Breaking News
Home / ਕੈਨੇਡਾ / ਬਰੈਂਪਟਨ ਸਮੇਤ ਪੀਲ ਖੇਤਰ ‘ਚ ਬਜ਼ੁਰਗ ਕੋਵਿਡ-19 ਵੈਕਸੀਨ ਲਗਵਾਉਣ ਲਈ ਰਜਿਸਟ੍ਰੇਸ਼ਨ ਕਰਵਾਉਣ : ਸੋਨੀਆ ਸਿੱਧੂ

ਬਰੈਂਪਟਨ ਸਮੇਤ ਪੀਲ ਖੇਤਰ ‘ਚ ਬਜ਼ੁਰਗ ਕੋਵਿਡ-19 ਵੈਕਸੀਨ ਲਗਵਾਉਣ ਲਈ ਰਜਿਸਟ੍ਰੇਸ਼ਨ ਕਰਵਾਉਣ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਸਮੇਤ ਸਮੂਹ ਪੀਲ ਖੇਤਰ ਵਿਚ ਹੁਣ 80+ ਬਜ਼ੁਰਗ ਪੀਲ ਵਿਚ ਵੈਕਸੀਨ ਲਗਵਾ ਸਕਦੇ ਹਨ। ਵੈਕਸੀਨ ਦੀ ਨਵੀਂ ਸਪਲਾਈ ਆਉਣ ਦੇ ਨਾਲ ਪੀਲ ਖੇਤਰ ਵਿਚ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਟੀਕਾਕਰਨ ਲਈ ਰਜਿਸਟ੍ਰੇਸ਼ਨ ਲਈ ਸ਼ੁਰੂਆਤ ਹੋ ਚੁੱਕੀ ਹੈ। ਅਜਿਹਾ ਕਰਨ ਲਈ ਉਹ ਆਪਣੇ ਨੇੜਲੇ ਕਲੀਨਿਕ ‘ਤੇ ਬੁੱਕ ਕਰਨ ਲਈ ਦਿੱਤੀਆਂ ਵੈਬਸਾਈਟਾਂ ਉਤੇ ਜਾ ਸਕਦੇ ਹਨ। ਇਹ ਵੈਬਸਾਈਟਾਂ ਕਮਿਊਨਟੀ ਵਿੱਚ ਟੀਕਾਕਰਣ ਨੂੰ ਤੇਜ਼ ਕਰਨ ਲਈ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਸੈਂਟਰਲ ਬੁਕਿੰਗ ਪ੍ਰਣਾਲੀ ਦੇ ਸ਼ੁਰੂ ਹੋਣ ਤੱਕ ਚੱਲਦੀਆਂ ਰਹਿਣਗੀਆਂ। ਬਰੈਂਪਟਨ ਵਿਚ ਵਿਲੀਅਮ ਓਸਲਰ ਹੈਲਥ ਸਿਸਟਮ ਵੈਕਸੀਨ ਕਲੀਨਿਕ ‘ਚ 1 ਮਾਰਚ, 2021 ਤੋਂ ਆਨਲਾਈਨ ਪੋਰਟਲ ਰਾਹੀਂ ਬੁਕਿੰਗ ਹੋ ਗਈ ਹੈ। ਇਸ ਤੋਂ ਇਲਾਵਾ ਯੋਗ ਸੀਨੀਅਰਾਂ ਵੱਲੋਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ 905-494-2120 (56685) ‘ਤੇ ਫੋਨ ਕਰਕੇ ਵੀ ਬੁਕਿੰਗ ਕੀਤੀ ਜਾ ਸਕਦੀ ਹੈ। ਲੌਂਗ ਟਰਮ ਕੇਅਰ ਹੋਮ, ਮੋਬਾਈਲ ਟੈਸਟਿੰਗ ਟੀਮਾਂ, ਪੈਰਾਮੈਡਿਕਸ, ਫਾਇਰਫਾਈਟਰਜ਼ ਅਤੇ ਪੁਲਿਸ ਸਮੇਤ ਹੋਰ ਫਰੰਟਲਾਈਨ ਕਰਮਚਾਰੀਆਂ ਨੂੰ ਵੀ ਵੈਕਸੀਨੇਸ਼ਨ ਵਿਚ ਪਹਿਲ ਦਿੱਤੀ ਜਾਵੇਗੀ। ਵੈਕਸੀਨ ਨੂੰ ਲੈਕੇ ਜਾਣਕਾਰੀ ਦਿੰਦਿਆਂ ਸੋਨੀਆ ਸਿੱਧੂ ਨੇ ਦੱਸਿਆ ਕਿ ਇਸ ਹਫ਼ਤੇ ਕੋਵਿਡ-19 ਵੈਕਸੀਨ ਦੀਆਂ 944,600 ਕੈਨੇਡਾ ਪਹੁੰਚਣਗੀਆਂ, ਜਿਸ ਵਿਚੋਂ 444,600 ਖੁਰਾਕਾਂ ਫਾਈਜ਼ਰ ਕੰਪਨੀ ਦੀਆਂ ਅਤੇ 500,000 ਖੁਰਾਕਾਂ ਐਸਟਰਾਜ਼ੈਨੇਕਾ ਦੀਆਂ ਹਨ। ਉਹਨਾਂ ਨੇ ਕਿਹਾ ਕਿ ਫੈੱਡਰਲ ਸਰਕਾਰ ਵੱਲੋਂ ਲਗਾਤਾਰ ਵੈਕਸੀਨੇਸ਼ਨ ਦੇ ਲਈ ਮਿੱਥੇ ਟੀਚੇ ਨੂੰ ਪੂਰਾ ਕਰਨ ਦੇ ਅਣਥੱਕ ਯਤਨ ਕੀਤੇ ਜਾ ਰਹੇ ਹਨ ਅਤੇ ਜਦੋਂ ਤੱਕ ਵੈਕਸੀਨ ਦੀ ਹਰ ਇੱਕ ਕੈਨੇਡੀਅਨ ਤੱਕ ਪਹੁੰਚ ਨਹੀਂ ਹੋ ਜਾਂਦੀ, ਇਹ ਯਤਨ ਇਸ ਤਰ੍ਹਾਂ ਹੀ ਜਾਰੀ ਰਹਿਣਗੇ। ਇਸ ਦੇ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਕਿ ਜਦੋਂ ਤੱਕ ਅਸੀਂ ਇਸ ਮਹਾਂਮਾਰੀ ਨੂੰ ਨਜਿੱਠ ਨਹੀਂ ਲੈਂਦੇ, ਉਦੋਂ ਤੱਕ ਸਿਹਤ ਮਾਹਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ।

ਡਾਇਬਟੀਜ਼ ਰਿਸਰਚ ਲਈ 40 ਮਿਲੀਅਨ ਡਾਲਰ ਦੇ ਇਤਿਹਾਸਕ ਨਿਵੇਸ਼ ਨਾਲ ਸ਼ੂਗਰ ਦੇ ਇਲਾਜ ਅਤੇ ਰੋਕਥਾਮ ਨੂੰ ਮਿਲੇਗਾ ਹੁਲਾਰਾ
ਬਰੈਂਪਟਨ : ਪਿਛਲੇ ਹਫ਼ਤੇ, ਟੋਰਾਂਟੋ ਯੂਨੀਵਰਸਿਟੀ ਅਤੇ ਨੋਵੋ ਨੋਰਡਿਸਕ ਵੱਲੋਂ ਇਸ ਹਫ਼ਤੇ 40 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ, ਜਿਸ ਨਾਲ ਸ਼ੂਗਰ ਦੇ ਇਲਾਜ ਅਤੇ ਰੋਕਥਾਮ ਨੂੰ ਹੁਲਾਰਾ ਅਤੇ ਸਮਰਥਨ ਮਿਲੇਗਾ। ਇਸ ਮੌਕੇ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਵੀ ਸ਼ਮੂਲੀਅਤ ਕੀਤੀ। ਉਹਨਾਂ ਨੇ ਕਿਹਾ ਕਿ ਸ਼ੂਗਰ ਰਿਸਰਚ ਅਤੇ ਸਿੱਖਿਆ ਦੋਵੇਂ ਹੀ ਮਹੱਤਵਪੂਰਨ ਤਰਜੀਹਾਂ ਹਨ। ਇਸ ਭਾਈਵਾਲੀ ਨਾਲ ਸ਼ੂਗਰ ਦੀ ਰੋਕਥਾਮ ਸਬੰਧੀ ਸਮੱਸਿਆਵਾਂ ਦਾ ਹੱਲ ਲੱਭਿਆ ਜਾਵੇਗਾ।
ਸੋਨੀਆ ਸਿੱਧੂ ਨੇ ਇੱਕ ਵਾਰ ਮੁੜ ਤੋਂ ਦੁਹਰਾਇਆ ਕਿ 100 ਸਾਲ ਪਹਿਲਾਂ, ਇਨਸੁਲਿਨ ਦੀ ਖੋਜ ਕੈਨੇਡਾ ਵਿੱਚ ਹੋਈ ਸੀ ਤਾਂ ਫਿਰ ਹੁਣ ਇਸਦਾ ਇਲਾਜ ਲੱਭਣ ਵਿਚ ਕੈਨੇਡਾ ਮੋਹਰੀ ਕਿਉਂ ਨਹੀਂ ਹੋ ਸਕਦਾ। ਉਹਨਾਂ ਨੇ ਕਿਹਾ ਕਿ ਅਜਿਹੇ ਨਿਵੇਸ਼ਾਂ ਨਾਲ ਕੈਨੇਡਾ ਨੂੰ ਡਾਇਬਟੀਜ਼ ਦੇ ਇਲਾਜ ਦੀ ਖੋਜ ਅਤੇ ਰੋਕਥਾਮ ਨੂੰ ਹੁਲਾਰਾ ਮਿਲੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …