4.7 C
Toronto
Saturday, October 17, 2026
spot_img
Homeਕੈਨੇਡਾਰਮਿੰਦਰ ਵਾਲੀਆ ਉਨਟਾਰੀਓ ਫਰੈਂਡਜ਼ ਕਲੱਬ ਕੈਨੇਡਾ ਇਸਤਰੀ ਵਿੰਗ ਦੀ ਸਰਪ੍ਰਸਤ ਨਿਯੁਕਤ

ਰਮਿੰਦਰ ਵਾਲੀਆ ਉਨਟਾਰੀਓ ਫਰੈਂਡਜ਼ ਕਲੱਬ ਕੈਨੇਡਾ ਇਸਤਰੀ ਵਿੰਗ ਦੀ ਸਰਪ੍ਰਸਤ ਨਿਯੁਕਤ

ਰਮਿੰਦਰ ਵਾਲੀਆ ਉਨਟਾਰੀਓ ਫਰੈਂਡਜ਼ ਕਲੱਬ ਕੈਨੇਡਾ ਇਸਤਰੀ ਵਿੰਗ ਦੀ ਸਰਪ੍ਰਸਤ ਨਿਯੁਕਤਉਨਟਾਰੀਓ/ਬਿਊਰੋ ਨਿਊਜ਼ : ਰਵਿੰਦਰ ਸਿੰਘ ਕੰਗ ਪ੍ਰਧਾਨ ਓ ਐਫ ਸੀ ਨੇ ਰਮਿੰਦਰ ਵਾਲੀਆ ਨੂੰ ਓ ਐਫ ਸੀ ਵੂਮੈਨ ਵਿੰਗ ਦੀ ਪਹਿਲਾਂ ਪ੍ਰਧਾਨ ਤੇ ਹੁਣ ਸਰਪ੍ਰਸਤ ਨਿਯੁਕਤ ਕੀਤਾ ਹੈ। ਰਮਿੰਦਰ ਵਾਲੀਆ ਲੰਬੇ ਸਮੇਂ ਤੋਂ ਓ ਐਫ਼ ਸੀ ਨਾਲ ਜੁੜੇ ਹੋਏ ਹਨ। ਓ ਐਫ਼ ਸੀ 2008 ਵਿੱਚ ਹੋਂਦ ਵਿੱਚ ਆਈ ਸੀ ਤੇ ਹੁਣ ਤੱਕ ਬਾਕੀ ਸੰਸਥਾਵਾਂ ਨਾਲ ਮਿਲ ਕੇ 5 ਵਰਲਡ ਪੰਜਾਬੀ ਕਾਨਫਰੰਸਾਂ ਕਰਾ ਚੁੱਕੀ ਹੈ। ਹੁਣ ਕੁਝ ਮੈਂਬਰਾਂ ਨੂੰ ਲੈ ਕੇ ਕਾਰਜਕਾਰਨੀ ਕਮੇਟੀ ਵੀ ਬਣਾਈ ਗਈ ਹੈ, ਜਿਸਦੀ ਸਰਪ੍ਰਸਤ ਰਮਿੰਦਰ ਵਾਲੀਆ ਨੂੰ ਬਣਾਇਆ ਗਿਆ ਹੈ। ਰਮਿੰਦਰ ਵਾਲੀਆ ਦੇ ਪਹਿਲਾਂ ਪ੍ਰਧਾਨ ਤੇ ਹੁਣ ਸਰਪ੍ਰਸਤ ਬਨਣ ਨਾਲ ਇਸ ਸੰਸਥਾ ਵਿੱਚ ਨਵੀਂ ਰੂਹ ਭਰੀ ਗਈ ਹੈ ਤੇ ਇਹ ਸੰਸਥਾ ਉਹਨਾਂ ਦੇ ਜੁੜਣ ਨਾਲ ਹੋਰ ਵਧੀਆ ਕੰਮ ਕਰ ਸਕੇਗੀ। ਓ ਐਫ ਸੀ ਦੇ ਪ੍ਰਬੰਧਕਾਂ ਤੇ ਸਮੂਹ ਮੈਂਬਰਾਂ ਵੱਲੋਂ ਰਮਿੰਦਰ ਵਾਲੀਆ ਨੂੰ ਵਧਾਈਆਂ ਦਿੱਤੀਆਂ।

RELATED ARTICLES
POPULAR POSTS