੰਗ਼ ਵਾਲੀਆ ਨੂੰ 416-804-4122 ਜਾਂ ਵਿਸ਼ ਵਾਲੀਆ ਨੂੰ 647-330-1664 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS